
ਅਲਕਾ ਲਾਂਬਾ ਰਾਜ ਭਵਨ ਦੇ ਬਾਹਰ ਹੋਈ ਜ਼ਖ਼ਮੀ
ਨਵੀਂ ਦਿੱਲੀ, 15 ਜਨਵਰੀ : ਕਾਂਗਰਸ ਨੇ ਸ਼ੁਕਰਵਾਰ ਨੂੰ ਦੇਸ ਭਰ ਵਿਚ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨੀ ਅਧਿਕਾਰ ਮਾਰਚ ਕੱਢਿਆ ਅਤੇ ਰਾਜਪਾਲ ਦੀ ਰਿਹਾਇਸ ਦਾ ਘਿਰਾਉ ਕੀਤਾ | ਅਜਿਹਾ ਹੀ ਮਾਰਚ ਅੱਜ ਰਾਹੁਲ ਗਾਂਧੀ ਦੀ ਅਗਵਾਈ ਹੇਠ ਦਿੱਲੀ 'ਚ ਹੋਇਆ | ਹਾਲਾਂਕਿ ਮਾਰਚ ਐਲ ਜੀ ਦੀ ਰਿਹਾਇਸ 'ਤੇ ਨਹੀਂ ਪਹੁੰਚ ਸਕਿਆ, ਪਰ ਪੁਲਿਸ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਕਾਫੀ ਝੜਪ ਹੋ ਗਈ | ਇਸ ਝੜਪ ਦੌਰਾਨ, ਕਾਂਗਰਸ ਆਗੂ ਅਲਕਾ ਲਾਂਬਾ ਦਾ ਹੱਥ ਕੱਟਿਆ ਗਿਆ ਅਤੇ ਇਸ ਵਿਚੋਂ ਬਹੁਤ ਸਾਰਾ ਖੂਨ ਵਗ ਗਿਆ | ਜ਼ਿਕਰਯੋਗ ਹੈ ਕਿ ਕਾਂਗਰਸੀ ਵਰਕਰਾਂ ਨੂੰ ਰੋਕਣ ਲਈ ਉਪ ਰਾਜਪਾਲ ਦੀ ਰਿਹਾਇਸ ਦੇ ਡੇਢ ਕਿਲੋਮੀਟਰ ਪਹਿਲਾਂ ਹੀ ਤਿੰਨ ਪਰਤਾਂ ਦੀ ਸੁਰੱਖਿਆ ਦਾ ਇੰਤਜਾਮ ਕੀਤਾ ਗਿਆ ਸੀ | ਜਦੋਂ ਕਾਂਗਰਸ ਦਾ ਮਾਰਚ ਸੁਰੂ ਹੋਇਆ ਤਾਂ ਵਰਕਰਾਂ ਨੇ ਤਾਕਤ ਲਾਗ ਕੇ ਬੈਰੀਕੇਡਿੰਗ ਦੀ ਪਹਿਲੀ ਪਰਤ ਨੂੰ ਹਟਾ ਦਿਤਾ | ਉਸੇ ਦੌਰਾਨ ਕਾਂਗਰਸੀ ਨੇਤਾ ਅਲਕਾ ਲਾਂਬਾ ਦਾ ਹੱਥ ਕੰਡਿਆਲੀਆਂ ਤਾਰਾਂ ਨਾਲ ਕੱਟਿਆ ਗਿਆ | ਇਸ ਤੋਂ ਬਾਅਦ ਉਸਦੇ ਹੱਥ 'ਚੋਂ ਲਹੂ ਦੀ ਧਾਰਾ ਵਗਣ ਲਗੀ | (ਪੀਟੀਆਈ)