ਤਾਜ਼ਾ ਖ਼ਬਰਾਂ

Advertisement

8ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਦੀ ਤਰੀਕ ਬਦਲੀ

ROZANA SPOKESMAN
Published Mar 16, 2019, 11:01 am IST
Updated Mar 16, 2019, 11:35 am IST
ਵੀਰਵਾਰ ਨੂੰ 8ਵੀਂ ਜਮਾਤ ਦੇ ਸਮਾਜਿਕ ਵਿਗਿਆਨ ਦੇ ਪੇਪਰ ਦੌਰਾਨ ਪੈਕਟ ਵਿਚੋਂ ਪੰਜਾਬੀ ਦੇ ਵਿਸ਼ੇ ਦੇ ਪ੍ਰਸ਼ਨ-ਪੱਤਰ ਨਿਕਲ ਜਾਣ ਦੇ ਮਾਮਲੇ ਤੋਂ ਬਾਅਦ 19 ਮਾਰਚ ਨੂੰ ...
Exam Room
 Exam Room

ਲੁਧਿਆਣਾ : ਵੀਰਵਾਰ ਨੂੰ 8ਵੀਂ ਜਮਾਤ ਦੇ ਸਮਾਜਿਕ ਵਿਗਿਆਨ ਦੇ ਪੇਪਰ ਦੌਰਾਨ ਪੈਕਟ ਵਿਚੋਂ ਪੰਜਾਬੀ ਦੇ ਵਿਸ਼ੇ ਦੇ ਪ੍ਰਸ਼ਨ-ਪੱਤਰ ਨਿਕਲ ਜਾਣ ਦੇ ਮਾਮਲੇ ਤੋਂ ਬਾਅਦ 19 ਮਾਰਚ ਨੂੰ ਹੋਣ ਵਾਲੀ ਪੰਜਾਬ ਦੀ ਪ੍ਰੀਖਿਆ ਨੂੰ ਅੱਗੇ ਪਾ ਦਿੱਤਾ ਗਿਆ ਹੈ। ਐਸਸੀਈਆਰਟੀ (SCERT) ਵੱਲੋਂ ਇਸ ਸਬੰਧੀ ਜਾਰੀ ਪੱਤਰ ਮੁਤਾਬਿਕ ਹੁਣ ਪੰਜਾਬੀ ਵਿਸ਼ੇ ਦਾ ਪੇਪਰ 23 ਮਾਰਚ ਨੂੰ ਹੋਵੇਗਾ।

Exam RoomExam Room

Advertisement

ਜਾਣਕਾਰੀ ਦੇ ਮੁਤਾਬਿਕ ਵੀਰਵਾਰ ਨੂੰ 8ਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਕਈ ਜ਼ਿਲ੍ਹਿਆਂ ਦੇ ਪ੍ਰੀਖਿਆਂ ਕੇਂਦਰਾਂ ਵਿਚੋਂ ਬੱਚਿਆਂ ਨੂੰ ਵੰਡੇ ਜਾਣ ਵਾਲੇ ਸਮਾਜਿਕ ਵਿਗਿਆਨ ਦੇ ਪ੍ਰਸ਼ਨ-ਪੱਤਰਾਂ ਵਿਚ ਸਾਰੇ ਪ੍ਰਸ਼ਨ-ਪੱਤਰ ਪੰਜਾਬੀ ਵਿਸ਼ੇ ਦੇ ਨਿਕਲੇ। ਕੁਝ ਪ੍ਰੀਖਿਆ ਕੇਂਦਰਾਂ ਵਿਚੋਂ ਵਿਦਿਆਰਥੀਆਂ ਨੂੰ ਸਟਾਫ਼ ਵੱਲੋਂ ਪੰਜਾਬ ਵਿਸ਼ੇ ਦੇ ਪ੍ਰਸ਼ਨ-ਪੱਤਰ ਹੀ ਵੰਡ ਦਿੱਤੇ ਗਏ।

Exams HallExams Hall

ਹਾਲਾਂਕਿ ਵਿਦਿਆਰਥੀਆਂ ਨੇ ਉਕਤ ਪ੍ਰਸ਼ਨ-ਪੱਤਰ ਵਾਪਿਸ ਤਾਂ ਕਰ ਦਿੱਤੇ ਪਰ ਵਿਭਾਗ ਦੇ ਧਿਆਨ ਵਿਚ ਮਾਮਲਾ ਆਉਣ ਤੋਂ ਬਾਅਦ ਐਸਸੀਈਆਰਟੀ (SCERT) ਨੇ ਪੰਜਾਬੀ ਦੇ ਪ੍ਰਸ਼ਨ ਪੱਤਰ ਬਦਲਣ ਦਾ ਫ਼ੈਸਲਾ ਕੀਤਾ। ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਆਦੇਸ਼ ਸਾਰੇ ਜ਼ਿਲ੍ਹਿਆਂ ਦੇ ਡੀਈਓਜ਼ ਨੂੰ ਭੇਜ ਦਿੱਤੇ ਗਏ ਹਨ।

Advertisement
Advertisement
Advertisement

 

Advertisement