ਇੰਡੋਨੇਸ਼ੀਆ ਵਿਚ ਭੂਚਾਲ, 35 ਲੋਕਾਂ ਦੀ ਮੌਤ, 600 ਤੋਂ ਵੱਧ ਜ਼ਖ਼ਮੀ
Published : Jan 16, 2021, 1:01 am IST
Updated : Jan 16, 2021, 1:01 am IST
SHARE ARTICLE
image
image

ਇੰਡੋਨੇਸ਼ੀਆ ਵਿਚ ਭੂਚਾਲ, 35 ਲੋਕਾਂ ਦੀ ਮੌਤ, 600 ਤੋਂ ਵੱਧ ਜ਼ਖ਼ਮੀ

ਮਮੂਜ਼ੂ (ਇੰਡੋਨੇਸ਼ੀਆ), 15 ਜਨਵਰੀ : ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ਵਿਚ ਅੱਧੀ ਰਾਤ ਤੋਂ ਬਾਅਦ ਆਏ ਤੇਜ਼ ਭੂਚਾਲ ਕਾਰਨ ਘੱਟੋ ਘੱਟ 35 ਲੋਕਾਂ ਦੀ ਮੌਤ ਹੋ ਗੲਂ ਜਦੋਂਕਿ 600 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਭੂਚਾਲ ਤੋਂ ਬਾਅਦ ਕੁਝ ਥਾਂਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6.2 ਹੈ। ਭੂਚਾਲ ਦਾ ਕੇਂਦਰ ਪਛਮੀ ਸੁਲਾਵੇਸੀ ਸੂਬੇ ਦੇ ਮਮੂਜ਼ੂ ਜ਼ਿਲ੍ਹੇ ਵਿਚ 18 ਕਿਲੋਮੀਟਰ ਦੀ ਗਹਿਰਾਈ ਵਿਚ ਸੀ। ਇਸੇ ਖੇਤਰ ਵਿਚ ਵੀਰਵਾਰ ਨੂੰ ਸਮੁੰਦਰ ਅੰਦਰ 5.9 ਤੀਬਰਤਾ ਦਾ ਭੂਚਾਲ ਆਇਆ ਸੀ। ਸ਼ੁਰੂਆਤੀ ਰਿਪੋਰਟ ਮੁਤਾਬਕ, ਸੱਭ ਤੋਂ ਵੱਧ ਨੁਕਸਾਨ ਇੰਡੋਨੇਸ਼ੀਆ ਦੇ ਸੁਲਾਵੇਸੀ ਸ਼ਹਿਰ ਵਿਚ ਹੋਇਆ ਹੈ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ 60 ਤੋਂ ਵੱਧ ਘਰਾਂ ਨੂੰ ਹੁਣ ਤਕ ਨੁਕਸਾਨ ਪਹੁੰਚਿਆ ਹੈ। ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ।  ਦਸਿਆ ਜਾ ਰਿਹਾ ਹੈ ਕਿ ਕਰੀਬ 7 ਸਕਿੰਟ ਤਕ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਨਹੀਂ ਦਿਤੀ ਗਈ ਹੈ। (ਪੀਟੀਆਈ)
  ਰਾਸ਼ਟਰੀ ਆਫ਼ਤ ਬਚਾਅ ਏਜੰਸੀ ਵਲੋਂ ਜਾਰੀ ਇਕ ਵੀਡੀਉ ਵਿਚ ਇਕ ਬੱਚੀ ਮਕਾਨ ਦੇ ਮਲਬੇ ਵਿਚ ਫਸੀ ਹੋਈ ਹੈ ਅਤੇ ਮਦਦ ਦੀ ਗੁਹਾਰ ਲਗਾਉਂਦੀ ਨਜ਼ਰ ਆ ਰਹੀ ਹੈ। ਬੱਚੀ ਇਹ ਵੀ ਕਹਿ ਰਹੀ ਸੀ ਕਿ ਉਸ ਦੀ ਮਾਂ ਜ਼ਿੰਦਾ ਹੈ ਪਰ ਬਾਹਰ ਨਹੀਂ ਨਿਕਲ ਪਾ ਰਹੀ। ਉਥੇ ਹੀ ਬਚਾਅ ਕਰਮੀਆਂ ਨੇ ਉਸ ਨੂੰ ਕਿਹਾ ਕਿ ਉਹ ਉਸ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਟੀਵੀ ਚੈਨਲਾਂ ਦੀਆਂ ਖ਼ਬਰਾਂ ਅਨੁਸਾਰ ਭੂਚਾਲ ਵਿਚ ਇਕ ਹਸਪਤਾਲ ਦਾ ਹਿੱਸਾ ਢਹਿ ਗਿਆ ਅਤੇ ਮਰੀਜ਼ਾਂ ਨੂੰ ਬਾਹਰ ਆਰਜੀ ਤੰਬੂਆਂ ਵਿਚ ਪਹੁੰਚਾਇਆ ਗਿਆ। 
  ਅਮਰੀਕਾ ਜਿਊਆਲੋਜੀਕਲ ਸਰਵੇ ਨੇ ਦਸਆ ਕਿ ਕਰੀਬ ਦੋ ਹਜ਼ਾਰ ਲੋਕਾਂ ਨੂੰ ਆਰਜੀ ਆਸ਼ਰਮ ਸਥਾਨਾਂ ਵਿਚ ਰਖਿਆ ਗਿਆ ਹੈ। ਰਾਸ਼ਟਰਪਤੀ ਜੋਕੋ ਵਿਡੋਡੋ ਨੇ ਟੈਲੀਵੀਜ਼ਨ ਰਾਹੀਂ ਦੇਸ਼ ਨੂੰ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਨੇ ਸਮਾਜਕ ਮੰਤਰੀ, ਫ਼ੌਜ, ਪੁਲਿਸ ਅਤੇ ਆਫ਼ਤ ਰਾਹਤ ਏਜੰਸੀ ਦੇ ਪ੍ਰਮੁਖਾਂ ਨੂੰ ਜਲਦੀ ਰਾਹਤ ਦੇ ਕਦਮ ਚੁੱਕਣ ਅਤੇ ਬਚਾਅ ਅਭਿਆਨ ਚਲਾਉਣ ਲਈ ਕਿਹਾ ਹੈ।

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement