
ਫੋਨ ਦੀ ਰੌਸ਼ਨੀ ਸਿੱਧਾ ਰੈਟਿਨਾ 'ਤੇ ਪੈਣ ਕਾਰਨ ਅੱਖਾਂ ਜਲਦ ਖਰਾਬ ਹੋ ਜਾਂਦੀਆਂ ਹਨ
ਚੰਡੀਗੜ੍ਹ : ਸਮਾਰਟ ਫੋਨ ਅਜੋਕੇ ਸਮੇਂ ਹਰ ਵਰਗ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਸਵੇਰੇ ਦੀ ਸ਼ੁਰੂਆਤ ਤੋਂ ਲੈ ਕੇ ਸੌਣ ਸਮੇਂ ਤਕ ਜ਼ਿਆਦਾਤਰ ਲੋਕ ਮੋਬਾਈਲ ਫੋਨ ਨਾਲ ਚਿਪਕਾ ਰਹਿੰਦੇ ਹਨ। ਸਾਰਾ ਦਿਨ ਦਫਤਰੀ ਕੰਮ ਵਿਚ ਰੁਝੇ ਲੋਕ ਵੀ ਜਦੋਂ ਵੀ ਕੁੱਝ ਖਾਲੀ ਸਮਾਂ ਮਿਲਦਾ ਹੈ ਤਾਂ ਤੁਰੰਤ ਸਮਾਰਟ ਫੋਨ ਤੇ ਅੱਖਾਂ ਟਿਕਾ ਦਿੰਦੇ ਹਨ। ਦਿਨ ਭਰ ਕੰਮ ਕਰਨ ਨਾਲ ਅੱਖਾਂ ਨੂੰ ਆਰਾਮ ਨਹੀਂ ਮਿਲ ਪਾਉਂਦਾ, ਪਰ ਰਾਤ ਨੂੰ ਸੌਣ ਵੇਲੇ ਵੀ ਲੋਕ ਫੋਨ ਦੀ ਬੇਕਿਰਕੀ ਨਾਲ ਵਰਤੋਂ ਤੋਂ ਗੁਰੇਜ਼ ਨਹੀਂ ਕਰਦੇ ਜੋ ਅੱਖਾਂ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਅੱਖਾਂ ਡਰਾਈ ਹੋਣ ਲੱਗਦੀਆਂ ਹਨ ਤੇ ਸੋਜ਼ ਦੀ ਵੀ ਸ਼ਿਕਾਇਤ ਹੋਣ ਲੱਗਦੀ ਹੈ।
Smartphones use night
ਇੰਟਰਨੈੱਟ ਡਾਟਾ ਵਾਲੇ ਸਮਾਰਟਫੋਨਾਂ ਦੇ ਆਉਣ ਬਾਅਦ ਜ਼ਿਆਦਾਤਰ ਲੋਕ ਇਸ ਦੀ ਵਰਤੋਂ ਦੇ ਆਦੀ ਹੁੰਦੇ ਜਾ ਰਹੇ ਹਨ। ਲੋਕ ਜ਼ਿਆਦਾ ਸਮੇਂ ਸਮਾਰਟਫੋਨ ਦੇ ਨਾਲ ਬਿਤਾਉਣ ਲੱਗੇ ਹਨ। ਫਿਰ ਬੇਸ਼ੱਕ ਉਹ ਕੰਮ ਦੀ ਵਜ੍ਹਾ ਨਾਲ ਹੋਵੇ ਜਾਂ ਟਾਇਮ ਪਾਸ ਕਰਨ ਲਈ ਹੋਵੇ। ਪਰ ਲੋੜ ਤੋਂ ਜ਼ਿਆਦਾ ਸਮਾਰਟਫੋਨ ਦਾ ਇਸਤੇਮਾਲ ਤੁਹਾਡੀ ਸਿਹਤ ਤੇ ਅੱਖਾਂ 'ਤੇ ਬੁਰਾ ਅਸਰ ਪਾਉਂਦਾ ਹੈ।
Smartphones use night
ਅਕਸਰ ਦੇਖਣ 'ਚ ਆਇਆ ਹੈ ਕਿ ਲੋਕ ਆਪਣੇ ਸਮਾਰਟਫੋਨ ਦੀ ਡਿਸਪਲੇਅ ਬ੍ਰਾਇਟਨੈਸ ਇਕਦਮ ਫੁੱਲ ਰੱਖਦੇ ਹਨ। ਸੌਣ ਤੋਂ ਪਹਿਲਾਂ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਸੌਣ ਤੋਂ ਪਹਿਲਾਂ ਸਮਾਰਟਫੋਨ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਕਈ ਨੁਕਸਾਨ ਹੁੰਦੇ ਹਨ। ਇਕ ਸਿਹਤ ਰੀਪੋਰਟ ਮੁਤਾਬਕ ਸਮਾਰਟਫੋਨ ਦੀ ਬ੍ਰਾਇਟਨੈਸ ਤੋਂ ਅਤੇ ਲਗਾਤਾਰ ਫੋਨ ਦੇ ਇਸਤੇਮਾਲ ਨਾਲ ਸਾਡੀ ਅੱਖਾਂ 'ਤੇ ਕਾਫੀ ਬੁਰਾ ਅਸਰ ਪੈਂਦਾ ਹੈ।
Smartphones use night
ਫੋਨ ਤੋਂ ਨਿੱਕਲਣ ਵਾਲੀ ਰੌਸ਼ਨੀ ਸਿੱਧਾ ਰੈਟਿਨਾ ਤੇ ਅਸਰ ਕਰਦੀ ਹੈ। ਜਿਸ ਕਾਰਨ ਅੱਖਾਂ ਜਲਦ ਖਰਾਬ ਹੋਣ ਲੱਗਦੀ ਹੈ। ਏਨਾ ਹੀ ਨਹੀਂ ਹੌਲੀ-ਹੌਲੀ ਦੇਖਣ ਦੀ ਸਮਰੱਥਾ ਵੀ ਘੱਟ ਹੋਣ ਲੱਗਦੀ ਹੈ ਤੇ ਸਿਰ ਦਰਦ ਵਧਣ ਲੱਗਦਾ ਹੈ।
Smartphones use night
ਰਾਤ ਨੂੰ ਸੌਣ ਤੋਂ ਪਹਿਲਾਂ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਨਾਲ ਅੱਖਾਂ ਡਰਾਈ ਹੋਣ ਦੇ ਨਾਲ ਨਾਲ ਸੋਜ਼ ਦੀ ਵੀ ਸ਼ਿਕਾਇਤ ਹੋ ਜਾਂਦੀ ਹੈ ਤੇ ਅੱਖਾਂ ਦੀ ਅੱਥਰੂ ਗ੍ਰੰਥੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਅੱਖਾਂ ਤੋਂ ਪਾਣੀ ਆਉਣ ਲੱਗਦਾ ਹੈ। ਲਗਾਤਾਰ ਜ਼ਿਆਦਾ ਇਸਤੇਮਾਲ ਨਾਲ ਪਲਕ ਝਪਕਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਇਸ ਨਾਲ ਅੱਖਾਂ ਦੀਆਂ ਪੁਤਲੀਆਂ ਤੇ ਨਾੜਾਂ ਵੀ ਸੁਗੜ ਜਾਂਦੀਆਂ ਹਨ ਜੋ ਸਿਰ ਦਰਦ ਦਾ ਕਾਰਨ ਬਣਦਾ ਹੈ।