
ਨੌਜਵਾਨ ਨੇ ਕੀਤੀ ਆਤਮ ਹਤਿਆ
ਅਬੋਹਰ, 16 ਜਨਵਰੀ (ਤੇਜਿੰਦਰ ਸਿੰਘ ਖਾਲਸਾ): ਮੂਲ ਤੌਰ ਉਤੇ ਉਤਰ ਪ੍ਰਦੇਸ਼ ਵਾਸੀ ਅਤੇ ਸਥਾਨਕ ਨਵੀਂ ਆਬਾਦੀ ਵਿਚ ਰਹਿਣ ਵਾਲੇ ਇਕ ਨੌਜਵਾਨ ਨੇ ਅਣਜਾਣੇ ਕਾਰਨਾਂ ਦੇ ਚਲਦੇ ਕਮਰੇ ਵਿਚ ਫਾਹਾ ਲਗਾ ਕੇ ਆਤਮ ਹਤਿਆ ਕਰ ਲਈ | ਪੁਲਿਸ ਨੇ ਲਾਸ਼ ਨੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਲਿਆ ਕੇ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ | ਮਿਲੀ ਜਾਣਕਾਰੀ ਅਨੁਸਾਰ 20 ਸਾਲਾਂ ਸ਼ੁਭਾਸ ਪੁੱਤਰ ਮਹੇਸ਼ ਚੰਦ ਨਵੀ ਆਬਾਦੀ ਗਲੀ ਨੰਬਰ 13 ਛੋਟੀ ਪੌੜੀ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਜੋ ਕਿ ਬੀਤੀ ਰਾਤ ਕੰਮ ਕਰ ਕੇ ਘਰ ਵਾਪਸ ਆਇਆ ਅਤੇ ਦਰਵਾਜ਼ਾ ਬੰਦ ਕਰ ਕੇ ਸੌ ਗਿਆ | ਘਰ ਦੀ ਬਜ਼ੁਰਗ ਔਰਤ ਮਾਲਕਣ ਨੇ ਅੱਜ ਸਵੇਰੇ ਜਦ ਸ਼ੁਭਾਸ ਨੂੰ ਉਠਾਉਣ ਲਈ ਦਰਵਾਜ਼ਾ ਖੜਕਾਇਆ ਤਾਂ ਸ਼ੁਭਾਸ ਨੇ ਦਰਵਾਜ਼ਾ ਨਾ ਖੋਲਿ੍ਹਆ ਜਿਸ ਉਪਰੰਤ ਆਸ-ਪਾਸ ਦੇ ਲੋਕ ਇੱਕਠੇ ਹੋਏ ਤਾਂ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਸ਼ੁਭਾਸ ਫਾਹੇ ਲਟਕਿਆ ਹੋਇਆ ਸੀ | ਉਨ੍ਹਾਂ ਇਸ ਦੀ ਸੂਚਨਾ ਥਾਣਾ ਸਿਟੀ 2 ਦੀ ਪੁਲਿਸ ਨੂੰ ਦਿਤੀ, ਜਿਨ੍ਹਾਂ ਨੇ ਮੌਕੇ ਉਤੇ ਪੁੱਜ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿਤਾ ਹੈ |
ਕੈਪਸ਼ਨ : ਮਿ੍ਤਕ ਨੌਜਵਾਨ ਦੀ ਫਾਈਲ ਤਸਵੀਰ | (ਖਾਲਸਾ)
ਫੋਟੋ ਫਾਈਲ : ਅਬੋਹਰ-ਖਾਲਸਾ 16-2