
ਡਾ.ਇੰਦਰਬੀਰ ਸਿੰਘ ਨਿੱਝਰ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
ਪੇਂਡੂ ਸਕੂਲਾਂ ਦੇ ਵਿਦਿਅਕ ਪੱਧਰ ਨੂੰ ਉਪਰ ਚੁੱਕਣ ਲਈ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਯਤਨ ਕੀਤੇ ਜਾਣਗੇ : ਡਾ ਨਿੱਝਰ
ਅੰਮਿ੍ਤਸਰ 15 ਮਾਰਚ ( ਸੁਖਵਿੰਦਰਜੀਤ ਸਿੰਘ ਬਹੋੜੂ) : ਪਿਛਲੇ ਦਿਨੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ੍ਰ.ਨਿਰਮਲ ਸਿੰਘ ਅਪਣੇ ਸੁਆਸਾਂ ਦੀ ਪੂੰਜੀ ਭੋਗਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਝਰ ਨੂੰ ਸਰਬਸੰਮਤੀ ਨਾਲ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ |
ਡਾ.ਇੰਦਰਬੀਰ ਸਿੰਘ ਨਿੱਝਰ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ, ਮੈਂਬਰ ਸਾਹਿਬਾਨ ਅਤੇ ਸਾਥੀਆਂ ਨਾਲ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਚੜ੍ਹਦੀ ਕਲਾ ਲਈ ਅਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਹਿਤ ਅਕਾਲਪੁਰਖ ਅੱਗੇ ਬਲ ਅਤੇ ਬੁੱਧੀ ਬਖ਼ਸ਼ਣ ਦੀ ਅਰਦਾਸ ਕੀਤੀ | ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਅਜੀਤ ਸਿੰਘ ਬਸਰਾ ਅਤੇ ਸਰਪ੍ਰਸਤ ਸ੍ਰ.ਰਾਜਮੋਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਐਜੂਕੇਸਨਲ ਕਮੇਟੀ ਸ੍ਰ.ਸਰਬਜੀਤ ਸਿੰਘ ਛੀਨਾ, ਮੈਂਬਰ ਇੰਚਾਰਜ ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਸ੍ਰ.ਸੁਖਜਿੰਦਰ ਸਿੰਘ ਪਿ੍ੰਸ ਦੀ ਹਾਜਰੀ ਵਿਚ ਚੀਫ਼ ਖ਼ਾਲਸਾ ਦੀਵਾਨ ਮੈਂਬਰਾਂ ਨੇ ਵਿਚ ਡਾ.ਇੰਦਰਬੀਰ ਸਿੰਘ ਨਿੱਝਰ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਅਤੇ ਹਾਰ ਪਾ ਕੇ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਦੀ ਸੇਵਾ ਸੋਪੀਂ | ਇਸ ਮੋਕੇ ਨਵੇਂ ਥਾਪੇ ਗਏ ਕਾਰਜਕਾਰੀ ਪ੍ਰਧਾਨ ਨੇ ਸ੍ਰ.ਨਿਰਮਲ ਸਿੰਘ, ਚੇਅਰਮੈਨ ਸੀ.ਕੇ.ਡੀ ਸਕੂਲਜ ਸ੍ਰ.ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸ੍ਰ.ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਸਥਾਨਕ ਪ੍ਰਧਾਨ ਸ੍ਰ.ਹਰਮਿੰਦਰ ਸਿੰਘ ਫਰੀਡਮ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਅਤੇ ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਚੀਫ ਖਾਲਸਾ ਦੀਵਾਨ ਦੇ ਵਿਕਾਸ ਲਈ ਅਪਣੀ ਟੀਮ ਦੇ ਸਹਿਯੋਗ ਨਾਲ ਇਕਜੁੱਟ ਹੋ ਕੇ ਕੰਮ ਕਰਨ ਦਾ ਅਹਿਦ ਲਿਆ | ਡਾ.ਨਿੱਝਰ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਦੇ ਪੇਂਡੂ ਸਕੂਲਾਂ ਦੇ ਵਿਦਿਅਕ ਪੱਧਰ ਨੂੰ ਉਪਰ ਚੁੱਕਣ ਲਈ ਅਤੇ ਸਿੱਖੀ ਦੇ ਪ੍ਰਚਾਰਪ੍ਰਸਾਰ ਲਈ ਵਿਸੇਸ ਯਤਨ ਕੀਤੇ ਜਾਣਗੇ | ਉਹਨਾਂ ਦੇਸ ਦੇ ਭਵਿੱਖ ਦੇ ਨਿਰਮਾਤਾ ਅਧਿਆਪਕਾਂ ਦੀ ਬਹੁਪੱਖੀ ਸਖਸੀਅਤ ਨੂੰ ਨਿਖਾਰਣ ਲਈ ਟੀਚਰ ਟਰਨਿੰਗ ਤੇ ਜੋਰ ਦਿੱਤਾ ਤਾਂ ਜੋ ਉਹ ਆਪਣੇ ਕੁਸਲ ਅਧਿਆਪਨ ਰਾਹੀਂ ਇਕ ਚੰਗੇ ਸਮਾਜ ਦੀ ਸਿਰਜਨਾ ਕਰ ਸਕਣ | ਮੀਤ ਪ੍ਰਧਾਨ ਸ੍ਰ.ਅਮਰਜੀਤ ਸਿੰਘ ਬਾਂਗਾ ਨੂੰ ਨਵੇ ਆਫਿਸ ਵਿਚ ਦੀਵਾਨ ਦੇ ਕੰਮਕਾਜ ਨੂੰ ਦੇਖਣ ਲਈ ਚਾਰਜ ਦਿੱਤਾ ਗਿਆ | ਬਾਂਗਾ ਨੇ ਪ੍ਰਧਾਨ ਸ੍ਰ.ਨਿਰਮਲ ਸਿੰਘ ਦੇ ਸਦੀਵੀਂ ਵਿਛੋੜੇ ਨੂੰ ਅਤਿਅੰਤ ਦੁੱਖਦਾਈ ਦੱਸਦਿਆਂ ਕਿਹਾ ਕਿ ਪ੍ਰਧਾਨ ਸ੍ਰ.ਨਿਰਮਲ ਸਿੰਘ ਦੀ ਸਰਪ੍ਰਸਤੀ ਹੇਠ ਸੁਰੂ ਹੋਏ ਵਿਕਾਸ ਪ੍ਰਾਜੈਕਟਾਂ ਨੂੰ ਸਫਲਤਾ ਪੂਰਨ ਸੰਪੂਰਨ ਕੀਤਾ ਜਾਵੇਗਾ ਅਤੇ ਚੀਫ ਖਾਲਸਾ ਦੀਵਾਨ ਦੀ ਪ੍ਰਬੰਧਕੀ ਟੀਮ ਸੰਸਥਾ ਦੇ ਮੋਢੀਆਂ ਦੀਆਂ ਆਸਾਇੱਛਾਵਾਂ ਅਨੁਸਾਰ ਕੰਮ ਕਰਦਿਆਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ |ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ ਵੀ ਚੀਫ ਖਾਲਸਾ ਦੀਵਾਨ ਦੇ ਨਵੇਂ ਥਾਪੇ ਗਏ ਦੋਹਾਂ ਕਾਰਜਕਾਰੀ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਸੁਭਇੱਛਾਵਾਂ ਭੇਜੀਆ |
ਕੈਪਸ਼ਨ-ਏ ਐਸ ਆਰ ਬਹੋੜੂ—15—4— ਡਾ ਇੰਦਰਬੀਰ ਸਿੰਘ ਨਿੱਜਰ ਨੂੰ ਕਾਰਜਕਾਰੀ ਪ੍ਰਧਾਨ ਥਾਪੇ ਜਾਣ ਉਪਰੰਤ