ਐਸਸੀ ਸ਼ੇ੍ਰਣੀ ਦੇ ਬੱਚਿਆਂ ਦੀਆਂ ਰੋਕੀਆਂ ਡਿਗਰੀਆਂ 3 ਦਿਨ 'ਚ ਦੇਣ ਦੇ ਹੁਕਮ
Published : Jan 16, 2021, 12:23 am IST
Updated : Jan 16, 2021, 12:23 am IST
SHARE ARTICLE
IMAGE
IMAGE

ਐਸਸੀ ਸ਼ੇ੍ਰਣੀ ਦੇ ਬੱਚਿਆਂ ਦੀਆਂ ਰੋਕੀਆਂ ਡਿਗਰੀਆਂ 3 ਦਿਨ 'ਚ ਦੇਣ ਦੇ ਹੁਕਮ


ਅਜਿਹਾ ਨਾ ਕਰਨ 'ਤੇ ਨਿਜੀ ਸਿਖਿਆ ਸੰਸਥਾਵਾਂ ਦੀ ਮਾਨਤਾ ਹੋਵੇਗੀ ਰੱਦ

ਚੰਡੀਗੜ੍ਹ, 15 ਜਨਵਰੀ (ਗੁਰਉਪਦੇਸ਼ ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਜੀ ਸਿਖਿਆ ਸੰਸਥਾਵਾਂ ਵਲੋਂ ਹਜ਼ਾਰਾਂ ਦੀ ਗਿਣਤੀ 'ਚ ਪੋਸਟ ਮੈਟਿ੍ਕ ਸਕਾਲਰਸ਼ਿਪ ਨਾਲ ਐਸਸੀ ਸ਼ੇ੍ਰਣੀ ਨਾਲ ਸਬੰਧਤ ਫੀਸਾਂ ਨਾ ਭਰ ਸਕਣ ਵਾਲੇ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਮਾਮਲੇ ਬਾਰੇ ਚਾਰ ਮੰਤਰੀਆਂ ਦੀ ਉੱਚ ਤਾਕਤੀ ਕਮੇਟੀ ਦਾ ਗਠਨ ਕਰ ਕੇ ਵੱਡੀ ਕਾਰਵਾਈ ਕੀਤੀ ਹੈ | ਇਹ ਕਮੇਟੀ ਸੀਨੀਅਰ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਸੀ | ਇਸ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਤੇ ਟੂਰਿਜ਼ਮ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਮਾਜ ਭਲਾਈ ਤੇ ਵਣ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਸ਼ਾਮਲ ਹਨ | ਇਨ੍ਹਾਂ ਮੰਤਰੀਆਂ ਦੇ ਗਰੁੱਪ ਦੀ ਅੱਜ ਪੰਜਾਬ ਸਕੱਤਰੇਤ ਵਿਖੇ ਪਹਿਲੀ ਮੀਟਿੰਗ ਹੋਈ | ਇਸ ਵਿਚ ਡਿਗਰੀਆਂ ਰੋਕਣ ਵਾਲੇ ਨਿਜੀ ਸੰਸਥਾਨਾਂ ਵਿਰੁਧ ਸਖ਼ਤ ਐਕਸ਼ਨ ਦਾ ਫੈਸਲਾ ਲਿਆ ਗਿਆ | ਇਨ੍ਹਾਂ ਮੰਤਰੀਆਂ ਨੇ ਮੀਟਿੰਗ ਬਾਅਦ ਵਿਸ਼ੇਸ਼ ਗੱਲਬਾਤ ਦੌਰਾਨ ਵਿਸਥਾਰ ਵਿਚ ਫੈਸਲਿਆਂ ਦੀ ਜਾਣਕਾਰੀ ਦਿਤੀ | ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਿਜੀ ਸੰਸਥਾਨਾਂ ਦੀ 19 ਜਨਵਰੀ ਨੂੰ ਮੀਟਿੰਗ ਸੱਦੀ ਗਈ ਹੈ | ਇਸ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ 3 ਦਿਨਾਂ ਦੇ ਅੰਦਰ 

