
"ਨਵੀਂ ਪੀੜ੍ਹੀ ਮੋਦੀ ਸਰਕਾਰ 'ਤੇ ਥੁੱਕੇਗੀ"...
ਲੁਧਿਆਣਾ: ਭਾਰਤ ‘ਚ ਵੱਧ ਰਹੀ ਬੇਰੁਜਗਾਰੀ ਤੋਂ ਲੋਕਾਂ ਦੀ ਨਜ਼ਰ ਹਟਾਉੇਣ ਲਈ ਮੋਦੀ ਸਰਕਾਰ ਵੱਲੋਂ 'ਨਾਗਰਿਕਤਾ ਸੋਧ ਬਿੱਲ' ਪਾਸ ਕੀਤਾ ਗਿਆ ਹੈ ਇਹ ਕਹਿਣਾ ਹੈ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਰਹਿਮਾਨ ਦਾ।
Amit Shahਦਰਅਸਲ, ਲੁਧਿਆਣਾ ‘ਚ ਮੁਸਲਿਮ ਭਾਈਚਾਰੇ ਵੱਲੋਂ 'ਨਾਗਰਿਕਤਾ ਸੋਧ ਬਿੱਲ' ਦੇ ਵਿਰੋਧ 'ਚ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ 'ਚ ਪੰਜਾਬ ਭਰ ਤੋਂ ਆਏ ਮੁਸਲਮਾਨਾਂ ਨੇ ਵੱਡੀ ਗਿਣਤੀ 'ਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ਼ਾਹੀ ਇਮਾਮ ਰਹਿਮਾਨ ਦਾ ਕਹਿਣਾ ਹੈ ਕਿ ਇਸ ਬਿੱਲ ਨੂੰ ਪੂਰੇ ਤਰੀਕੇ ਨਾਲ ਖਤਮ ਕਰ ਦੇਣਾ ਚਾਹੀਦਾ ਹੈ।
Photoਇਸ ਦਾ ਵਿਰੋਧ ਕੈਪਟਨ ਵੱਲੋਂ ਵੀ ਕੀਤਾ ਜਾ ਰਿਹਾ ਹੈ ਇਸ ਲਈ ਉਹਨਾਂ ਨੇ ਕੈਪਟਨ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੀ ਇਸ ਮੰਗ ਨੂੰ ਕੇਂਦਰ ਸਰਕਾਰ ਤਕ ਪਹੁੰਚਾਵੇ। ਪੰਜਾਬ ਵਿਚ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ। ਹੁਣ ਸਾਰੇ ਲੋਕ ਭਾਈਚਾਰੇ ਵਾਂਗ ਰਹਿ ਰਹੇ ਹਨ ਪਰ ਸਿਆਸਤਦਾਨ ਇਸ ਬਿੱਲ ਨੂੰ ਪਾਸ ਕਰ ਕੇ ਲੋਕਾਂ ਵਿਚ ਵੰਡੀਆਂ ਪਾ ਰਹੇ ਹਨ।
Modi government ਉੱਥੇ ਕੈਪਟਨ ਅਮਰਿੰਦਰ ਸਿੰਘ ਵੀ ਇਸ ਬਿੱਲ ਦੇ ਖਿਲਾਫ ਹਨ। ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਬਿੱਲ ਪੰਜਾਬ ਵਿਚ ਪਾਸ ਨਹੀਂ ਹੋਣਾ ਚਾਹੀਦਾ। ਦੱਸ ਦੇਈਏ ਕਿ ਜਿੱਥੇ ਹਜ਼ਾਰਾਂ ਦੀ ਤਦਾਦ 'ਚ ਮੁਸਲਿਮ ਭਾਈਚਾਰੇ ਵੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਗਿਆ।
Narendra Modiਉੱਥੇ ਹੀ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਲਾਹਨਤਾਂ ਪਾ ਜਮ ਕੇ ਫੱਟੀ ਪੋਚੀ ਗਈ। ਇਸ ਮੌਕੇ ‘ਤੇ ਸ਼ਾਹੀ ਇਮਾਮ ਰਹਿਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੈਰ ਸੰਵਿਧਾਨਿਕ ਬਿੱਲ ਪਾਸ ਕੀਤਾ ਗਿਆ ਹੈ ਤਾਂ ਜੋ ਆਪਸੀ ਭਾਈਚਾਰੇ ਨੂੰ ਵੰਡਿਆ ਜਾ ਸਕੇ। ਦਸ ਦਈਏ ਕਿ ਇਸ ਬਿੱਲ ਦਾ ਭਾਰਤ ਵਿਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।