
ਸਕੂਲਾਂ ਅਤੇ ਕਾਲਜਾਂ ਵਿਚ 27 ਸਤੰਬਰ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਸੀ।
ਪੁਣੇ- ਦੇਸ਼ ਦੇ ਕਈ ਹਿੱਸਿਆਂ ਵਿਚ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਨਾਟਕ, ਯੂਪੀ ਸਮੇਤ ਮਹਾਰਾਸ਼ਟਰ ਦੇ ਕਈ ਸ਼ਹਿਰ ਮੀਂਹ ਕਾਰਨ ਕਾਫ਼ੀ ਪਰੇਸ਼ਾਨ ਹਨ। ਪੁਣੇ ਵਿਚ ਭਾਰੀ ਬਾਰਿਸ਼ ਦੇ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 16 ਹਜ਼ਾਰ ਲੋਕਾਂ ਨੂੰ ਰੈਸਕਿਊ ਆਪਰੇਸ਼ਨ ਕਰ ਕੇ ਬਚਾ ਲਿਆ ਗਿਆ ਹੈ।
Heavy rains wreak havoc, 22 deaths, many missing
ਮੌਕੇ ਤੇ ਐਨਡੀਆਰਐਫ ਅਤੇ ਸੈਨਾ ਦੀ ਟੀਮ ਵੀ ਮੌਜੂਦ ਸੀ। ਇਸ ਦੇ ਚਲਦੇ ਪੁਣੇ ਦੇ ਜ਼ਿਲ੍ਹਾਂ ਕਲੈਕਟਰ ਨਵਲ ਕਿਸ਼ੋਰ ਰਾਮ ਨੇ ਕਿਹਾ ਕਿ ਪੁਣੇ ਸ਼ਹਿਰ, ਪਰੰਦਰ, ਬਾਰਾਮਤੀ, ਭੋਰ ਅਤੇ ਹਵੇਲੀ ਤਹਿਸੀਲ ਵਿਚ ਸਕੂਲਾਂ ਅਤੇ ਕਾਲਜਾਂ ਵਿਚ 27 ਸਤੰਬਰ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਜਾਣਕਾਰੀ ਮੁਤਾਬਿਕ ਪੁਣੇ ਵਿਚ ਹੁਣ ਤੱਕ ਮੀਂਹ ਕਾਰਨ ਅਲੱਗ-ਅਲੱਗ ਘਟਨਾਵਾਂ ਨੂੰ ਲੈ ਕੇ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 8 ਲੋਕ ਲਾਪਤਾ ਹਨ।
ਜਿਕਰਯੋਗ ਹੈ ਕਿ ਮਾਨਸੂਨ ਖ਼ਤਮ ਹੋਣ ਦੇ ਕੰਢੇ ਹੈ ਪਰ ਮਹਾਰਾਸ਼ਟਰ ਵਿਚ ਬਾਰਿਸ਼ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਪੁਣੇ ਵਿਚ ਭਾਰੀ ਬਾਰਿਸ਼ ਦੇ ਕਾਰਨ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਵੜ੍ਹ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।