
ਬੀਤੇ ਦਿਨ ਭਾਵ ਵੀਰਵਾਰ ਨੂੰ ਬਠਿੰਡਾ ਦੇ 3 ਪਰਿਵਾਰਾਂ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉਕਤ ਪਰਿਵਾਰਾਂ ਦੀਆਂ 3 ਲੜਕੀਆਂ ਸ਼ੱਕੀ
ਬਠਿੰਡਾ : ਬੀਤੇ ਦਿਨ ਭਾਵ ਵੀਰਵਾਰ ਨੂੰ ਬਠਿੰਡਾ ਦੇ 3 ਪਰਿਵਾਰਾਂ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉਕਤ ਪਰਿਵਾਰਾਂ ਦੀਆਂ 3 ਲੜਕੀਆਂ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਈਆਂ।
Girls missing
ਤਿੰਨੇ ਨਾਬਾਲਗ ਲੜਕੀਆਂ ਬਠਿੰਡਾ ਦੇ ਇਕ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਹਨ। ਦਰਅਸਲ ਤਿੰਨੇ ਵਿਦਿਆਰਥਣਾਂ ਰੋਜ਼ਾਨਾ ਦੀ ਤਰ੍ਹਾਂ ਵੀਰਵਾਰ ਦੀ ਸਵੇਰ ਨੂੰ ਘਰੋਂ ਸਕੂਲ ਲਈ ਗਈਆਂ ਸਨ ਪਰ ਸਕੂਲ ਨਹੀਂ ਪਹੁੰਚੀਆਂ।
Girls missing
ਦੁਪਹਿਰ 3 ਵਜੇ ਜਦੋਂ ਵਿਦਿਆਰਥਣਾਂ ਆਪਣੇ ਘਰਾਂ ਨੂੰ ਨਹੀਂ ਪਰਤੀਆਂ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ। ਜਦੋਂ ਪਰਿਵਾਰਕ ਮੈਂਬਰਾਂ ਨੇ ਸਕੂਲ ਵਿਚ ਜਾ ਕੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਸਕੂਲ ਆਈਆਂ ਹੀ ਨਹੀਂ ਹਨ। ਕਾਫੀ ਸਮੇਂ ਤੱਕ ਪਤਾ ਨਾ ਲੱਗਣ 'ਤੇ ਥਾਣਾ ਕੋਤਵਾਲੀ ਵਿਖੇ ਮਾਮਲਾ ਕਰਵਾਇਆ ਗਿਆ ਹੈ।
Girls missing
ਪੁਲਿਸ ਦਾ ਕਹਿਣਾ ਹੈ ਕਿ ਬਠਿੰਡਾ ਦੇ ਕਿਸੇ ਆਦਮੀ ਵੱਲੋਂ ਇਨ੍ਹਾਂ ਤਿੰਨਾਂ ਲੜਕੀਆਂ ਨੂੰ ਮਾਨਸਾ ਰੇਲਵੇ ਸਟੇਸ਼ਨ 'ਤੇ ਦੇਖਿਆ ਗਿਆ ਹੈ। ਫਿਲਹਾਲ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਲੜਕੀਆਂ ਦੀ ਪਛਾਣ ਸੋਨਮ ਧੌਬੀਆਣਾ ਬਸਤੀ, ਕੋਮਲ ਹੰਸ ਨਗਰ ਅਤੇ ਨੇਹਾ ਹਰਬੰਸ ਨਗਰ ਦੇ ਤੌਰ 'ਤੇ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।