
ਹੁਣ ਪੰਜਾਬ ਅਤੇ ਚੰਡੀਗੜ੍ਹ ਦੀ ਹਰ ਔਰਤ ਸੁਰੱਖਿਅਤ ਰਹੇਗੀ। ਮੋਬਾਇਲ ਫ਼ੋਨ 'ਤੇ 'ਪਲੀਜ਼ ਹੈਲਪ' ਐਪ ਡਾਊਨਲੋਡ ਕਰਨ ਤੋਂ ਬਾਅਦ...
ਐਸ.ਏ.ਐਸ. ਨਗਰ : ਹੁਣ ਪੰਜਾਬ ਅਤੇ ਚੰਡੀਗੜ੍ਹ ਦੀ ਹਰ ਔਰਤ ਸੁਰੱਖਿਅਤ ਰਹੇਗੀ। ਮੋਬਾਇਲ ਫ਼ੋਨ 'ਤੇ 'ਪਲੀਜ਼ ਹੈਲਪ' ਐਪ ਡਾਊਨਲੋਡ ਕਰਨ ਤੋਂ ਬਾਅਦ ਇਕੋ ਵੇਲੇ ਅਪਣੇ ਤੀਹ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਸੰਕਟ ਦੇ ਸਮੇਂ ਇਕ ਪੈਨਿਕ ਬਟਨ ਦਬਾਉਣ 'ਤੇ ਸੰਕਟ ਦਾ ਮੈਸੇਜ ਜੀ.ਪੀ.ਐਸ. ਲੋਕੇਸ਼ਨ ਨਾਲ ਅਪਣੇ-ਆਪ ਚਲਾ ਜਾਵੇਗਾ। ਇਹ ਐਪ ਐਂਡਰਾਇਡ ਅਤੇ ਆਈ.ਓ.ਐਸ. 'ਤੇ ਮੁਫ਼ਤ ਉਪਲਬਧ ਹੈ। ਇਸ ਨੂੰ ਅੱਜ ਪੰਜਾਬ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਚੰਡੀਗੜ੍ਹ ਦੀ ਸਮਾਜ ਸੇਵੀ ਸੰਸਥਾ ਕਰਾਫੇਡ ਦੇ ਸਹਿਯੋਗ ਨਾਲ ਜਾਰੀ ਕੀਤਾ।
ਐਪ ਨੂੰ ਬਣਾਉਣ ਵਾਲੇ ਪਰਮਦੀਪ ਸਿੰਘ ਹੁਣ ਨਿਊਜ਼ੀਲੈਂਡ ਵਿਚ ਵੱਸ ਗਏ ਹਨ। ਉਹ ਕਹਿੰਦੇ ਹਨ ਕਿ ਅਪਣਾ ਵਤਨ ਅਪਣਾ ਹੀ ਹੁੰਦਾ ਹੈ, ਇਸ ਲਈ ਅਪਣੇ ਸ਼ਹਿਰ ਚੰਡੀਗੜ੍ਹ ਵਿਚ ਹੀ ਇਹ ਐਪ ਜਾਰੀ ਕੀਤਾ ਹੈ। ਇਸ ਐਪ ਵਿਚ ਪੈਨਿਕ ਬਟਨ ਦਬਾਉਂਦੇ ਹੀ ਐਵੀਡੈਂਸ ਲਈ ਆਡੀਉ ਰੀਕਾਰਡਿੰਗ ਸ਼ੁਰੂ ਹੋ ਜਾਂਦੀ ਹੈ ਅਤੇ ਹੈਲਪ ਦਾ ਮੈਸੇਜ ਚੁਣੇ ਹੋਏ ਤੀਹ ਕਨਟੈਕਟ 'ਤੇ ਤੁਹਾਡੀ ਜੀ.ਪੀ.ਐਸ ਲੋਕੇਸ਼ਨ ਰਾਹੀਂ ਅਪਣੇ ਆਪ ਚਲਾ ਜਾਂਦਾ ਹੈ ।
ਇਸ ਮੌਕੇ ਕਰਾਫ਼ੇਡ ਦੇ ਪ੍ਰਧਾਨ ਹਿਤੇਸ਼ ਪੁਰੀ ਨੇ ਕਿਹਾ ਕਿ ਚੰਡੀਗੜ੍ਹ ਅਤੇ ਪੰਜਾਬ ਦੀ ਰੈਜੀਡੈਂਟ ਵੈਲਫ਼ੇਅਰ ਐਸੋਸੀਏਸ਼ਨ ਲਈ ਅਜਿਹੀਆਂ ਸੁਵਿਧਾਵਾਂ ਸਰਕਾਰ ਵਲੋਂ ਆਉਣੀਆਂ ਚਾਹੀਦੀਆਂ ਹਨ ਕਿਉਂਕਿ ਸਾਡੇ ਜ਼ਿਆਦਾਤਰ ਸਾਥੀ ਸੀਨੀਅਰ ਸਿਟੀਜਨ ਅਤੇ ਇਕੱਲੇ ਰਹਿੰਦੇ ਹਨ। ਉਨ੍ਹਾਂ ਲਈ 'ਪਲੀਜ਼ ਹੈਲਪ' ਮੋਬਾਈਲ ਐਪ ਬਹੁਤ ਲਾਭਦਾਇਕ ਸਾਬਤ ਹੋਵੇਗੀ