
ਜੰਤਰ-ਮੰਤਰ ਵਿਖੇ ਧਰਨੇ 'ਤੇ ਬੈਠੇ ਪੰਜਾਬ ਕਾਂਗਰਸੀ ਸਾਂਸਦਾਂ ਨੂੰ ਪੁਲਿਸ ਨੇ ਚੁਕਿਆ
ਮੋਦੀ ਦੇ ਮਨ ਵਿਚ ਕਿਸਾਨਾਂ ਦਾ ਸਤਿਕਾਰ ਨਹੀਂ : ਰਾਹੁਲ
ਨਵੀਂ ਦਿੱਲੀ, 15 ਜਨਵਰੀ : ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ ਖੇਤੀਬਾੜੀ ਕਾਨੂੰਨਾਂ ਵਿਰੁਧ ਜੰਤਰ-ਮੰਤਰ ਵਿਖੇ ਧਰਨੇ 'ਤੇ ਬੈਠੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ | ਜਾਣਕਾਰੀ ਅਨੁਸਾਰ ਸੰਸਦ ਮੈਂਬਰ ਰਵਨੀਤ ਬਿੱਟੂ, ਔਜਲਾ ਅਤੇ ਇਕ ਵਿਧਾਇਕ ਨੂੰ ਮੰਦਰ ਮਾਰਗ ਥਾਣੇ ਲਿਜਾਇਆ ਗਿਆ ਹੈ | ਇਕ ਮਹੀਨੇ ਤੋਂ ਵੱਧ ਸਮੇਂ ਤੋਂ, ਖੇਤੀਬਾੜੀ ਕਾਨੂੰਨਾਂ ਵਿਰੁਧ, ਪੰਜਾਬ ਕਾਂਗਰਸ ਦੇ ਪ੍ਰਮੁੱਖ ਆਗੂ, ਜੰਤਰ-ਮੰਤਰ ਵਿਖੇ ਧਰਨੇ 'ਤੇ ਬੈਠੇ ਸਨ | ਅੱਜ ਦੁਪਹਿਰ ਰਾਹੁਲ ਗਾਂਧੀ ਅਤੇ ਪਿ੍ਯੰਕਾ ਗਾਂਧੀ ਵੀ ਉਨ੍ਹਾਂ ਨੂੰ ਮਿਲਣ ਲਈ ਆਏ ਸੀ | ਉਸ ਤੋਂ ਬਾਅਦ ਹੀ ਪੁਲਿਸ ਨੇ ਕਾਰਵਾਈ ਕੀਤੀ ਹੈ | ਰਾਹੁਲ ਗਾਂਧੀ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੇਸ਼ ਦੇ ਕਿਸਾਨਾਂ ਦਾ 'ਸਤਿਕਾਰ' ਨਹੀਂ ਕਰਦੇ ਅਤੇ ਸਿਰਫ਼ ਵਾਰ ਵਾਰ ਗੱਲਬਾਤ ਕਰ ਕੇ ਹੀ ਕਿਸਾਨਾਂ ਨੂੰ ਥਕਾਉਣਾ ਚਾਹੁੰਦੇ ਹਨ |
ਉਨ੍ਹਾਂ ਕਿਹਾ, Tਮੋਦੀ-ਮਾਇਆ ਟੁੱਟ ਗਈ, ਮੋਦੀ ਸਰਕਾਰ ਦਾ ਹੰਕਾਰ ਵੀ ਟੁੱਟੇਗਾ, ਪਰ ਅੰਨਦਾਤਾ ਦਾ ਹੌਾਸਲਾ ਨਹੀਂ ਟੁੱਟਿਆ, ਨਾ ਹੀ ਟੁੱਟੇਗਾ | ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ!
ਰਾਹੁਲ ਨੇ ਕਿਹਾ, ਇਕ ਕਿਸਾਨ ਮਰੇ, ਦੋ ਮਰਨ, 100 ਮਰਨ, ਨਰਿੰਦਰ ਮੋਦੀ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ |U ਉਨ੍ਹਾਂ ਦਾਅਵਾ ਕੀਤਾ,Tਨਰਿੰਦਰ ਮੋਦੀ ਜੀ ਸੋਚਦੇ ਹਨ ਕਿ ਕਿਸਾਨ ਥੱਕ ਜਾਵੇਗਾ ਅਤੇ ਭੱਜ ਜਾਵੇਗਾ | ਮੋਦੀ ਜੀ, ਕਿਸਾਨ ਭੱਜਣ ਵਾਲਾ ਨਹੀਂ, ਤੁਹਾਨੂੰ ਭੱਜਣਾ ਪਏਗਾ | ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਭਾਰਤ ਪਿੱਛੇ ਹਟਣ ਵਾਲਾ ਨਹੀਂ ਹੈ | ਨਾ ਤਾਂ ਕਿਸਾਨ ਪਿੱਛੇ ਹੱਟਣਗੇ ਅਤੇ ਨਾ ਹੀ ਕਾਂਗਰਸ ਪਿੱਛੇ ਹਟਣ ਵਾਲੀ ਹੈ |U
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੋਸ਼ ਲਗਾਇਆ, ''ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦੇਸ਼ ਨੂੰ ਭੋਜਨ ਦੇ ਰਹੇ ਹਨ, ਪਰ ਸਰਕਾਰ ਉਨ੍ਹਾਂ ਦੀ ਜ਼ਮੀਨ ਖੋਹਣਾ ਚਾਹ ਰਹੀ ਹੈ | ਉਹ ਅਪਣੇ ਕੁੱਝ ਪੁੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ |'' (ਪੀਟੀਆਈ)