
ਸਕੂਲ ਡਰਾਈਵਰ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਆਪਣੀ ਬਣਦੀ ਡਿਊਟੀ ਨਿਭਾਈ...
ਚੰਡੀਗੜ੍ਹ : ਪੰਜਾਬ ਪੁਲਿਸ ਦੀ ਕਥਿਤ ਧੱਕੇਸ਼ਾਹੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਸਾਦੇ ਕੱਪੜਿਆਂ ਵਿਚ ਆਏ ਆਈ.ਐਸ.ਆਈ. ਨੇ ਡੀ.ਏ.ਵੀ ਸਕੂਲ ਨੇਸ਼ਟਾ ਦੇ ਬੱਸ ਡਰਾਈਵਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਸਕੂਲ ਡਰਾਈਵਰ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਆਪਣੀ ਬਣਦੀ ਡਿਊਟੀ ਨਿਭਾਈ। ਸਕੂਲ ਬੱਸ ਡਰਾਈਵਰ ਰਣਜੀਤ ਸਿੰਘ ਨੇ ਦੱਸਿਆ ਕਿ ਇਕ ਆਦਮੀ ਅਤੇ ਔਰਤ ਆਏ ਅਤੇ ਕਿਹਾ ਕਿ ਮਲਕੀਤ ਸਿੰਘ ਦੇ ਬੱਚੇ ਅਰਮਾਨ ਨੂੰ ਲੈ ਕੇ ਜਾਣਾ ਹੈ। ਡਰਾਈਵਰ ਨੇ ਕਿਹਾ ਕਿ ਤੁਸੀਂ ਅਰਮਾਨ ਦੇ ਪਰਿਵਾਰਕ ਮੈਂਬਰਾਂ ਨਾਲ ਫੋਨ ਉਤੇ ਗੱਲਬਾਤ ਕਰਵਾ ਦਿਓ।
ASI
ਜਦੋਂ ਡਰਾਈਵਰ ਨੂੰ ਲੱਗਾ ਕਿ ਇਹ ਅਰਮਾਨ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਉਣਾ ਚਾਹੁੰਦੇ ਹਨ ਤਾਂ ਉਸ ਨੇ ਅਰਮਾਨ ਨੂੰ ਉਨ੍ਹਾਂ ਦੀਆਂ ਨਜ਼ਰ ਤੋਂ ਬਚਾ ਕੇ ਦੂਸਰੀ ਬੱਸ ਵਿਚ ਉਸ ਦੇ ਘਰ ਭੇਜ ਦਿੱਤਾ। ਜਦੋਂ ਏਐਸਆਈ ਨੂੰ ਪਤਾ ਚੱਲਿਆ ਕਿ ਅਰਮਾਨ ਨੂੰ ਉਸ ਦੇ ਘਰ ਭੇਜ ਦਿੱਤਾ ਹੈ ਤਾਂ ਉਸ ਵੱਲੋਂ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਆਖ ਰਿਹਾ ਸੀ ਕਿ ਉਹ ਏਐਸਆਈ ਅਨੋਖ ਸਿੰਘ ਹੈ ਅਤੇ ਜੇਕਰ ਪੁਲਿਸ ਵਿਚ ਇਸ ਦੀ ਸ਼ਿਕਾਇਤ ਕੀਤੀ ਤਾਂ ਝੂਠੇ ਕੇਸ ਵਿੱਚ ਫਸਾ ਦੇਵਾਂਗਾ।
ASI
ਰਣਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਮਾਰਕੁਟਾਈ ਦੌਰਾਨ ਉਸ ਦੇ ਆਪਣੇ ਦੋਵੇਂ ਬੱਚੇ ਜੋ ਕਿ ਇਸੇ ਹੀ ਸਕੂਲ ਵਿੱਚ ਪੜ੍ਹਦੇ ਹਨ, ਵੈਨ ਵਿੱਚ ਇਹ ਸਭ ਦੇਖ ਰਹੇ ਸਨ। ਦਰਅਸਲ, ਸਕੂਲ ਵਿੱਚ ਦੂਸਰੀ ਕਲਾਸ ਵਿੱਚ ਪੜ੍ਹਦੇ ਲੜਕੇ ਅਰਮਾਨ ਦੇ ਪਿਤਾ ਮਲਕੀਤ ਸਿੰਘ ਵਾਸੀ ਰਾਜਾਤਾਲ ਦੀ ਪੁਲਿਸ ਨੂੰ ਕਿਸੇ ਮਾਮਲੇ ਵਿੱਚ ਭਾਲ ਸੀ ਅਤੇ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਮਲਕੀਤ ਸਿੰਘ ਘਰ ਨਾ ਮਿਲਣ ਉਤੇ ਸਕੂਲ ਪਹੁੰਚੀ ਸੀ। ਇਸ ਘਟਨਾ ਦੇ ਚਸ਼ਮਦੀਦ ਗਵਾਹ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਵੀ ਸਕੂਲ ਬੱਸ ਚਲਾਉਂਦਾ ਹੈ ਅਤੇ ਰਣਜੀਤ ਸਿੰਘ ਨੇ ਆਪਣੀ ਡਿਊਟੀ ਨਿਭਾਈ ਸੀ।
Bus Driver
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਕਿ ਮਾਰਕੁਟਾਈ ਕਰਨ ਵਾਲਾ ਵਿਅਕਤੀ ਪੁਲਿਸ ਅਧਿਕਾਰੀ ਹੈ ਜਾਂ ਨਹੀਂ, ਜੇਕਰ ਹੈ ਤਾਂ ਉਸ ਵੱਲੋਂ ਰਣਜੀਤ ਸਿੰਘ ਦੀ ਮਾਰਕੁੱਟ ਕਰਨੀ ਕਾਨੂੰਨ ਦੀ ਉਲੰਘਣਾ ਹੈ ਅਤੇ ਜਾਂਚ ਕਰਕੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।