ਪੰਜਾਬ ਰਾਜ ਭਵਨ ਵਲ ਵਧ ਰਹੇ ਕਾਂਗਰਸੀਆਂ 'ਤੇ ਪੁਲਿਸ ਵਲੋਂ ਪਾਣੀ ਦੀਆਂ ਵਾਛੜਾਂ
Published : Jan 16, 2021, 12:26 am IST
Updated : Jan 16, 2021, 12:26 am IST
SHARE ARTICLE
IMAGE
IMAGE

ਪੰਜਾਬ ਰਾਜ ਭਵਨ ਵਲ ਵਧ ਰਹੇ ਕਾਂਗਰਸੀਆਂ 'ਤੇ ਪੁਲਿਸ ਵਲੋਂ ਪਾਣੀ ਦੀਆਂ ਵਾਛੜਾਂ


ਕਈਆਂ ਦੀਆਂ ਪੱਗਾਂ ਲੱਥੀਆਂ ਅਤੇ ਕਈਆਂ ਨੂੰ ਸੱਟਾਂ ਵੀ ਲੱਗੀਆਂ

ਚੰਡੀਗੜ੍ਹ, 15 ਜਨਵਰੀ (ਗੁਰਉਪਦੇਸ਼ ਭੁੱਲਰ) : ਆਲ ਇੰਡੀਆ ਕਾਂਗਰਸ ਕਮੇਟੀ  ਦੇ ਦੇਸ਼ ਪੱਧਰੀ ਸੱਦੇ ਤਹਿਤ ਅੱਜ ਪੰਜਾਬ ਦੇ ਹਜ਼ਾਰਾਂ ਕਾਂਗਰਸੀ ਵੀ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ 'ਚ ਸੜਕਾਂ 'ਤੇ ਉਤਰੇ ਅਤੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਰਾਜ ਭਵਨ ਦੇ ਘਿਰਾਉ ਲਈ ਮਾਰਚ ਕੀਤਾ | ਭਾਰੀ ਗਿਣਤੀ ਵਿਚ ਪਹਿਲਾਂ ਹੀ ਤੈਨਾਤ ਪੁਲਸ ਨੇ ਕਾਂਗਰਸ ਭਵਨ 'ਚੋਂ ਨਿਕਲਣ ਬਾਅਦ ਥੋੜੀ ਦੂਰ ਹੀ ਸੈਕਟਰ 16 ਵਿਚ ਹੀ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ | ਕਾਂਗਰਸੀ ਵਰਕਰਾਂ ਦੇ ਅੱਗੇ ਵਧਣ ਦੇ ਜੋਸ਼ ਨੂੰ ਵੇਖਦਿਆਂ ਆਖਰ ਪੁਲਸ ਵਲੋਂ ਜਲ ਤੋਪਾਂ ਦਾ ਇਸਤੇਮਾਲ ਕਰ ਕੇ ਜ਼ਬਰਦਸਤ ਪਾਣੀ ਦੀਆਂ ਵਾਛੜਾਂ ਮਾਰ ਕੇ ਬਲ ਪੂਰਵਕ ਕਾਂਗਰਸੀਆਂ ਨੂੰ ਅੱਗੇ ਕੂਚ ਕਰਨ ਤੋਂ ਰੋਕਿਆ | ਵਾਛੜਾਂ ਦਾ ਸਾਹਮਣਾ ਕਰ ਰਹੇ ਕਈ ਪਰਦਸ਼ਨਕਾਰੀਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈਆਂ ਨੂੰ ਸੱਟਾਂ ਵੀ ਲਗੀਆਂ | ਜ਼ਿਕਰਯੋਗ ਹੈ ਕਿ ਪਹਿਲਾਂ ਕਾਂਗਰਸ ਭਵਨ ਵਿਚ ਰੈਲੀ ਹੋਈ ਤੇ ਉਸ ਤੋਂ ਬਾਅਦ ਮਾਰਚ ਕੀਤਾ ਗਿਆ | ਇਸ ਦੀ ਅਗਵਾਈ ਖੁਦ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕਰ ਰਹੇ ਸਨ ਤੇ ਉਨ੍ਹਾਂ ਨਾਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਰਜਿੰਦਰ ਬਾਜਵਾ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਭਾਰਤ ਭੂਸ਼ਣ ਆਸ਼ੂ, ਸੁਖ ਸਰਕਾਰੀਆ, ਗੁਰਪ੍ਰੀਤ ਸਿੰਘ ਕਾਂਗੜ, ਸਾਂਸਦ ਪ੍ਰਨੀਤ ਕੌਰ, ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿਲੋਂ ਤੇ ਵਿਧਾਇਕਾਂ ਤੋਂ ਇਲਾਵਾ ਸੀਨੀਅਰ ਆਗੂ ਵੀ ਸ਼ਾਮਲ ਸਨ | ਪੁਲਸ ਵਲੋਂ ਪਾਣੀ ਦੀਆਂ ਵਾਛੜਾਂ ਮਾਰ ਕੇ ਰੋਕੇ ਜਾਣ ਤੋਂ ਬਾਅਦ ਕਾਂਗਰਸੀ ਪ੍ਰਦਰਸ਼ਨਕਾਰੀ ਸੜਕ 'ਤੇ ਹੀ ਸ਼ਾਂਤਮਈ ਰੈਲੀ ਕਰ ਕੇ ਸੰਘਰਸ਼ ਜਾਰੀ ਰੱਖਣ ਦੇ ਐਲਾਨ ਨਾਲ ਵਾਪਸ ਚਲੇ ਗਏ | ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਤਾਨਾਸ਼ਾਹੀ ਤੇ ਜ਼ਾਲਮ ਚੇਹਰਾ ਬੇਨਕਾਬ ਹੋ ਗਿਆ ਹੈ | ਜੇ ਉਸ ਵਿਚ ਥੋੜੀ ਵੀ ਗ਼ੈਰਤ ਹੁੰਦੀ ਤਾਂ ਕਾਲੇ ਕਾਨੂੰਨ ਹੁਣ ਤਕ ਰੱਦ ਕਰ ਕੇ ਗਲਤੀ ਮੰਨ ਲੈਣੀ ਚਾPhotoPhotoਹੀਦੀ  ਸੀ ਪਰ ਉਹ ਪੂਰੀ ਤਰ੍ਹਾਂ ਬੇਸ਼ਰਮ ਤੇ ਢੀਠ ਸ਼ਾਸਕ ਸਿੱਧ ਹੋਇਆ ਹੈ | ਸੀਨੀਅਰ ਮੰਤਰੀ ਰੰਧਾਵਾ ਨੇ ਇਸ ਮੌਕੇ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ ਅਤੇ ਇਹ ਅੰਨ੍ਹੀ ਬੋਲੀ ਤੇ ਗੁੰਗੀ ਸਰਕਾਰ ਹੈ | 


ਉਨ੍ਹਾਂ ਕਿਹਾ ਕਿ ਪੂਰੀ ਕਾਂਗਰਸ ਦੇਸ਼ ਭਰ 'ਚ ਡਟ ਕੇ ਕਿਸਾਨਾ ਨਾਲ ਖੜੀ ਹੈ ਤੇ ਕੋਈ ਵੀ ਕੁਰਬਾਨੀ ਕਰ ਕੇ ਖੜ੍ਹੀ ਰਹੇਗੀ |

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement