ਜਲਦ ਪੂਰੀ ਹੋਵੇਗੀ ਡੀਏਪੀ ਦੀ ਕਮੀ, ਕੇਂਦਰ ਵੱਲੋਂ ਪ੍ਰਤੀ ਦਿਨ ਸੱਤ ਰੈਕ ਦੇਣ ਦਾ ਭਰੋਸਾ- ਰਣਦੀਪ ਨਾਭਾ
Published : Nov 15, 2021, 3:48 pm IST
Updated : Nov 15, 2021, 3:48 pm IST
SHARE ARTICLE
DAP shortfall to be over soon: Randeep Nabha
DAP shortfall to be over soon: Randeep Nabha

ਕੇਂਦਰ ਸਰਕਾਰ ਨੇ ਅੱਜ ਤੋਂ ਪੰਜਾਬ ਨੂੰ ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ.) ਦੇ ਸੱਤ ਰੈਕ ਪ੍ਰਤੀ ਦਿਨ ਦੇਣ ਦਾ ਭਰੋਸਾ ਦਿੱਤਾ ਹੈ।

ਚੰਡੀਗੜ੍ਹ: ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਦੇ ਅਣਥੱਕ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਅੱਜ ਤੋਂ ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ.) ਦੇ ਸੱਤ ਰੈਕ ਪ੍ਰਤੀ ਦਿਨ ਦੇਣ ਦਾ ਭਰੋਸਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਰਣਦੀਪ ਨਾਭਾ ਨੇ ਦੱਸਿਆ ਕਿ ਇਸ ਖੇਪ ਨਾਲ ਅਸੀਂ ਇੱਕ ਹਫ਼ਤੇ ਅੰਦਰ ਹੀ ਮੌਜੂਦਾ ਸਥਿਤੀ ਨਾਲ ਨਜਿੱਠਣ ਯੋਗ ਹੋ ਗਏ ਹਾਂ ਕਿਉਂਕਿ ਭਾਰਤ ਸਰਕਾਰ ਵੱਲੋਂ ਅੱਜ ਤੋਂ ਰੋਜ਼ਾਨਾ ਸੱਤ ਰੈਕ ਦੇਣ ਦਾ ਵਾਅਦਾ ਕੀਤਾ ਗਿਆ ਹੈ।

Randeep Singh NabhaRandeep Singh Nabha

ਹੋਰ ਪੜ੍ਹੋ: ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਸਿੱਧੂ ਦਾ ਟਵੀਟ, ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ’

ਉਹਨਾਂ ਦੱਸਿਆ ਕਿ ਹੁਣ ਤੱਕ ਸਾਰੇ ਜ਼ਿਲ੍ਹਿਆਂ ਦੇ ਕੁੱਲ 42 ਰੈਕ ਬਕਾਇਆ ਹਨ। ਜੇਕਰ ਹਰ ਰੋਜ਼ ਸੱਤ ਰੈਕ ਆਉਣਗੇ, ਤਾਂ ਅਸੀਂ ਇੱਕ ਹਫ਼ਤੇ ਵਿੱਚ ਸਾਰੀ ਘਾਟ ਪੂਰੀ ਕਰ ਲਵਾਂਗੇ। ਖੇਤੀਬਾੜੀ ਮੰਤਰੀ ਨੇ ਅੱਗੇ ਕਿਹਾ ਕਿ ਉਹਨਾਂ ਨੇ ਅੱਜ ਪੰਜਾਬ ਨੂੰ ਡੀਏਪੀ ਦੀ ਸਪਲਾਈ ਦੇ ਸਬੰਧ ਵਿੱਚ ਭਾਰਤ ਸਰਕਾਰ ਦੇ ਸਕੱਤਰ ਨਾਲ ਗੱਲ ਕੀਤੀ ਅਤੇ ਉਹਨਾਂ ਵੱਲੋਂ ਇਸ ਅਲਾਟਮੈਂਟ ਦਾ ਭਰੋਸਾ ਦਿੱਤਾ ਗਿਆ। ਇਸ ਉਪਰੰਤ ਮੰਤਰੀ ਨੇ ਅੱਜ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਫੀਲਡ ਸਟਾਫ ਨੂੰ ਜਮ੍ਹਾਂਖੋਰੀ/ਕਾਲੇਬਾਜ਼ਾਰੀ ਅਤੇ ਵੱਧ ਕੀਮਤ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਧਾਈ ਦਿੱਤੀ।

DAP DAP

ਹੋਰ ਪੜ੍ਹੋ: ਲਖੀਮਪੁਰ ਖੇੜੀ ਮਾਮਲਾ: ਸੁਪਰੀਮ ਕੋਰਟ ਨੇ UP ਪੁਲਿਸ ਦੀ SIT ਨੂੰ ਅਪਗ੍ਰੇਡ ਕਰਨ ਦੇ ਦਿੱਤੇ ਨਿਰਦੇਸ਼

ਉਹਨਾਂ ਨੇ ਫੀਲਡ ਸਟਾਫ ਨੂੰ ਕਿਸਾਨ ਯੂਨੀਅਨਾਂ ਦੇ ਸੰਪਰਕ ਵਿੱਚ ਰਹਿਣ ਅਤੇ ਭਾਰਤ ਸਰਕਾਰ ਦੁਆਰਾ ਡੀਏਪੀ ਦੀ ਨਵੀਨਤਮ ਅਲਾਟਮੈਂਟ ਯੋਜਨਾ ਬਾਰੇ ਜਾਣੂ ਕਰਵਾਉਣ ਲਈ ਵੀ ਕਿਹਾ ਤਾਂ ਜੋ ਕੋਈ ਵਿਰੋਧ ਨਾ ਹੋਵੇ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਕੇ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਅਤ ਲੁਹਾਈ ਨੂੰ ਯਕੀਨੀ ਬਣਾਉਣ।

Randeep Nabha
Randeep Nabha

ਹੋਰ ਪੜ੍ਹੋ: BJP-RSS ਵਾਲਿਆਂ ਤੋਂ ਬਚ ਕੇ ਰਹੋ, ਇਹ ਲੋਕ ਜਾਤ-ਪਾਤ ਦੇ ਨਾਂਅ ’ਤੇ ਕੰਡੇ ਬੀਜਦੇ ਹਨ- ਰਾਕੇਸ਼ ਟਿਕੈਤ

ਡੀ.ਏ.ਪੀ ਦੀ ਘਾਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਮਾਈਕਰੋ ਪਲਾਨਿੰਗ ਬਾਰੇ ਗੱਲ ਕਰਦਿਆਂ ਨਾਭਾ ਨੇ ਕਿਹਾ ਕਿ ਨਿਯਮਿਤ ਸਟਾਕ ਦੀ ਜਾਂਚ ਕਰਨ ਲਈ ਉਹਨਾਂ ਵੱਲੋਂ ਸੂਬੇ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਵੱਖ-ਵੱਖ ਡੀਏਪੀ ਸਪਲਾਇਰ ਕੰਪਨੀਆਂ ਵੱਲੋਂ 15 ਤੋਂ 20 ਨਵੰਬਰ ਤੱਕ ਦੇ 32 ਡੀਏਪੀ ਰੈਕ ਦੀ ਮੰਗ ਕੀਤੀ ਗਈ ਹੈ ਅਤੇ ਜਿਸ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਸਬੰਧਤ ਡੀਏਪੀ ਸਪਲਾਇਰਾਂ ਨੂੰ ਮੰਗ ਪੱਤਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਅੱਗੇ ਕਿਹਾ ਕਿ ਕੁੱਲ 2.56 ਲੱਖ ਮੀਟਰਕ ਟਨ ਦੀ ਵੰਡ ਦੇ ਮੁਕਾਬਲੇ, ਹੁਣ ਤੱਕ 32 ਰੈਕ (87744 ਮੀਟਰਿਕ ਟਨ) ਪ੍ਰਾਪਤ ਹੋ ਚੁੱਕੇ ਹਨ ਅਤੇ 6 ਹੋਰ ਰੈਕ (18095 ਮੀਟਰਿਕ ਟਨ) ਆ ਰਹੇ ਹਨ ਅਤੇ ਜਿਹਨਾਂ ਦੇ ਜਲਦ ਹੀ ਪ੍ਰਾਪਤ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਵੱਲੋਂ 14 ਹੋਰ ਰੈਕਾਂ (41514 ਮੀਟਰਕ ਟਨ) ਦੀ ਮੰਗ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement