
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅੱਜ ਵਿਸ਼ੇਸ਼ ਤੌਰ 'ਤੇ ਬਰਨਾਲਾ ਤੋਂ ਲਾਏ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਦਫ਼ਤਰ.......
ਬਰਨਾਲਾ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅੱਜ ਵਿਸ਼ੇਸ਼ ਤੌਰ 'ਤੇ ਬਰਨਾਲਾ ਤੋਂ ਲਾਏ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਦਫ਼ਤਰ ਅਤੇ ਹਸਪਤਾਲ ਵਿਖੇ ਸੁਖਪੁਰਾ ਮੌੜ ਦੇ ਸਰਪੰਚ 'ਤੇ ਹਮਲਾ ਕਰਨ ਪਿੱਛੋਂ ਜ਼ਖ਼ਮੀ ਦਾ ਹਾਲ-ਚਾਲ ਪੁੱਛਣ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡਾ ਪਾਰਟੀ ਬਣਾਉਣ ਦਾ ਮਕਸਦ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਣਾ ਹੈ। ਅਸੀਂ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਹਮ- ਖਿਆਲੀ ਪਾਰਟੀਆਂ ਨਾਲ ਸਮਝੌਤਾ ਕਰ ਕੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਾਂਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਜਿਨ੍ਹਾਂ ਤੋਂ ਪੰਜਾਬ ਦੀ ਜਨਤਾ ਚੰਗੀ ਤਰ੍ਹਾਂ ਜਾਣੂ ਹੋ ਗਈ ਹੈ।
'ਆਪ' ਵਲੋਂ ਵਿਧਾਨਕਾਰ ਦਾ ਅਸਤੀਫ਼ਾ ਮੰਗੇ ਜਾਣ 'ਤੇ ਉਨ੍ਹਾਂ ਕਿਹਾ ਕਿ ਮੈਨੂੰ ਭੁਲੱਥ ਹਲਕੇ ਦੇ ਡੇਢ ਲੱਖ ਲੋਕਾਂ ਨੇ ਚੁਣਿਆ ਹੈ ਮੈਂ ਉਨ੍ਹਾਂ ਦਾ ਹੱਕ ਨਹੀਂ ਮਾਰਾਂਗਾ। ਮੈਂ 'ਆਪ' ਤੋਂ ਅਸਤੀਫ਼ਾ ਦੇ ਦਿਤਾ ਹੈ ਜੇ ਉਹ ਚਾਹੇ ਤਾਂ ਸਪੀਕਰ ਨੂੰ ਕਹਿ ਕੇ ਮੇਰੇ ਵਿਰੁਧ ਕਾਰਵਾਈ ਕਰਵਾ ਦੇਵੇ। ਉਨ੍ਹਾਂ ਕਿਹਾ ਕਿ ਜੇ 'ਆਪ' ਚੋਣ ਸਿੰਬਲ ਦੀ ਗੱਲ ਕਰਦੀ ਹੈ ਤਾਂ ਜੋ 97 ਉਮੀਦਵਾਰ ਚੋਣ ਹਾਰ ਗਏ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਲੈ ਕੇ ਸਮੇਤ ਕੇਜਰੀਵਾਲ ਸਾਰੇ ਅਸਤੀਫ਼ੇ ਦੇਣ। ਇਸ ਮੌਕੇ ਕੁਲਦੀਪ ਸਿੰਘ ਕਾਲਾ ਢਿਲੋ, ਪਿਰਮਲ ਸਿੰਘ ਐਮ ਐਲ ਏ ਭਦੌੜ, ਬਿੱਟੂ ਢਿੱਲੋਂ, ਜਸਵੀਰ ਸਿੰਘ ਖੇੜੀ, ਨਰੇਸ਼ ਕੁਮਾਰੀ ਬਾਵਾ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ।