
ਗ੍ਰਹਿ ਮੰਤਰਾਲੇ ਨੇ ਲਾਕਡਾਉਨ 'ਚ ਖੋਲ੍ਹੇ ਜਾ ਸਕਣ ਵਾਲੇ ਕੰਮਾਂ ਕਾਰਾਂ ਦੀ ਸੂਚੀ ਜਾਰੀ ਕੀਤੀ
ਚੰਡੀਗੜ੍ਹ, 15 ਅਪ੍ਰੈਲ, (ਨੀਲ ਭਲਿੰਦਰ ਸਿੰਘ): ਕਰੋਨਾ ਵਾਇਰਸ ਰੋਗ (ਕੋਵਿਡ-19) ਫੈਲਣ ਤੋਂ ਰੋਕਣ ਹਿਤ 3 ਮਈ ਤਕ ਦੇਸ਼ਵਿਆਪੀ ਲਾਕਡਾਉਨ ਦੀ ਮਿਆਦ ਵਧਾਉਣ ਦੇ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਬੁਧਵਾਰ ਨੂੰ ਸੋਧੀਆਂ ਹੋਈਆਂ ਹਦਾਇਤਾਂ ਜਾਰੀ ਕੀਤੀਆਂ ਹਨ। ਗ੍ਰਹਿ ਮੰਤਰਾਲੇ ਨੇ ਕੁੱਝ ਗਤੀਵਿਧੀਆਂ ਦੀ ਵੀ ਗਣਨਾ ਕੀਤੀ ਹੈ, ਜਿਨ੍ਹਾਂ ਦੀ ਆਗਿਆ ਜ਼ਮੀਨੀ ਪੱਧਰ 'ਤੇ ਹਾਲਾਤ ਦੀ ਸਮੀਖਿਆ ਦੇ ਆਧਾਰ ਉਤੇ ਸਬੰਧਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 20 ਅਪ੍ਰੈਲ ਮਗਰੋਂ ਦਿਤੀ ਜਾ ਸਕਦੀ ਹੈ।
File photo
ਹਾਲਾਂਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਹਦਾਇਤਾਂ ਅਨੁਸਾਰ 'ਹਾਟਸਪਾਟ' ਅਤੇ 'ਕੰਟੇਟਮੈਂਟ' ਜੋਨ ਹੱਦਬੰਦੀ ਕਰਨ ਦਾ ਨਿਰਦੇਸ਼ ਦਿਤਾ ਗਿਆ ਹੈ। ਇਹਨਾਂ ਸਥਾਨਾਂ ਵਿਚ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪ੍ਰਵਾਨਤ ਗਤੀਵਿਧੀਆਂ ਦੀ ਆਗਿਆ ਨਹੀਂ ਹੋਵੇਗੀ।
ਦੇਸ਼ ਭਰ 'ਚ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿਤਾ ਗਿਆ ਹੈ ਅਤੇ ਸਾਰੀਆਂ ਕੰਮਕਾਜ ਵਾਲੀਆਂ ਥਾਵਾਂ 'ਤੇ ਸਰੀਰ ਦਾ ਤਾਪਮਾਨ ਜਾਂਚ ਕਰਨ ਦੇ ਪ੍ਰਬੰਧ ਹੋਣੇ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਜਾਣਗੇ। ਗ੍ਰਹਿ ਮੰਤਰਾਲਾ ਵਲੋਂ ਜਾਰੀ ਹਦਾਇਤਾਂ ਮੁਤਾਬਕ ਜਨਤਕ ਥਾਵਾਂ 'ਤੇ ਥੁੱਕਣਾ ਸਜ਼ਾਯੋਗ ਅਪਰਾਧ ਬਣਾਇਆ ਗਿਆ ਹੈ ਅਤੇ ਸ਼ਰਾਬ, ਗੁਟਖਾ, ਤਮਾਕੂ ਆਦਿ ਦੀ ਵਿਕਰੀ 'ਤੇ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।
File photo
3 ਮਈ ਤਕ ਜਿਹੜੀਆਂ ਗਤੀਵਿਧੀਆਂ ਮੁਕੰਮਲ ਤੌਰ 'ਤੇ ਰੋਕ ਅਧੀਨ ਰਹਿਣਗੀਆਂ
ਸਾਰੀ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਯਾਤਰਾ,
ਸੁਰੱਖਿਆ ਉਦੇਸ਼ਾਂ ਨੂੰ ਛੱਡ ਕੇ ਰੇਲਾਂ ਰਾਹੀਂ ਸਾਰੇ ਮੁਸਾਫਰਾਂ ਦੀ ਆਵਾਜਾਈ।
