
ਬਟਾਲਾ ਦੇ ਇਸ ਵਕੀਲ ਦਾ ਨਾਂਅ ਨਮਨ ਲੂਥਰਾ ਹੈ। ਵੰਡ ਵੇਲੇ ਉਹਨਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਪਰ ਬਾਕੀ ਰਿਸ਼ਤੇਦਾਰ ਪਾਕਿਸਤਾਨ ਵਿਚ ਹੀ ਰਹੇ।
ਬਟਾਲਾ : ਪਾਕਿਸਤਾਨ ਵਿਚ ਰਹਿ ਰਹੀ ਮੰਗੇਤਰ ਦਾ ਵੀਜ਼ਾ ਵਾਰ-ਵਾਰ ਰਿਫਿਊਜ਼ ਹੋਣ ਤੋਂ ਬਾਅਦ ਬਟਾਲਾ ਦੇ ਇਕ ਵਕੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਗੁਹਾਰ ਲਗਾਈ ਹੈ। ਵਕੀਲ ਨੇ ਕਿਹਾ ਕਿ ਉਸ ਨੂੰ ਉਸ ਦੇ ਪਿਆਰ ਨਾਲ ਮਿਲਾਇਆ ਜਾਵੇ। ਉਸ ਨੇ ਕਿਹਾ ਕਿ ਜੇਕਰ ਉਸ ਦੀ ਮੰਗੇਤਰ ਨੂੰ ਵੀਜ਼ਾ ਮਿਲ ਜਾਂਦਾ ਹੈ ਤਾਂ ਪਿਛਲੇ 6 ਸਾਲਾਂ ਦੇ ਪਿਆਰ ਨੂੰ ਦਿਸ਼ਾ ਮਿਲ ਸਕਦੀ ਹੈ।
ਬਟਾਲਾ ਦੇ ਇਸ ਵਕੀਲ ਦਾ ਨਾਂਅ ਨਮਨ ਲੂਥਰਾ ਹੈ। ਵੰਡ ਵੇਲੇ ਉਹਨਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਪਰ ਬਾਕੀ ਰਿਸ਼ਤੇਦਾਰ ਪਾਕਿਸਤਾਨ ਵਿਚ ਹੀ ਰਹੇ। 2016 ਵਿਚ ਉਹ ਆਪਣੀ ਮਾਂ ਅਤੇ ਭੈਣ ਨਾਲ ਪਾਕਿਸਤਾਨ ਗਿਆ ਸੀ। ਜਿੱਥੇ ਉਸ ਦੀ ਮੁਲਾਕਾਤ ਸ਼ਾਹਨੀਲ ਜਾਵੇਦ ਨਾਲ ਹੋਈ। ਉਹਨਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਮੰਗਣੀ ਕਰਵਾ ਲਈ।
2018 ਵਿਚ ਸ਼ਾਹਨੀਲ ਆਪਣੇ ਪਰਿਵਾਰ ਨਾਲ ਪੰਜਾਬ ਆਈ ਸੀ ਪਰ ਉਸ ਤੋਂ ਬਾਅਦ ਉਸ ਦੀ ਮੰਗੇਤਰ ਦਾ ਵੀਜ਼ਾ ਵਾਰ-ਵਾਰ ਰਿਫਿਊਜ਼ ਹੋ ਰਿਹਾ ਹੈ। ਨਮਨ ਨੇ ਪਿਛਲੇ ਦਿਨੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ। ਜਿੱਥੇ ਉਸ ਦੀ ਮੰਗੇਤਰ ਪਰਿਵਾਰ ਸਮੇਤ ਲਾਹੌਰ ਤੋਂ ਇੱਥੇ ਪਹੁੰਚੀ। ਦੋਵੇਂ ਮਿਲੇ ਅਤੇ ਦੋਵਾਂ ਨੇ ਭਵਿੱਖ ਬਾਰੇ ਵੀ ਗੱਲ ਕੀਤੀ। ਨਮਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੀ ਮੰਗੇਤਰ ਨੂੰ ਭਾਰਤ ਦਾ ਵੀਜ਼ਾ ਦਿੱਤਾ ਜਾਵੇ ਤਾਂ ਜੋ ਦੋਵੇਂ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰ ਸਕਣ।