ਜਿਮ ਦਾ ਉਦਘਾਟਨ ਕਰਨ ਆਏ ਸ਼ਵੇਤ ਮਲਿਕ ਵਿਰੋਧ ਕਾਰਨ ਬੇਰੰਗ ਪਰਤੇ
Published : Jan 16, 2021, 1:04 am IST
Updated : Jan 16, 2021, 1:04 am IST
SHARE ARTICLE
IMAGE
IMAGE

ਜਿਮ ਦਾ ਉਦਘਾਟਨ ਕਰਨ ਆਏ ਸ਼ਵੇਤ ਮਲਿਕ ਵਿਰੋਧ ਕਾਰਨ ਬੇਰੰਗ ਪਰਤੇ

Éਅੰਮਿ੍ਤਸਰ, 15 ਜਨਵਰੀ (ਕੱਕੜ) : ਪੁਤਲੀਘਰ ਇਲਾਕੇ ਦੇ ਜ਼ੋਨ ਨੰਬਰ ਪੰਜ ਦੀ ਪਾਰਕ ਵਿਚ ਜਿਮ ਦਾ ਉਦਘਾਟਨ ਕਰਨ ਆਏ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਇਲਾਕਾ ਵਾਸੀਆਂ ਦੇ ਵਿਰੋਧ ਕਾਰਨ ਬੇਰੰਗ ਮੁੜਨਾ ਪਿਆ | ਇਲਾਕਾ ਵਾਸੀਆਂ ਨੇ ਇਹ ਵਿਰੋਧ ਖੇਤੀ ਬਿੱਲਾਂ ਦੇ ਵਿਰੋਧ ਵਿਚ ਕੀਤਾ | ਇਸ ਵਿਰੋਧ ਦੀ ਅਗਵਾਈ ਜਸਪਾਲ ਸਿੰਘ ਪੁਤਲੀਘਰ, ਕਾਮਰੇਡ ਚੈਂਚਲ ਸਿੰਘ, ਡਾ ਕਸ਼ਮੀਰ ਸਿੰਘ, ਅਜੀਤ ਸਿੰਘ, ਰੇਸ਼ਮ ਸਿੰਘ, ਭੁਪਿੰਦਰ ਸਿੰਘ ਰਿੰਪੀ, ਜੈਮਲ ਸਿੰਘ ਆਦਿ ਨੇ ਕੀਤਾ | ਲੋਕਾਂ ਦੇ ਵਿਰੋਧ ਕਾਰਨ ਐਮਪੀ ਸ਼ਵੇਤ ਮਲਿਕ ਨੂੰ ਜਿਮ ਦਾ ਉਦਘਾਟਨ ਕੀਤੇ ਬਗੈਰ ਹੀ ਵਾਪਸ ਮੁੜਨਾ ਪਿਆ | ਵਿਰੋਧ ਦੀ ਸੂਚਨਾ ਮਿਲਦੇ ਸਾਰ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਮੌਕੇ ਉਤੇ ਪਹੁੰਚ ਗਈ | ਸ਼ਵੇਤ ਮਲਿਕ ਨਾਲ ਇਸ ਮੌਕੇ ਹਲਕਾ ਪੱਛਮੀ ਦੇ ਇੰਚਾਰਜ ਰਾਕੇਸ਼ ਗਿੱਲ, ਸਾਬਕਾ ਕੌਾਸਲਰ ਮੀਨੂੰ ਸਹਿਗਲ, ਜਤਿੰਦਰਪਾਲ ਸਿੰਘ ਗੋਲੂ, ਰਣਧੀਰ ਸਿੰਘ ਗੋਰਾ ਰੰਧਾਵਾ ਆਦਿ ਮੌਜੂਦ ਸਨ |
imageimage

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement