
Moga Firing News: ਪੁੱਤ ਦੀ ਲਾਸ਼ ਵੇਖ ਪਿਓ ਦੀਆਂ ਨਿਕਲੀਆਂ ਭੁੱਬਾਂ
Moga Firing News : ਮੋਗਾ ਵਿਚ ਦੇਰ ਰਾਤ ਇਕ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੋਗਾ ਦੇ ਰਤਨ ਸਿਨੇਮਾ ਨੇੜੇ ਦੋ ਗੁਟਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਗੋਲੀਆਂ ਚੱਲ ਪਈਆਂ। ਇਸ ਗੋਲੀਬਾਰੀ ਵਿਚ ਇਕ ਨੌਜਵਾਨ ਦੀ ਮੌਤ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਏ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: Nana Patekar: ਫਿਲਮ ਦੀ ਚੱਲਦੀ ਸ਼ੂਟਿੰਗ 'ਚ ਨਾਨਾ ਪਾਟੇਕਰ ਨੂੰ ਆਇਆ ਗੁੱਸਾ, ਫੈਨ ਦੇ ਮਾਰਿਆ ਜ਼ੋਰਦਾਰ ਥੱਪੜ, ਵੇਖੋ ਵੀਡੀਓ
ਮ੍ਰਿਤਕ ਨੌਜਵਾਨ ਦੀ ਪਛਾਣ ਵਿਕਾਸ ਜਿੰਦਲ (27) ਪੁੱਤਰ ਜਗਦੀਸ਼ ਕੁਮਾਰ ਵਾਸੀ ਮੋਗਾ ਵਜੋਂ ਹੋਈ ਹੈ। ਫ਼ਿਲਹਾਲ ਇਸ ਵਿਵਾਦ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਜਵਾਨ ਦੀ ਪੁੱਤ ਦੀ ਮੌਤ ਦੀ ਖ਼ਬਰ ਸੁਣ ਬਜ਼ੁਰਗ ਪਿਓ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ: Subrata Roy Death: ਸਹਾਰਾ ਗਰੁੱਪ ਦੇ ਸੰਸਥਾਪਕ ਦਾ ਮੁੰਬਈ 'ਚ ਹੋਇਆ ਦਿਹਾਂਤ
ਮੁੱਢਲੀ ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਨੂੰ 9 ਵਜੇ ਦੇ ਕਰੀਬ ਮੋਗਾ ਦੇ ਰਤਨ ਰਤਨ ਸਿਨੇਮਾ ਨੇੜੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ ਦੋ ਗੁਟਾਂ ਵਿਚਕਾਰ ਗੋਲ਼ੀਆ ਚੱਲਣ ਦਾ ਮਾਮਲਾ ਸਾਹਮਣੇ ਆਇਆ। ਰਾਤ ਦੇ ਵੇਲੇ ਗੋਲ਼ੀਆਂ ਚੱਲਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।