
ਪੰਜਾਬ ਸਰਕਾਰ ਵਲੋਂ PSSSB ਦੇ ਇਸ਼ਤਿਹਾਰ ਨੰ. 4/2016 ਦੇ ਅਧੀਨ ਕਲਰਕਾਂ ਦੀਆਂ ਅਸਾਮੀਆਂ ‘ਤੇ ਨਿਯੁਕਤੀ ਵਿਚ ਦੇਰੀ ਕਰਨ...
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ PSSSB ਦੇ ਇਸ਼ਤਿਹਾਰ ਨੰ. 4/2016 ਦੇ ਅਧੀਨ ਕਲਰਕਾਂ ਦੀਆਂ ਅਸਾਮੀਆਂ ‘ਤੇ ਨਿਯੁਕਤੀ ਵਿਚ ਦੇਰੀ ਕਰਨ ਨੂੰ ਲੈ ਕੇ ਉਮੀਦਵਾਰਾਂ ਨੇ ਮੰਗਲਵਾਰ ਨੂੰ ਪੰਜਾਬ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਬਾਹਰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਜਿਸ ਵਿਚ ਉਮੀਦਵਾਰਾਂ ਨੇ ਪੰਜਾਬ ਸਰਕਾਰ ਨੂੰ ਸਬੰਧਿਤ ਭਰਤੀ ‘ਤੇ ਜਲਦ ਤੋਂ ਜਲਦ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ।
Protestਉਮੀਦਵਾਰਾਂ ਨੇ ਦੱਸਿਆ ਕਿ ਇਸ ਭਰਤੀ ਨੂੰ ਸਿਰੇ ਚੜਾਉਣ ਲਈ ਸਰਕਾਰ ਨੇ ਪਿਛਲੇ 2 ਸਾਲ ਤੋਂ ਕੋਈ ਕੋਸ਼ਿਸ਼ ਨਹੀਂ ਕੀਤੀ। ਪ੍ਰੀਖਿਆ ਦੇ ਵੱਖ-ਵੱਖ ਪੜਾਅ ਪਾਰ ਕਰਨ ਤੋਂ ਬਾਅਦ ਹੁਣ ਨਿਯੁਕਤੀ ਪੱਤਰ ਦੇਣਾ ਪ੍ਰਕਿਰਿਆ ਦਾ ਆਖ਼ਰੀ ਪੜਾਅ ਰਹਿ ਗਿਆ ਹੈ ਪਰ ਬੋਰਡ ਅਪਣੀ ਧੀਮੀ ਚਾਲ ਨਾਲ ਇਸ ਭਰਤੀ ਨੂੰ ਟਾਲਦਾ ਜਾਪ ਰਿਹਾ ਹੈ ਅਤੇ ਸਾਡੀ ਭਰਤੀ ਵੱਲ ਕੋਈ ਖ਼ਾਸ ਧਿਆਨ ਨਹੀਂ ਦਿਤਾ ਜਾ ਰਿਹਾ ਜੋ ਕਿ ਸਾਡੇ ਭਵਿੱਖ ਲਈ ਚਿੰਤਾ ਪੈਦਾ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਲਗਭੱਗ ਪਿਛਲੇ 3 ਸਾਲ ਦੇ ਲੰਮੇ ਅਰਸੇ ਤੋਂ ਇਸ ਭਰਤੀ ਦੀ ਤਿਆਰੀ ਕਰ ਰਹੇ ਹਾਂ। ਇੰਨੇ ਲੰਮੇ ਸਮੇਂ ਤੋਂ ਭਰਤੀ ਸਿਰੇ ਨਾ ਚੜ੍ਹਾ ਕੇ ਕਈ ਨੌਜਵਾਨਾਂ ਦੀ ਨੌਕਰੀ ਲਈ ਤੈਅ ਉਮਰ ਸੀਮਾ ਵੀ ਟੱਪ ਚੁੱਕੀ ਹੈ ਅਤੇ ਕਈ ਅਪਣੀ ਪ੍ਰਾਈਵੇਟ ਨੌਕਰੀ ਵੀ ਇਸ ਟੈਸਟ ਨੂੰ ਕਲੀਅਰ ਕਰਨ ਲਈ ਛੱਡ ਚੁੱਕੇ ਹਨ।ਉਮੀਦਵਾਰਾਂ ਨੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ
Protestਕਿ ਇਹ ਭਰਤੀ ਦੀ ਆਖ਼ਰੀ ਪ੍ਰਕਿਰਿਆ ਜਲਦੀ ਤੋਂ ਜਲਦੀ ਮੁਕੰਮਲ ਕਰਵਾਈ ਜਾਵੇ ਤਾਂ ਜੋ 3 ਸਾਲਾਂ ਦੀ ਮਿਹਨਤ ਅਤੇ ਇੰਤਜ਼ਾਰ ਦਾ ਫ਼ਲ ਉਨ੍ਹਾਂ ਨੂੰ ਮਿਲ ਸਕੇ ਅਤੇ ਜਿਸ ਨਾਲ ਉਹ ਅਪਣਾ ਤੇ ਅਪਣੇ ਪਰਵਾਰ ਦਾ ਪ੍ਰਵਾਹ ਚਲਾਉਣ ਦੇ ਸਮਰੱਥ ਹੋ ਸਕਣ।