ਦੁੱਧ ਦੇ ਟੈਂਕਰ ਵਿਚ ਲੁਕਾ ਕੇ ਵੇਚਣ ਲਈ ਤਿਆਰ ਮਿਲਾਵਟੀ ਦੇਸੀ ਘਿਓ ਜ਼ਬਤ : ਪੰਨੂੰ
Published : Jan 16, 2019, 7:17 pm IST
Updated : Jan 16, 2019, 7:17 pm IST
SHARE ARTICLE
Adulterated Desi Ghee
Adulterated Desi Ghee

ਮਾਨਸਾ ਫੂਡ ਸੇਫ਼ਟੀ ਟੀਮ ਨੇ ਮਿਲਾਵਟੀ ਦੇਸ਼ੀ ਘਿਓ ਨੂੰ ਜ਼ਬਤ ਕਰਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਟੀਮ ਵਲੋਂ ਦੇਸੀ ਘਿਓ ਦੀ ਮਿਲਾਵਟ...

ਚੰਡੀਗੜ੍ਹ : ਮਾਨਸਾ ਫੂਡ ਸੇਫ਼ਟੀ ਟੀਮ ਨੇ ਮਿਲਾਵਟੀ ਦੇਸ਼ੀ ਘਿਓ ਨੂੰ ਜ਼ਬਤ ਕਰਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਟੀਮ ਵਲੋਂ ਦੇਸੀ ਘਿਓ ਦੀ ਮਿਲਾਵਟ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਦੁੱਧ ਦੇ ਟੈਂਕਰ ਵਿਚ ਲੁਕਾਈ ਮਿਲਾਵਟੀ ਸਮੱਗਰੀ ਨੂੰ ਵੇਚਣ ਦੀ ਤਾਕ ਵਿਚ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੂਡ ਸੇਫ਼ਟੀ ਕਮਿਸ਼ਨਰ ਪੰਜਾਬ ਕੇ.ਐਸ. ਪੰਨੂੰ ਨੇ ਦੱਸਿਆ ਕਿ ਦੇਸੀ ਘਿਓ ਦੀ ਮਿਲਾਵਟ ਕਰਨ ਵਾਲਿਆਂ ਖਿਲਾਫ਼ ਫੂਡ ਸੇਫ਼ਟੀ ਟੀਮਾਂ ਦੀ ਸਖ਼ਤ ਕਾਰਵਾਈ ਤੋਂ ਘਬਰਾਉਂਦਿਆਂ ਉਤਪਾਦਕਾਂ ਵਲੋਂ ਫੂਡ ਸੇਫ਼ਟੀ ਟੀਮਾਂ ਨੂੰ ਚਕਮਾ ਦੇਣ ਲਈ ਕਈ ਹੱਥਕੰਡੇ ਅਪਣਾਏ ਜਾ ਰਹੇ ਹਨ।

TankerTanker ​ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ, ਪੰਨੂੰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮਾਨਸਾ ਦੀ ਫੂਡ ਸੇਫਟੀ ਟੀਮ ਵਲੋਂ ਸੀ.ਆਈ.ਏ. ਸਟਾਫ਼ ਦੇ ਸਹਿਯੋਗ ਨਾਲ ਮਾਨਸਾ ਜ਼ਿਲ੍ਹੇ ਵਿਚ ਬਰੇਟਾ ਮੰਡੀ ਵਿਖੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਟੀਮ ਨੇ ਪਤਾ ਲਗਾਇਆ ਕਿ ਦੋ ਕਿਸਮਾਂ ਦੇ ਨਕਲੀ ਦੇਸੀ ਘਿਓ ਨੂੰ ਮਿਲਾ ਕੇ ਕੁੱਲ 59 ਕੁਇੰਟਲ ਮਿਲਾਵਟੀ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ ਜਿਨ੍ਹਾਂ ਵਿਚੋਂ ਘਿਓ ਦੀ ਇਕ ਕਿਸਮ ਹੋਰ ਉਤਪਾਦਕ ਵੱਲੋਂ ਸਪਲਾਈ ਕੀਤੀ ਜਾ ਰਹੀ ਸੀ ਅਤੇ ਦੂਜੀ ਕਿਸਮ ਡੇਅਰੀ ਮਾਲਕ ਵਲੋਂ ਤਿਆਰ ਕੀਤੀ ਜਾ ਰਹੀ ਸੀ।

ਡੇਅਰੀ ਮਾਲਕ ਨੇ ਇਨ੍ਹਾਂ ਦੋਵਾਂ ਕਿਸਮਾਂ ਦੇ ਨਕਲੀ ਘਿਓ ਨੂੰ ਮਿਲਾ ਕੇ ਅਨੀਕ ਨਾਮੀ ਬ੍ਰਾਂਡ ਤਿਆਰ ਕੀਤਾ ਅਤੇ ਉਸ ਦੀ ਸਪਾਈ ਕੀਤੀ। ਮੌਕੇ 'ਤੇ ਇਕ ਵਿਲੱਖਣ ਕਿਸਮ ਦਾ ਪਦਾਰਥ/ਕੈਮੀਕਲ ਵੀ ਮਿਲਿਆ ਜਿਸ ਨੂੰ ਅੰਤਿਮ ਉਤਪਾਦ ਤਿਆਰ ਕਰਨ ਲਈ ਦੇਸੀ ਘਿਓ ਵਿਚ ਮਿਲਾਇਆ ਜਾਂਦਾ ਸੀ। ਟੀਮ ਵਲੋਂ ਨਮੂਨੇ ਲਏ ਗਏ ਅਤੇ ਤਕਰੀਬਨ 59 ਕੁਇੰਟਲ ਮਿਲਾਵਟੀ ਦੇਸੀ ਘਿਓ ਜ਼ਬਤ ਕਰ ਲਿਆ ਗਿਆ।

ਇਸ ਛਾਪੇਮਾਰੀ ਦਾ ਇਕ ਵਧੇਰੇ ਹੈਰਾਨੀਜਨਕ ਤੱਥ ਇਹ ਸੀ ਕਿ ਦੁੱਧ ਦੇ ਟੈਂਕਰ ਵਿਚ 10 ਕੁਇੰਟਲ ਮਿਲਾਵਟੀ ਦੇਸੀ ਘਿਓ ਬਹੁਤ ਚਲਾਕੀ ਨਾਲ ਲੁਕਾਇਆ ਹੋਇਆ ਸੀ ਜਿਸ ਨੂੰ ਨੇੜੇ ਤੇੜੇ ਦੇ ਖੇਤਰਾਂ ਵਿਚ ਸਮਗਲ ਕੀਤਾ ਜਾਣਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement