Farming News: ਸੁਚੱਜੇ ਢੰਗ ਨਾਲ ਕਰੋ ਨਾਸ਼ਪਤੀ ਦੀ ਖੇਤੀ

By : GAGANDEEP

Published : Dec 15, 2023, 7:18 am IST
Updated : Dec 15, 2023, 7:59 am IST
SHARE ARTICLE
Farming News Cultivate pears properly News in punjabi
Farming News Cultivate pears properly News in punjabi

Farming News: ਨਾਸ਼ਪਤੀ ਦੇ ਨਵੇਂ ਪੌਦੇ ਤਿਆਰ ਕਰਨ ਲਈ ਕੈਂਥ ਰੁੱਖ ਦੀ ਵਰਤੋਂ ਕੀਤੀ ਜਾਂਦੀ ਹੈ।

Farming News Cultivate pears properly News in punjabi: ਨਾਸ਼ਪਤੀ ਦੀ ਖੇਤੀ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਘੱਟ ਠੰਢ ਵਾਲੀਆਂ ਕਿਸਮਾਂ ਦੀ ਖੇਤੀ ਉਪ-ਊਸ਼ਣ ਖੇਤਰਾਂ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿਚ ਕੀਤੀ ਜਾ ਸਕਦੀ ਹੈ। ਇਹ ਡੂੰਘੀ, ਵਧੀਆ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ, ਜੋ 2 ਮੀਟਰ ਡੂੰਘਾਈ ਤਕ ਸਖ਼ਤ ਨਾ ਹੋਵੇ, ਵਿਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਦੀ ਬਿਜਾਈ ਜਨਵਰੀ ਮਹੀਨੇ ਵਿਚ ਪੂਰੀ ਹੋ ਜਾਂਦੀ ਹੈ। ਬਿਜਾਈ ਲਈ ਇਕ ਸਾਲ ਪੁਰਾਣੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (15 ਦਸੰਬਰ 2023)

ਪੌਦਿਆਂ ਵਿਚ 8&4 ਮੀਟਰ ਦਾ ਫ਼ਾਸਲਾ ਰੱਖੋ। ਬਿਜਾਈ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਪਿਛਲੀ ਫ਼ਸਲ ਦੀ ਰਹਿੰਦ-ਖੂੰਹਦ ਹਟਾ ਦਿਉ। ਫਿਰ ਜ਼ਮੀਨ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਅਤੇ ਪਾਣੀ ਦੇ ਨਿਕਾਸ ਲਈ ਹਲਕੀ ਢਲਾਣ ਦਿਉ। 1&1&1 ਮੀਟਰ ਆਕਾਰ ਦੇ ਟੋਏ ਪੁੱਟੋ ਅਤੇ ਬਿਜਾਈ ਤੋਂ ਇਕ ਮਹੀਨਾ ਪਹਿਲਾਂ ਨਵੰਬਰ ਵਿਚ ਉਪਰਲੀ ਮਿੱਟੀ ਅਤੇ ਰੂੜੀ ਦੀ ਖਾਦ ਨਾਲ ਭਰ ਕੇ ਛੱਡ ਦਿਉ। ਅੰਤ ਵਿਚ ਟੋਏ ਨੂੰ ਮਿੱਟੀ, 10-15 ਕਿਲੋ ਰੂੜੀ ਦੀ ਖਾਦ, 500 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ ਕਲੋਰਪਾਇਰੀਫੋਸ 50 ਮਿ.ਲੀ. ਪ੍ਰਤੀ 10 ਲੀਟਰ ਪਾਣੀ ਪ੍ਰਤੀ ਟੋਏ ਵਿਚ ਪਾਉ। ਬਿਜਾਈ ਲਈ ਵਰਗਾਕਾਰ ਜਾਂ ਆਇਤਾਕਾਰ ਵਿਧੀ ਅਪਣਾਉ। ਪਹਾੜੀ ਖੇਤਰਾਂ ਵਿਚ ਭੋਂ-ਖੋਰ ਨੂੰ ਰੋਕਣ ਵਾਲੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ।

ਨਾਸ਼ਪਤੀ ਦੇ ਨਵੇਂ ਪੌਦੇ ਤਿਆਰ ਕਰਨ ਲਈ ਕੈਂਥ ਰੁੱਖ ਦੀ ਵਰਤੋਂ ਕੀਤੀ ਜਾਂਦੀ ਹੈ। ਅੰਤ-ਸਤੰਬਰ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਤਕ ਕੈਂਥ ਰੁੱਖ ਦੇ ਪੱਕੇ ਹੋਏ ਬੀਜ ਇਕੱਠੇ ਕਰੋ। ਬੀਜਾਂ ਨੂੰ ਕੱਢ ਕੇ ਲੱਕੜੀ ਦੇ ਬਕਸਿਆਂ ਵਿਚ ਦਸੰਬਰ ’ਚ 30 ਦਿਨਾਂ ਲਈ ਰੱਖੋ, ਜਿਨ੍ਹਾਂ ਵਿਚ ਗਿੱਲੀ ਰੇਤ ਦੀ ਪਰਤ ਮੌਜੂਦ ਹੋਵੇ। ਜਨਵਰੀ ਮਹੀਨੇ ਵਿਚ ਬੀਜਾਂ ਨੂੰ ਨਰਸਰੀ ਵਿਚ ਬੀਜ ਦਿਉ। 10 ਦਿਨਾਂ ਤਕ ਬੀਜ ਪੁੰਗਰ ਜਾਂਦੇ ਹਨ। ਪਨੀਰੀ ਵਾਲੇ ਪੌਦੇ ਅਗਲੇ ਸਾਲ ਦੇ ਜਨਵਰੀ ਮਹੀਨੇ ਤਕ ਪਿਉਂਦ ਲਈ ਤਿਆਰ ਹੋ ਜਾਂਦੇ ਹਨ। ਬੀਜਾਂ ਨੂੰ ਲੱਕੜੀ ਦੇ ਬਕਸਿਆਂ ਵਿਚ ਨਮੀ ਵਾਲੀ ਰੇਤ ਦੀ ਪਰਤ ’ਤੇ ਪੁੰਗਰਣ ਲਈ ਰੱਖ ਦਿਉ। ਇਹ 10-12 ਦਿਨਾਂ ਵਿਚ ਪੁੰਗਰ ਜਾਂਦੇ ਹਨ। ਫਿਰ ਪੌਦਿਆਂ ਨੂੰ 10 ਸੈ.ਮੀ. ਫ਼ਾਸਲੇ ’ਤੇ ਮੁੱਖ ਖੇਤ ਵਿਚ ਲਾਉ। ਹਰ ਚਾਰ ਲਾਈਨਾਂ ਤੋਂ ਬਾਅਦ 60 ਸੈ.ਮੀ. ਦਾ ਫ਼ਾਸਲਾ ਰੱਖੋ। ਨਵੇਂ ਪੌਦੇ ਦਸੰਬਰ-ਜਨਵਰੀ ਵਿਚ ਪਿਉਂਦ ਲਈ ਤਿਆਰ ਹੋ ਜਾਂਦੇ ਹਨ।

ਨਾਸ਼ਪਾਤੀ ਦੇ ਭਾਗਾਂ ਦੀ ਟੀ-ਬਡਿੰਗ ਜਾਂ ਟੰਗ ਗਰਾਫਟਿੰਗ ਕਰ ਕੇ ਕੈਂਥ ਰੁੱਖ ਦੇ ਹੇਠਲੇ ਭਾਗਾਂ ਨਾਲ ਜੋੜ ਦਿਤਾ ਜਾਂਦਾ ਹੈ। ਗਰਾਫਟਿੰਗ ਦਸੰਬਰ-ਜਨਵਰੀ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਟੀ-ਬਡਿੰਗ ਮਈ-ਜੂਨ ਮਹੀਨੇ ਕੀਤੀ ਜਾਂਦੀ ਹੈ। ਫ਼ਸਲਾਂ- ਫਲ ਨਾ ਲੱਗਣ ਵਾਲੇ ਸਮੇਂ ਸਾਉਣੀ ਰੁੱਤ ਵਿਚ ਉੜਦ, ਮੁੰਗ, ਤੋਰੀਆ ਵਰਗੀਆਂ ਫ਼ਸਲਾਂ ਅਤੇ ਹਾੜੀ ਵਿਚ ਕਣਕ, ਮਟਰ, ਚਨੇ ਆਦਿ ਫ਼ਸਲਾਂ ਅੰਤਰ-ਫ਼ਸਲੀ ਦੇ ਤੌਰ ਤੇ ਅਪਣਾਈਆਂ ਜਾ ਸਕਦੀਆਂ ਹਨ। ਪੌਦੇ ਦੀਆਂ ਸ਼ਾਖਾ ਦੇ ਮਜ਼ਬੂਤ ਢਾਂਚੇ ਨੂੰ ਵਧੇਰੇ ਝਾੜ ਅਤੇ ਵਧੀਆ ਕੁਆਲਿਟੀ ਦੇ ਫਲ ਦੇਣ ਵਾਲਾ ਬਣਾਉਣ ਲਈ ਕਟਾਈ ਕੀਤੀ ਜਾਂਦੀ ਹੈ। ਪੌਦਿਆਂ ਦੇ ਨਾ ਵਧਣ ਵਾਲੇ ਦਿਨਾਂ ਵਿਚ ਪੌਦੇ ਦੀਆਂ ਸ਼ਾਖਾ ਨੂੰ ਜ਼ਿਆਦਾ ਫੈਲਣ ਤੋਂ ਰੋਕਣ ਲਈ ਬਿਮਾਰੀ-ਗ੍ਰਸਤ, ਨਸ਼ਟ ਹੋ ਚੁੱਕੀਆਂ, ਟੁੱਟੀਆਂ ਅਤੇ ਕਮਜ਼ੋਰ ਸ਼ਾਖਾਂ ਦੇ 1/4 ਹਿੱਸੇ ਨੂੰ ਹਟਾ ਦਿਉ।
ਜਦੋਂ ਫ਼ਸਲ 1-3 ਸਾਲ ਦੀ ਹੋਵੇ, ਤਾਂ 10-20 ਕਿਲੋ ਰੂੜੀ ਦੀ ਖਾਦ, 100-300 ਗ੍ਰਾਮ ਯੂਰੀਆ, 200-600 ਗ੍ਰਾਮ ਸਿੰਗਲ ਸੁਪਰ ਫਾਸਫੇਟ, 150-450 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਰੁੱਖ ਪਾਉ। 4-6 ਸਾਲ ਦੀ ਫਸਲ ਲਈ 25-35 ਕਿਲੋ ਰੂੜੀ ਦੀ ਖਾਦ, 400-600 ਗ੍ਰਾਮ ਯੂਰੀਆ, 800-1200 ਗ੍ਰਾਮ ਸਿੰਗਲ ਸੁਪਰ ਫਾਸਫੇਟ, 600-900 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਰੁੱਖ ਪਾਓ। 7-9 ਸਾਲ ਦੀ ਫ਼ਸਲ ਲਈ 40-60 ਕਿਲੋ ਰੂੜੀ ਦੀ ਖਾਦ, 700-900 ਗ੍ਰਾਮ ਯੂਰੀਆ, 1400-1800 ਗ੍ਰਾਮ ਸਿੰਗਲ ਸੁਪਰ ਫਾਸਫੇਟ, 1050-1350 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਉ।

ਵਾਹੀ ਤੋਂ ਬਾਅਦ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਡਿਊਰੋਨ 1.6 ਕਿਲੋ ਪ੍ਰਤੀ ਏਕੜ ਦੀ ਸਪਰੇਅ ਕਰੋ। ਪੁੰਗਰਾਅ ਤੋਂ ਬਾਅਦ, ਜਦੋਂ ਨਦੀਨ 15-20 ਸੈ.ਮੀ. ਕੱਦ ਦੇ ਹੋਣ, ਤਾਂ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 1.2 ਲੀਟਰ ਜਾਂ ਪੈਰਾਕੁਏਟ 1.2 ਲੀਟਰ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ’ਤੇ ਸਪਰੇਅ ਕਰੋ। ਨਾਸ਼ਪਤੀ ਦੀ ਖੇਤੀ ਲਈ ਪੂਰੇ ਸਾਲ ਵਿਚ 75–100 ਸੈ.ਮੀ. ਖਿੱਲਰਵੀਂ ਮੀਂਹ ਦੀ ਲੋੜ ਹੁੰਦੀ ਹੈ। ਰੋਪਣ ਤੋਂ ਬਾਅਦ ਇਸ ਨੂੰ ਨਿਯਮਤ ਸਿੰਚਾਈ ਦੀ ਲੋੜ ਹੁੰਦੀ ਹੈ। ਗਰਮੀਆਂ ਵਿਚ 5-7 ਦਿਨਾਂ ਦੇ ਫ਼ਾਸਲੇ ’ਤੇ ਜਦਕਿ ਸਰਦੀਆਂ ਵਿਚ 15 ਦਿਨਾਂ ਦੇ ਫ਼ਾਸਲੇ ’ਤੇ ਸਿੰਚਾਈ ਕਰੋ। ਜਨਵਰੀ ਮਹੀਨੇ ਵਿਚ ਸਿੰਚਾਈ ਨਾ ਕਰੋ।  ਫਲ ਦੇਣ ਵਾਲੇ ਪੌਦਿਆਂ ਨੂੰ ਗਰਮੀਆਂ ਵਿਚ ਖੁਲ੍ਹਾ ਪਾਣੀ ਦਿਉ, ਇਸ ਨਾਲ ਫਲ ਦੀ ਕੁਆਲਿਟੀ ਅਤੇ ਆਕਾਰ ਵਿਚ ਵਾਧਾ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement