ਲੋਕ ਸਭਾ ਚੋਣਾਂ ‘ਚ ਈਵੀਐਮ ਤੇ ਪੋਸਟਲ ਬੈਲਟ ਪੇਪਰਾਂ ‘ਤੇ ਹੋਣਗੀਆਂ ਉਮੀਦਵਾਰਾਂ ਦੀਆਂ ਫੋਟੋਆਂ
Published : Mar 11, 2019, 12:11 pm IST
Updated : Mar 11, 2019, 12:11 pm IST
SHARE ARTICLE
EVM Machine
EVM Machine

ਚੋਣ ਕਮਿਸ਼ਨ ਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਈਵੀਐਮ ਅਤੇ ਪੋਸਟਲ ਬੈਲਟ ਪੇਪਰਾਂ ਉਤੇ ਸਾਰੇ ਉਮੀਦਵਾਰਾਂ ਦੀਆਂ ਫੋਟੋ ਹੋਣਗੀਆਂ ਤਾਂ ਕਿ ਵੋਟਰ ਚੋਣਾਵੀਂ...

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਈਵੀਐਮ ਅਤੇ ਪੋਸਟਲ ਬੈਲਟ ਪੇਪਰਾਂ ਉਤੇ ਸਾਰੇ ਉਮੀਦਵਾਰਾਂ ਦੀਆਂ ਫੋਟੋ ਹੋਣਗੀਆਂ ਤਾਂ ਕਿ ਵੋਟਰ ਚੋਣਾਵੀਂ ਮੈਦਾਨ ਵਿਚ ਆਪਣੀ ਕਿਸਮਤ ਅਜਮਾ ਰਹੇ ਆਗੂਆਂ ਦੀ ਪਹਿਚਾਣ ਕਰ ਸਕਣ। ਕਮਿਸ਼ਨ ਨੇ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਬੈਲਟ ਇਕਾਈਆਂ ਅਤੇ ਪੋਸਟਲ ਬੈਲਟਾਂ ‘ਤੇ ਫੋਟੋ ਛਪੀ ਹੋਵੇਗੀ। ਇਸ ਲਈ ਉਮੀਦਵਾਰਾਂ ਨੂੰ ਕਮਿਸ਼ਨ ਵੱਲੋਂ ਨਿਰਧਾਰਤ ਸ਼ਰਤਾਂ ‘ਤੇ ਅਮਲ ਕਰਦੇ ਹੋਏ ਚੋਣ ਅਧਿਕਾਰੀ ਕੋਲ ਆਪਣੀ ਹਾਲੀਆ ਸਟੈਂਨ ਸਾਈਜ ਫੋਟੋ ਦੇਣੀ ਹੋਵੇਗੀ।

Evm Voting MachineEvm Voting Machine

ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ 2009 ਦੇ ਚੋਣਾਂ ਸਮੇਂ ਫੋਟੋ ਵਾਲੀ ਵੋਟਰਸੂਚੀ ਦੀ ਵਰਤੋਂ ਕੀਤੀ ਗਈ ਸੀ। ਉਸ ਸਮੇਂ ਅਸਾਮ, ਜੰਮੂ ਕਸ਼ਮੀਰ ਅਤੇ ਨਾਗਾਲੈਂਡ ਵਿਚ ਫੋਟੋ ਵਾਲੀ ਵੋਟਰ ਸੂਚੀ ਨਹੀਂ ਸੀ, ਜਦੋਂ ਕਿ ਅਸਾਮ ਤੇ ਨਾਗਾਲੈਂਡ ਵਿਚ ਵੋਟਰ ਫੋਟੋ ਪਹਿਚਾਣ ਪੱਤਰ (ਏਪਿਕ) ਨਹੀਂ ਵੰਡੇ ਗਏ ਸਨ। ਹੁਣ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਫੋਟੋ ਵਾਲੀ ਵੋਟਰ ਸੂਚੀ ਹੈ ਅਤੇ 99.72 ਫੀਸਦੀ ਵੋਟਰਾਂ ਦੀਆਂ ਫੋਟੋ ਵੋਟਰ ਸੂਚੀ ਵਿਚ ਪਹਿਲਾਂ ਛਪਿਆ ਹੈ। ਇਸ ਤੋਂ ਇਲਾਵਾ 99.36 ਫੀਸਦੀ ਵੋਟਰਾਂ ਨੂੰ ਏਪਿਕ ਦਿੱਤੇ ਗਏ ਹਨ।

EVM Machine EVM Machine

ਚੋਣ ਕਮਿਸ਼ਨ ਨੇ ਕਿਹਾ ਕਿ ਏਪਿਕ ਨਾਲ ਲੈਸ ਵੋਟਰਾਂ ਅਤੇ ਵੋਟਰ ਸੂਚੀਆਂ ਵਿਚ ਫੋਟੋਆਂ ਦਾ ਫੀਸਦੀ ਵਧ ਸਕਦਾ ਹੈ। ਕਈ ਸੂਬਿਆਂ ਤੇ ਕੇਂਦਰਸ਼ਾਸਤ ਪ੍ਰਦੇਸ਼ ਵਿਚ ਪਹਿਲਾਂ ਹੀ 100 ਫੀਸਦੀ ਦੱਸਿਆ ਗਿਆ ਹੈ। ਕਮਿਸ਼ਨ ਨੇ ਇਹ ਵੀ ਕਿਹਾ ਕਿ ਵੋਟਾਂ ਦੀ ਤਾਰੀਕ ਤੋਂ ਘੱਟ ਤੋਂ ਘੱਟ ਪੰਜ ਦਿਨ ਪਹਿਲਾਂ ਅਧਿਕਾਰਤ ਵੋਟਰ ਪਰਚੀ, ਜਿਸ ‘ਤੇ ਵੋਟਰਾਂ ਦੀ ਫੋਟੋ ਹੋਵੇਗੀ, ਵੰਡੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement