
ਫਾਜ਼ਿਲਕਾ ਟ੍ਰਿਬਿਊਨਲ ਕੋਰਟ ਨੇ ‘ਨਿਊ ਇੰਡੀਆ ਇੰਸ਼ੋਰੈਂਸ’ ਕੰਪਨੀ ਨੂੰ ਦਿੱਤੇ ਹੁਕਮ
ਫਾਜ਼ਿਲਕਾ: ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਬੀਮਾ ਕੰਪਨੀ ਵੱਲੋਂ 93.55 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਪੀੜਤ ਪਰਿਵਾਰ ਨੂੰ ਵਿਆਜ ਸਮੇਤ ਮੁਆਵਜ਼ਾ ਅਦਾ ਕਰਨ ਦਾ ਹੁਕਮ ਜ਼ਿਲ੍ਹਾ ਸੈਸ਼ਨ ਜੱਜ ਕਮ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਦਿੱਤੇ ਹਨ।
ਇਹ ਵੀ ਪੜ੍ਹੋ: ਤਲਵੰਡੀ ਸਾਬੋ ਦੇ ਪਿੰਡ ਗੁਰੂਸਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਮੰਨਾ ਗੈਂਗ ਦਾ ਮੈਂਬਰ ਬੀਨੂੰ ਸਿੰਘ ਜਖ਼ਮੀ
ਐਡਵੋਕੇਟ ਅਨਿਲ ਸੇਤੀਆ ਨੇ ਦੱਸਿਆ ਕਿ ਉਹ ਮਹਿੰਦਰ ਕੁਮਾਰ ਵਾਸੀ ਚਰਚ ਰੋਡ ਅਬੋਹਰ ਜੰਮੂ ਬਸਤੀ ਦੇ ਪਰਿਵਾਰ ਦਾ ਕੇਸ ਲੜ ਰਹੇ ਹਨ। ਇਸ ਕੇਸ ਵਿਚ 11 ਜੁਲਾਈ 2017 ਨੂੰ ਮਹਿੰਦਰ ਕੁਮਾਰ ਦੀ ਮੌਤ ਹੋ ਗਈ ਸੀ। ਟ੍ਰਿਬਿਊਨਲ ਵਿਚ ਮ੍ਰਿਤਕ ਦੀ ਪਤਨੀ ਮਾਇਆ ਦੇਵੀ, ਬੱਚੇ ਹਰਸ਼ ਕੁਮਾਰ, ਮੰਜੂ, ਪਿਤਾ ਕ੍ਰਿਪਾ ਰਾਮ ਅਤੇ ਮਾਤਾ ਸੁਪਾਰੀ ਦੇਵੀ ਵੱਲੋਂ ਕੇਸ ਦਾਇਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਹਰਿਆਣਾ STF ਨੇ ਬੰਬੀਹਾ ਗੈਂਗ ਦੇ ਲੋੜੀਂਦੇ ਬਦਮਾਸ਼ ਨੂੰ ਕੀਤਾ ਗ੍ਰਿਫ਼ਤਾਰ, ਗੋਰਖਾ ਮਲਿਕ ਗੈਂਗ ਦਾ ਸਰਗਨਾ ਵੀ ਕਾਬੂ
ਦਰਅਸਲ ਸੜਕ ’ਤੇ ਖੜ੍ਹੇ ਮੋਟਰਸਾਈਕਲ ਨੂੰ ਸਕਾਰਪੀਓ ਗੱਡੀ ਨੇ ਚਪੇਟ ਵਿਚ ਲੈ ਲਿਆ ਸੀ, ਜਿਸ ਵਿਚ ਮਹਿੰਦਰ ਕੁਮਾਰ ਦੀ ਮੌਤ ਹੋ ਗਈ। ਜਸਟਿਸ ਜਤਿੰਦਰ ਕੌਰ ਨੇ 5 ਨਵੰਬਰ 2022 ਨੂੰ ਫੈਸਲਾ ਸੁਣਾਇਆ ਕਿ ਸਾਰੇ ਵਾਰਸਾਂ ਨੂੰ ਉਹਨਾਂ ਦੇ ਹਿੱਸੇ ਅਨੁਸਾਰ 93,55,600 ਰੁਪਏ ਵਿਆਜ ਸਮੇਤ ਅਦਾ ਕੀਤੇ ਜਾਣਗੇ।
ਇਹ ਵੀ ਪੜ੍ਹੋ: ਨੇਪਾਲ ਜਹਾਜ਼ ਹਾਦਸਾ: ਮ੍ਰਿਤਕਾਂ ਵਿਚ ਸ਼ਾਮਲ ਹਨ ਉੱਤਰ ਪ੍ਰਦੇਸ਼ ਦੇ ਚਾਰ ਵਿਅਕਤੀ
ਇਹ ਅਦਾਇਗੀ ਬੀਮਾ ਕੰਪਨੀ ‘ਦ ਨਿਊ ਇੰਡੀਆ ਇੰਸ਼ੋਰੈਂਸ’ ਵੱਲੋਂ ਕੀਤੀ ਜਾਵੇਗੀ। ਵਕੀਲ ਨੇ ਦੱਸਿਆ ਕਿ ਜੇਕਰ ਮੁਆਵਜ਼ੇ ਦੀ ਰਾਸ਼ੀ ਵਿਚ ਵਿਆਜ ਦੀ ਰਕਮ ਜੋੜੀ ਜਾਵੇ ਤਾਂ ਇਹ ਰਾਸ਼ੀ ਸਵਾ ਕਰੋੜ ਤੋਂ ਵੀ ਜ਼ਿਆਦਾ ਹੋਵੇਗੀ, ਇਸ ਨਾਲ ਪੀੜਤ ਪਰਿਵਾਰ ਨੂੰ ਰਾਹਤ ਮਿਲੀ ਹੈ।