ਅੰਦਰ ਸਾਰੇ ਐਸ.ਸੀ. ਵਿਦਿਆਰਥੀਆਂ ਦੀਆਂ ਰੁਕੀਆਂ ਡਿਗਰੀਆਂ ਜਾਰੀ ਕਰਨ ਦੇ ਹੁਕਮ ਦਿਤੇ ਗਏ ਹਨ | ਅਜਿਹਾ ਨਾ ਕਰਨ ਵਾਲੇ ਸੰਸਥਾਨਾਂ ਵਿਰੁਧ 19 ਜਨਵਰੀ ਨੂੰ ਹੀ ਸਖ਼ਤ ਕਾਰਵਾਈ ਹੋਵੇਗੀ | ਭਵਿੱਖ ਵਿਚ ਵਿਦਿਆਰਥੀਆਂ ਤੋਂ ਕਿਸੇ ਕਿਸਮ ਦਾ ਬਾਂਡ ਭਰਵਾਉਣ ਜਾਂ ਬਲੈਂਕ ਚੈਕ ਲੈਣ ਦੀ ਵੀ ਮਨਾਹੀ ਕੀਤੀ ਗਈ ਹੈ |
ਚਰਨਜੀਤ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ 2017 ਵਿਚ ਐਸਸੀ ਸਕਾਲਰਸ਼ਿਪ ਸਕੀਮ ਬੰਦ ਕਰ ਦਿਤੀ ਸੀ ਜਿਸ ਕਾਰਨ ਵਿਦਿਆਰਥੀ ਦਾਖ਼ਲਿਆਂ ਤੋਂ ਵਾਂਝੇ ਹੋਣ ਲੱਗੇ ਤੇ ਡਿਗਰੀਆਂ ਰੁਕੀਆਂ | ਹੁਣ ਕੇਂਦਰ ਨੇ 60:40 ਦੇ ਅਨੁਪਾਤ ਨਾਲ ਮੁੜ ਯੋਜਨਾ ਚਾਲੂ ਕੀਤੀ ਹੈ | ਇਸ ਨੂੰ ਪੰਜਾਬ ਸਰਕਾਰ ਲਾਗੂ ਕਰੇਗੀ ਪਰ ਕੇਂਦਰ ਨੂੰ ਇਹ ਯੋਜਨਾ ਦਾ ਘੇਰਾ ਵਧਾਉਣ ਦੀ ਮੰਗ ਕੀਤੀ ਗਈ ਹੈ |
ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜਿਹੜੇ ਨਿਜੀ ਸੰਸਥਾਵਨਾਂ ਨੇ 3 ਦਿਨਾ ਵਿਚ ਸਰਕਾਰ ਦੇ ਹੁਕਮਾਂ 'ਤੇ ਅਮਲ ਨਾ ਕੀਤਾ ਤਾਂ ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ ਪਰ ਐਸੀਸੀ ਵਿਦਿਅਰਥੀਆਂ ਨਾਲ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਇਹਵੀ ਸਪੱਸ਼ਟ ਕੀਤਾ ਕਿ ਸੰਸਥਾਵਨਾਂ ਦੇ ਪੈਸੇ ਦਾ ਹਿਸਾਬ ਕਿਤਾਬ ਸਰਕਾਰ ਨਾਲ ਹੈ ਤੇ ਇਸ ਦਾ ਬੱਚੇ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ | ਤਿ੍ਪਤ ਰਜਿੰਦਰ ਬਾਜਵਾ ਨੇ ਕਿਹਾ ਕਿ 19 ਜਨਵਰੀ ਦੀ ਮੀਟਿੰਗ ਵਿਚ ਨਿਜੀ ਸੰਸਥਾਨਾਂ ਨਾਲ ਹੋਰ ਮਸਲੇimageimage ਵੀ ਵਿਚਾਰਕੇ ਹੱਲ ਕੀਤਾ ਜਾਵੇਗਾ |

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement