
ਤਲਵੰਡੀ ਸਾਬੋ ਵਿਖੇ ਨੱਤ ਰੋਡ 'ਤੇ ਸਥਿਤ ਰਾਜ ਨਰਸਿੰਗ ਹੋਮ ਵਿਚ 2 ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ
ਬਠਿੰਡਾ: ਤਲਵੰਡੀ ਸਾਬੋ ਦੇ ਪਿੰਡ ਗੁਰੂਸਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲੇ ਦੌਰਾਨ ਇਕ ਬਦਮਾਸ਼ ਜਖ਼ਮੀ ਹੋ ਗਿਆ। ਜ਼ਖਮੀ ਗੈਂਗਸਟਰ ਦੀ ਪਛਾਣ ਮੰਨਾ ਗੈਂਗ ਦੇ ਮੈਂਬਰ ਬੀਨੂੰ ਸਿੰਘ ਵਜੋਂ ਹੋਈ ਹੈ। ਦਰਅਸਲ ਤਲਵੰਡੀ ਸਾਬੋ ਵਿਖੇ ਨੱਤ ਰੋਡ 'ਤੇ ਸਥਿਤ ਰਾਜ ਨਰਸਿੰਗ ਹੋਮ ਵਿਚ 2 ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ, ਜਿਸ ਵਿਚ ਹਸਪਤਾਲ ਦੇ ਡਾਕਟਰ ਦਿਨੇਸ਼ ਬਾਂਸਲ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ
ਇਹ ਵੀ ਪੜ੍ਹੋ: ਹਰਿਆਣਾ STF ਨੇ ਬੰਬੀਹਾ ਗੈਂਗ ਦੇ ਲੋੜੀਂਦੇ ਬਦਮਾਸ਼ ਨੂੰ ਕੀਤਾ ਗ੍ਰਿਫ਼ਤਾਰ, ਗੋਰਖਾ ਮਲਿਕ ਗੈਂਗ ਦਾ ਸਰਗਨਾ ਵੀ ਕਾਬੂ
ਇਸ ਤੋਂ ਬਾਅਦ ਗੁਰੂਸਰ ਰੋਡ ’ਤੇ ਪੁਲਿਸ ਅਤੇ ਕਥਿਤ ਗੈਂਗਸਟਰਾਂ ਵਿਚਕਾਰ ਮੁਕਾਬਲੇ ਵਿਚ ਮੰਨਾ ਗੈਗ ਦੇ ਇਕ ਸਾਥੀ ਦੇ ਲੱਤ ਵਿਚ ਗੋਲੀਆਂ ਵੱਜਣ ਨਾਲ ਜ਼ਖਮੀ ਹੋ ਗਿਆ। ਉਸ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਦੀ ਪੁਸ਼ਟੀ ਬਠਿੰਡਾ ਐਸਐਸਪੀ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ: ਨੇਪਾਲ ਜਹਾਜ਼ ਹਾਦਸਾ: ਮ੍ਰਿਤਕਾਂ ਵਿਚ ਸ਼ਾਮਲ ਹਨ ਉੱਤਰ ਪ੍ਰਦੇਸ਼ ਦੇ ਚਾਰ ਵਿਅਕਤੀ
ਉਹਨਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਡਾਕਟਰ ’ਤੇ ਗੋਲ਼ੀ ਚਲਾਉਣ ਵਾਲੇ ਬਦਮਾਸ਼ ਗੁਰੂਸਰ ਵਿਚ ਲੁਕੇ ਹੋਏ ਹਨ, ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਫੜਨ ਲਈ ਪਹੁੰਚੀ ਤਾਂ ਉਹਨਾਂ ਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਇਸ ਮਗਰੋਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।