
ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ) ਦੇ ਮੈਂਬਰ ਆਈ.ਜੀ ਕੁੰਵਰ ਵਿਜੇ
ਚੰਡੀਗੜ੍ਹ (ਪੀਟੀਆਈ) : ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ) ਦੇ ਮੈਂਬਰ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫ਼ਿਲਮ ਅਭਿਨੇਤਾ ਅਕਸ਼ੇ ਕੁਮਾਰ ਦੇ ਟਵੀਟ ਨੂੰ ਨਕਾਰ ਦਿਤਾ ਹੈ। ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਟਵੀਟ ਨੂੰ ਬਿਆਨ ਨਹੀਂ ਮੰਨਿਆ ਜਾ ਸਕਦਾ। ਉਹਨਾਂ ਨੇ ਕਿਹਾ ਕਿ ਐਸ.ਆਈ.ਟੀ ਦੀ ਅਪਣੀ ਪ੍ਰਸ਼ਨਾਵਾਲੀ ਹੁੰਦੀ ਹੈ। ਅਤੇ ਹਰ ਸਵਾਲ ਦਾ ਜਵਾਬ ਉਹਨਾਂ ਨੂੰ ਦੇਣਾ ਪੈਂਦਾ ਹੈ। ਅਕਸ਼ੇ ਕੁਮਾਰ ਜਿਹੜਾ ਵੀ ਬਿਆਨ ਦੇਣਗੇ ਐਸ.ਆਈ.ਟੀ ਉਹੀ ਲਿਖੇਗੀ।
ਐਂਟੀ ਟੈਰੇਰਿਸਟ ਸਕਵਾਇੰਡ (ਐਸ.ਆਈ.ਟੀ) ਦੇ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਲਾਅ ਡਿਪਾਰਟਮੈਂਟ ਵਿਚ ਅਪਣੇ ਲੈਕਚਰ ਵਿਚ ਇਹ ਗੱਲਾਂ ਕਹੀਆਂ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਾ ਕਾਨੂੰਨ ਇਕ ਸਿਸਟਮ ਵਿਚ ਕੰਮ ਕਰਦਾ ਹੈ। ਮੈਂ ਉਹਨਾਂ ਲੋਕਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਇਹ ਸ਼ੇਅਰ ਕਰ ਰਿਹਾ ਹਾਂ ਕਿ ਫਿਲਮ ਅਭਿਨੇਤਾ ਅਕਸ਼ੇ ਕੁਮਾਰ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਾਨੂੰਨ ਦੀ ਕਿਤਾਬ ਦੇ ਹੁਕਮਾਂ ਦੇ ਮੁਤਾਬਿਕ ਹੀ ਇਹਨਾਂ ਨੂੰ ਬੁਲਾਇਆ ਗਿਆ ਹੈ।
ਉਹਨਾਂ ਨੇ ਕਿਹਾ ਕਿ ਅਕਸ਼ੇ ਕੁਮਾਰ ‘ਚੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚ ਦ੍ਰਿੜਤਾ ਦਾ ਦੋਸ਼ ਹੈ। ਜੱਜ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਵਿਚ ਵੀ ਇਸ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਹਰਬੰਸ ਲਾਲ ਜਲਾਲ ਨੇ ਵੀ ਕਮੀਸ਼ਨ ਨੂੰ ਆਨ ਰਿਕਾਰਡ ਇਹ ਜਾਣਕਾਰੀ ਦਿਤੀ ਸੀ। ਰਿਪੋਰਟ ਦੇ ਮੁਤਾਬਿਕ ਡੇਰਾਮੁੱਖੀ ਦੀ ਫ਼ਿਲਮ ਮੈਸੇਂਜਰ ਆਫ਼ ਗੋਡ ਨੂੰ ਰੀਲੀਜ਼ ਕਰਾਉਣ ਲਈ ਅਕਸ਼ੇ ਕੁਮਾਰ ਦੇ ਘਰ ‘ਤੇ ਮੀਟਿੰਗ ਹੋਈ ਸੀ।
ਅਭਿਨੇਤਾ ਅਕਸ਼ੇ ਕੁਮਾਰ ਨੇ ਟਵੀਟ ਕਰਕੇ ਅਪਣੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਸੀ ਕਿ ਸ਼ੋਸ਼ਲ ਮੀਡੀਆ ਉਤੇ ਉਹਨਾਂ ਦੇ ਖ਼ਿਲਾਫ਼ ਝੂਠੀ ਬਿਆਨਬਾਜੀ ਹੋ ਰਹੀ ਹੈ। ਪੁਲਿਸ ਸੂਤਰਾਂ ਦੇ ਮੁਤਾਬਿਕ ਐਸ.ਆਈ.ਟੀ ਨੇ ਅਕਸ਼ੇ ਸਮੇਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿਛ ਦੇ ਲਈ ਸਵਾਲਾਂ ਅਤੇ ਲੰਬੇ ਸੁਰਾਗ ਤਿਆਰ ਕੀਤੇ ਹਨ। ਐਸ.ਆਈ.ਟੀ ਦੀ ਟੀਮ ਇਹਨਾਂ ਲੋਕਾਂ ਤੋਂ ਵੱਖ-ਵੱਖ ਦਿਨਾਂ ਵਿਚ ਅੰਮ੍ਰਿਤਸਰ ਦੇ ਗੇਟਸ ਹਾਊਸ ਵਿਚ ਪੁਛਗਿਛ ਕਰੇਗੀ। ਐਸਆਈਟੀ 16 ਨਵੰਬਰ ਨੂੰ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, 19 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਅਤੇ 21 ਨਵੰਬਰ ਨੂੰ ਅਭਿਨੇਤਾ ਅਕਸ਼ੇ ਕੁਮਾਰ ਤੋਂ ਪੁਛਗਿਛ ਕਰੇਗੀ।