Punjab News: ਵਿਕਾਸ ਮਲਿਕ ਬਣੇ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ
Published : Dec 15, 2023, 9:18 pm IST
Updated : Dec 15, 2023, 9:18 pm IST
SHARE ARTICLE
Vikas Malik
Vikas Malik

ਰੋਹਿਤ ਖੁੱਲਰ ਨੂੰ ਮਿਲਿਆ ਚੰਡੀਗੜ੍ਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ

 

Punjab News -  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਵਿੱਚ ਵਿਕਾਸ ਮਲਿਕ ਨੇ 1536 ਵੋਟਾਂ ਹਾਸਲ ਕਰਕੇ ਪ੍ਰਧਾਨਗੀ ਦੇ ਅਹੁਦੇ 'ਤੇ ਜਿੱਤ ਪ੍ਰਾਪਤ ਕਰ ਲਈ। ਇਸ ਅਹੁਦੇ ਲਈ ਚੋਣ ਲੜ ਰਹੇ ਦੂਜੇ ਉਮੀਦਵਾਰਾਂ ਵਿੱਚ ਓਂਕਾਰ ਸਿੰਘ ਬਟਾਲਵੀ ਨੂੰ 848, ਸਪਨ ਧੀਰ,ਨੂੰ 778 ਐਨ ਕੇ ਬਾਂਕਾ

ਨੂੰ 44 ਤੇ ਸਤਵਿੰਦਰ ਸਿੰਘ ਸਿਸੋਦੀਆ ਨੂੰ 36 ਵੋਟਾਂ ਹਾਸਲ ਹੋਈਆਂ।  ਮੀਤ ਪ੍ਰਧਾਨ ਦੇ ਅਹੁਦੇ 'ਤੇ ਜਸਦੇਵ ਸਿੰਘ ਬਰਾੜ ਨੇ 1618 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ, ਜਦੋਂਕਿ ਦੂਜੇ ਉਮੀਦਵਾਰਾਂ ਵਿੱਚ ਨਿਲੇਸ਼ ਭਾਰਦਵਾਜ ਨੂੰ 1511 ਤੇ ਗੌਤਮ ਭਾਰਦਵਾਜ ਨੂੰ 493 ਵੋਟਾਂ ਪਈਆਂ। ਸਿੱਧੀ ਟੱਕਰ ਵਿੱਚ ਮੀਤ ਪ੍ਰਧਾਨ ਦੀ ਚੋਣ ਸਵਰਣ ਸਿੰਘ ਟਿਵਾਣਾ ਨੇ ਜਿੱਤੀ।

ਉਨ੍ਹਾਂ ਨੂੰ 2142 ਤੇ ਵਿਕਰਾਂਤ ਪੰਬੂ ਨੂੰ 1481 ਵੋਟਾਂ ਹਾਸਲ ਹੋਈਆਂ। ਜੁਆਇੰਟ ਸਕੱਤਰ  ਦੇ ਅਹੁਦੇ 'ਤੇ ਪ੍ਰਵੀਨ ਦਹਿਆ ਨੇ 1604 ਵੋਟਾਂ ਲੈ ਕੇ ਕਬਜ਼ਾ ਕੀਤਾ ਜਦੋਂਕਿ  ਦੂਜੇ ਉਮੀਦਵਾਰਾਂ ਵਿੱਚ ਡਾਕਟਰ ਕਿਰਨਦੀਪ ਕੌਰ ਨੂੰ 913, ਰੋਜੀ ਨੂੰ 236 ਤੇ ਭਗਿਆਸ਼੍ਰੀ ਸੇਤੀਆ ਨੂੰ 869 ਵੋਟਾਂ ਮਿਲੀਆਂ। ਖਜਾਨਚੀ ਦੇ ਅਹੁਦੇ ਲਈ ਸਿੱਧੀ ਟੱਕਰ ਵਿੱਚ ਸੰਨੀ ਨਾਮਦੇਵ ਨੇ ਹਰਵਿੰਦਰ ਸਿੰਘ ਮਾਨ  ਨੂੰ ਮਾਤ ਦਿੱਤੀ, ਦੋਵਾਂ ਨੂੰ ਕ੍ਰਮਵਾਰ 2673 ਤੇ 950 ਵੋਟਾਂ ਪਈਆਂ। ਸ਼ੁੱਕਰਵਾਰ ਨੂੰ ਸਵੇਰੇ ਸ਼ੁਰੂ ਹੋਈ ਵੋਟਿੰਗ ਸ਼ਾਮ ਚਾਰ ਵਜੇ ਤੱਕ ਚੱਲੀ ਤੇ ਦੇਰ ਸ਼ਾਮ ਨਤੀਜੇ ਐਲਾਨੇ ਗਏ।

ਲੇਡੀ ਮੈਂਬਰ ਲਈ ਵੀ ਦੋ ਉਮੀਦਵਾਰ ਪ੍ਰਤਿਭਾ ਯਾਦਵ ਤੇ ਰਿਬਕਾਹ ਕੇ ਸਿੰਘਾਨੀਆ ਹੀ ਚੋਣ ਮੈਦਾਨ ਵਿੱਚ ਹਨ। ਮੁੱਖ ਬਾਡੀ ਤੋਂ ਇਲਾਵਾ 10 ਸਾਲ ਤੋਂ ਉੱਪਰ ਵਾਲੇ ਕਾਰਜਕਾਰੀ ਮੈਂਬਰਾਂ ਲਈ ਗੁਰਬਰਨ ਸਿੰਘ ਗੋਰੀਆ, ਸੰਜੈ ਤਾਂਗੜੀ,  ਮੁਨੀਸ਼ ਭਾਰਦਵਾਜ, ਅਰਵਿੰਦਰ ਸਿੰਘ ਵਾਸੂ, ਸੁਖਦੇਵ ਰਾਜ ਕੰਬੋਜ, ਰਾਮਪਾਲ ਵਰਮਾ, ਪ੍ਰਵੀਨ ਕੁਮਾਰ ਰੋਹਿਲਾ, ਵਿਕਰਮ ਸਿੰਘ ਚੌਹਾਨ, ਗੌਰਵ ਗੋਇਲ, ਭੁਪੇਸ਼ਵਰ ਜਸਵਾਲ, ਚਰਨਜੀਤ ਕੌਰ, ਵਿਕਾਸ ਸੀਲ ਵਰਮਾ, ਬਲਵੰਤ ਕੌਰ, ਅਰੁਣ ਸ਼ਰਮਾ, ਸਰਵੇਸ਼ ਕੁਮਾਰ ਗੁਪਤਾ, ਮੋਨਿਕਾ ਜਾਂਗੜਾਤੇ ਪ੍ਰਿਤਪਾਲ ਸਿੰਘ ਮਿਗਲਾਨੀ ਦੇ ਨਾਮ ਸ਼ਾਮਲ ਹਨ।

ਇਨ੍ਹਾਂ ਚੋਣਾਂ ਵਿੱਚ, 10 ਸਾਲ ਤੋਂ ਘੱਟ ਪ੍ਰੈਕਟਿਸ ਵਾਲੇ ਕਾਰਜਕਾਰੀ ਮੈਂਬਰਾਂ ਲਈ ਚੋਣ ਲੜ ਰਹੇ ਉਮੀਦਵਾਰਾਂ ਵਿੱਚ  ਆਜਾਦ, ਨਵੀਨ ਕਸ਼ਿੱਅਪ, ਸੰਦੀਪ ਢੱਲ, ਸ਼ਿਵ ਚਰਣ ਭੋਲਾ, ਨੀਰਜ ਜੈਨ , ਅਨੀਸ ਸ਼ਰਮਾ, ਭਾਰਤ ਭੂਸ਼ਣ ਜੈਨ, ਹਿਮਾਂਸ਼ੂ ਸ਼ਰਮਾ, ਸੁਮਨ ਬਿਸ਼ਨੋਈ, ਇੰਤਜ਼ਾਰ-ਉਲ-ਹਸਨ, ਵਿਪੁਲ ਗੋਇਲ, ਸੁਨੀਲ ਕੁਮਾਰ ਪਾਂਡੇ, ਸੁਖਚਰਨ ਸਿੰਘ ਗਿੱਲ, ਪਵਨਦੀਪ ਸਿੰਘ, ਹਾਰਦਿਕ ਆਹਲੂਵਾਲੀਆ, ਵਿਸ਼ਾਲ ਸਿੰਘ ਬੋਰਵਾਲ, ਅਜੈ ਸ਼ਰਮਾ, ਤੁਸ਼ਾਰ ਵਧਵਾ, ਰਿਸ਼ਵ ਸੋਨੀ, ਕਰਨ ਸਿੰਗਲਾ, ਆਨੰਦ ਕੁਮਾਰ ਮੌਰਿਆ, ਪਾਰਸ ਖਿੰਡਰੀ ਤੇ ਅਮਨ ਰੇੜੂ ਦੇ ਨਾਂ ਸ਼ਾਮਲ ਹਨ। ਡੈਜੀਗਨੇਟਿਡ ਸੀਨੀਅਰ ਮੈਂਬਰਾਂ ਵਿੱਚ ਜੀਐਸ ਬੱਲ ਤੇ ਰਾਕੇਸ਼ ਨਹਿਰਾਂ ਨਿਰਵਿਰੋਧ ਚੁਣੇ ਗਏ ਹਨ। ਲੇਡੀ ਮੈਂਬਰ ਤੇ ਕਾਰਜਕਾਰੀ ਮੈਂਬਰਾਂ ਲਈ ਗਿਣਤੀ ਸ਼ਨੀਵਾਰ ਨੂੰ ਹੋਵੇਗੀ।

(For more news apart from Punjab News, stay tuned to Rozana Spokesman)
 

SHARE ARTICLE

ਏਜੰਸੀ

Advertisement

ਸੋਸ਼ਲ ਮੀਡੀਆ 'ਤੇ BSNL ਦੇ ਹੱਕ 'ਚ ਚੱਲੀ ਮੁਹਿੰਮ, ਅੰਬਾਨੀ ਸਣੇ ਬਾਕੀ ਮੋਬਾਇਲ ਨੈੱਟਵਰਕ ਕੰਪਨੀਆਂ ਨੂੰ ਛਿੜੀ ਚਿੰਤਾ

13 Jul 2024 3:32 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:26 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:24 PM

ਘਰ ਦੀ ਛੱਤ ’ਤੇ Solar Project, ਖੇਤਾਂ ’ਚ ਸੋਲਰ ਨਾਲ ਹੀ ਚੱਲਦੀਆਂ ਮੋਟਰਾਂ, ਕਾਰਾਂ CNG ਤੇ ਘਰ ’ਚ ਲਾਇਆ Rain......

11 Jul 2024 5:35 PM

ਹਰਿਆਣਾ 'ਚ ਭੁੱਬਾਂ ਮਾਰ-ਮਾਰ ਰੋ ਰਹੇ ਬੇਘਰ ਹੋਏ ਸਿੱਖ, ਦੇਖੋ ਪਿੰਡ ਅਮੂਪੁਰ ਤੋਂ ਰੋਜ਼ਾਨਾ ਸਪੋਕਸਮੈਨ ਦੀ Ground Repor

11 Jul 2024 4:21 PM
Advertisement