
ਪ੍ਰਕਾਸ਼ ਸਿੰਘ ਬਾਦਲ ਨੂੰ 92 ਸਾਲ ਦੀ ਉਮਰ ਵਿਚ ਕਰਨੇ ਪੈ ਰਹੇ ਹਨ ਜੋੜੇ ਸਾਫ, ਜਦੋਂ ਮੁੰਡਾ ਨਲਾਇਕ ਨਿਕਲ ਆਵੇ ਬਜ਼ੁਰਗਾਂ ਦਾ ਇਹ ਹਾਲ ਹੋ ਜਾਂਦਾ ਹੈ....
ਚੰਡੀਗੜ੍ਹ (ਭਾਸ਼ਾ) : ਪ੍ਰਕਾਸ਼ ਸਿੰਘ ਬਾਦਲ ਨੂੰ 92 ਸਾਲ ਦੀ ਉਮਰ ਵਿਚ ਕਰਨੇ ਪੈ ਰਹੇ ਹਨ ਜੋੜੇ ਸਾਫ, ਜਦੋਂ ਮੁੰਡਾ ਨਲਾਇਕ ਨਿਕਲ ਆਵੇ ਬਜ਼ੁਰਗਾਂ ਦਾ ਇਹ ਹਾਲ ਹੋ ਜਾਂਦਾ ਹੈ। ਇਹ ਕਹਿਣਾ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ। ਮਾਨ ਨੇ ਅਕਾਲੀ ਲੀਡਰਸ਼ਿਪ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਸੇਵਾ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਦੀਆਂ ਗ਼ਲਤ ਨੀਤੀਆਂ ਕਰਕੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 92 ਸਾਲ ਦੀ ਉਮਰ ਵਿਚ ਜੋੜੇ ਸਾਫ ਕਰਨੇ ਪੈ ਰਹੇ ਹਨ।
ਇਸਦੇ ਨਾਲ ਹੀ ਮਾਨ ਨੇ ਅਕਾਲੀਆਂ ਦਾ ਮਖੌਲ ਉਡਾਉਂਦੇ ਹੋਏ ਪੱਤਰਕਾਰਾਂ ਨੂੰ ਸਲਾਹ ਦਿੱਤੀ ਕਿ ਅਕਾਲੀ ਆਗੂਆਂ ਤੋਂ ਦੂਰ ਰਹਿਣ ਇਹ ਰੋੜੇ ਮਾਰ ਸਕਦੇ ਹਨ। ਦੱਸ ਦੇਈਏ ਕਿ ਅਕਾਲੀ ਦਲ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਦੀ ਮੁਆਫੀ ਮੰਗਣ ਤਹਿਤ ਸ਼੍ਰੀ ਦਰਬਾਰ ਸਾਹਿਬ ਵਿਚ 3 ਦਿਨਾਂ ਪ੍ਰੋਗਰਾਮ ਰੱਖਿਆ ਸੀ, ਜਿਸ ਦੌਰਾਨ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਜੋੜੇ ਸਾਫ ਕਰਨ ਅਤੇ ਲੰਗਰ ਦੀ ਸੇਵਾ ਕੀਤੀ ਸੀ।