
ਭਵਜੀਤ ਦਾ ਟਵਿਟਰ ਹੈਂਡਲ 'ਟਰੈਕਟਰ ਟੂ ਟਵਿਟਰ' ਫਰਜ਼ੀ ਖਬਰਾਂ ਦੀ ਪਛਾਣ ਤੇ ਝੂਠੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ਹੈ।
ਲੁਧਿਆਣਾ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਤੇਜ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦੇ ਬਹੁਤ ਸਾਰੇ ਲੋਕ ਕਿਸਾਨ ਅੰਦੋਲਨ ਨੂੰ ਲੈ ਕੇ ਟ੍ਰੋਲ ਕਰ ਰਹੇ ਹਨ। ਸੋਸ਼ਲ ਮੀਡਿਆ ਤੇ ਇਕ ਤਰ੍ਹਾਂ ਦੀ ਜੰਗ ਛਿੜ ਗਈ ਹੈ। ਸਭ ਤੋਂ ਜ਼ਿਆਦਾ ਟਵਿਟਰ 'ਤੇ 'ਟਰੈਕਟਰ ਟੂ ਟਵਿਟਰ' ਪੂਰੀ ਤਰ੍ਹਾਂ ਛਾਇਆ ਗਿਆ ਹੈ। ਦੱਸ ਦੇਈਏ ਕਿ ਕਿਸਾਨ ਅੰਦੋਲਨ ਨਾਲ ਜੁੜੀ ਇਸ ਮੁਹਿੰਮ ਆਈਟੀ ਖੇਤਰ ਦਾ ਮਾਹਿਰ ਭਵਜੀਤ ਨੂੰ ਚਲਾ ਰਿਹਾ ਹੈ। ਭਵਜੀਤ ਦਾ ਟਵਿਟਰ ਹੈਂਡਲ 'ਟਰੈਕਟਰ ਟੂ ਟਵਿਟਰ' ਫਰਜ਼ੀ ਖਬਰਾਂ ਦੀ ਪਛਾਣ ਤੇ ਝੂਠੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ਹੈ।
From the owner of idea #Tractor2Twitter campaign, Bhavjit Singh, a resident of Ludhiana....hear his views... https://t.co/s7GJx25jrL pic.twitter.com/4XO0juJyD0
— Mohammad Ghazali (@ghazalimohammad) November 29, 2020
ਇਸ ਦੌਰਾਨ ਭਵਜੀਤ ਨੇ ਦੱਸਿਆ " ਬਹੁਤ ਸਾਰੇ ਲੋਕ ਟਵੀਟ ਕਰਕੇ ਅੰਦੋਲਨ ਵਿਰੁੱਧ ਝੂਠਾ ਪ੍ਰਚਾਰ ਕਰ ਰਹੇ ਸਨ ਤੇ ਸਾਡਾ ਮਕਸਦ ਲੋਕਾਂ ਤਕ ਕਿਸਾਨ ਅੰਦੋਲਨ ਬਾਰੇ ਸਹੀ ਜਾਣਕਾਰੀ ਪਹੁੰਚਾਉਣਾ ਸੀ। ਭਵਜੀਤ ਤੇ ਉਸ ਦੇ ਦੋਸਤ ਜਸਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਆਈਟੀ ਸੈਲ ਨਹੀਂ ਹੈ, ਸਾਰੇ ਟਵੀਟ ਔਰਗੈਨਿਕ ਹਨ ਯਾਨੀ ਕਿ ਅਸਲੀ ਯੂਜ਼ਰਸ ਵੱਲੋਂ ਨਿੱਜੀ ਟਵਿਟਰ ਖਾਤਿਆਂ ਤੋਂ ਆਏ ਹਨ।"
ਉਨ੍ਹਾਂ ਅੱਗੇ ਦੱਸਿਆ ਕਿ ਵਿਸ਼ਵ ਪੱਧਰ 'ਤੇ ਕਿਸਾਨ ਅੰਦੋਲਨ ਦੀ ਸਹੀ ਜਾਣਕਾਰੀ ਲਈ ਪੂਰੀ ਦੁਨੀਆਂ ਤੋਂ ਵਾਲੰਟੀਅਰ ਚਲਾ ਰਹੇ ਹਨ ਤੇ ਹਰ ਰੋਜ਼ ਔਸਤ ਇਕ ਲੱਖ ਰੀਟਵੀਟ ਹੁੰਦੇ ਹਨ। ਇਸ ਤਰ੍ਹਾਂ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਸਖਤ ਟੱਕਰ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਕਿਸਾਨ ਅੰਦੋਲਨ ਖਿਲਾਫ ਫਰਜ਼ੀ ਖਬਰਾਂ ਨੂੰ ਬੇਨਕਾਬ ਕਰ ਕੇ ਸਹੀ ਜਾਣਕਾਰੀ ਲੋਕਾਂ ਤਕ ਪਹੁੰਚਾਈ ਗਈ।
'''''''''''''''''''''''''''''''''''''''''''''''''''''''''''''''''''''