ਜਨਤਕ ਆਵਾਜਾਈ ਲਈ ਬਸਾਂ।
ਮੈਟਰੋ ਰੇਲ ਸੇਵਾਵਾਂ।
File photo
ਚਿਕਿਤਸਾ ਕਾਰਨਾਂ ਜਾਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਗਤੀਵਿਧੀਆਂ ਨੂੰ ਛੱਡ ਕੇ ਲੋਕਾਂ ਦੀ ਇਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਅਤੇ ਇਕ ਰਾਜ ਤੋਂ ਦੂਸਰੇ ਰਾਜ ਵਿਚ ਆਵਾਜਾਈ।
ਸਾਰੇ ਸਿਖਿਆ, ਅਧਿਆਪਨ, ਕੋਚਿੰਗ ਸੰਸਥਾਨ ਆਦਿ ਬੰਦ ਰਹਿਣਗੇ।
ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ੇਸ਼ ਰੂਪ ਤੋਂ ਛੋਟ ਪ੍ਰਾਪਤ ਉਦਯੋਗਕ ਅਤੇ ਕੰਮਕਾਜੀ ਗਤੀਵਿਧੀਆਂ ਤੋਂ ਇਲਾਵਾ ਸਾਰੀਆਂ ਉਦਯੋਗਕ ਅਤੇ ਕੰਮਕਾਜੀ ਗਤੀਵਿਧੀਆਂ ਬੰਦ ਰਹਿਣਗੀਆਂ।
File photo
ਦਿਸ਼ਾ-ਨਿਰਦੇਸ਼ਾਂ ਤਹਿਤ ਵਿਸ਼ੇਸ਼ ਰੂਪ ਤੋਂ ਮਨਜ਼ੂਰ ਪਰਾਹੁਣਚਾਰੀ ਸੇਵਾਵਾਂ ਤੋਂ ਇਲਾਵਾ ਹੋਰ ਹਾਸਪਿਟਲਿਟੀ ਸਰਵਿਸਜ਼।
ਟੈਕਸੀ (ਆਟੋ ਰਿਕਸ਼ਾ ਅਤੇ ਸਾਈਕਲ ਰਿਕਸ਼ਾ ਸਹਿਤ) ਅਤੇ ਟੈਕਸੀ ਐਗਰੀਗੇਟਰਸ ਦੀਆਂ ਸੇਵਾਵਾਂ।
ਸਾਰੇ ਸਿਨੇਮਾ ਹਾਲ, ਮਾਲ, ਸ਼ਾਪਿੰਗ ਕੰਪਲੈਕਸ, ਜਿਮ, ਸਪੋਰਟਸ ਕੰਪਲੈਕਸ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ ਅਤੇ ਆਡੀਟੋਰੀਅਮ, ਅਸੰਬਲੀ ਹਾਲ ਅਤੇ ਅਜਿਹੇ ਸਥਾਨ।
ਸਾਰੇ ਸਮਾਜਕ, ਰਾਜਨੀਤਕ, ਖੇਲ, ਮਨੋਰੰਜਨ, ਵਿਦਿਅਕ, ਸੰਸਕ੍ਰਿਤਕ, ਧਾਰਮਕ ਕਾਰਜ, ਹੋਰ ਸਮਾਰੋਹ, ਸਾਰੇ ਧਾਰਮਕ ਸਥਾਨ, ਪੂਜਾ ਸਥਾਨ ਬੰਦ ਰਹਿਣਗੇ।
ਧਾਰਮਕ ਇਕੱਠ/ਇਕੱਤਰਤਾਵਾਂ ਮੁਕੰਮਲ ਰੂਪ 'ਚ ਰੋਕ ਅਧੀਨ ਹਨ। ਅੰਤਮ ਸਸਕਾਰ ਦੇ ਮਾਮਲੇ ਵਿਚ ਵੀਹ ਤੋਂ ਵੱਧ ਲੋਕਾਂ ਦੇ ਇਕੱਠ ਨੂੰ ਆਗਿਆ ਨਹੀਂ ਦਿਤੀ ਜਾਵੇਗੀ।
File photo
20 ਅਪ੍ਰੈਲ ਤੋਂ ਬਾਅਦ ਦੀਆਂ ਗਤੀਵਿਧੀਆਂ ਦੀ ਆਗਿਆ
ਜਨਤਾ ਦੀਆਂ ਦਿੱਕਤਾਂ ਨੂੰ ਘੱਟ ਕਰਨ ਲਈ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਦੀ ਸ਼ਰਤ 'ਤੇ 20 ਅਪ੍ਰੈਲ ਤੋਂ ਕੁੱਝ ਗਤੀਵਿਧੀਆਂ ਚੋਣ ਕਰਨ ਦੀ ਆਗਿਆ ਦਿਤੀ ਗਈ ਹੈ। ਇਹ ਗਤੀਵਿਧੀਆਂ ਦਿਸ਼ਾ-ਨਿਰਦੇਸ਼ਾਂ ਦੇ ਪੈਰਾਗਰਾਫ 5 ਤੋਂ 20 ਵਿਚ ਸੂਚੀਬੱਧ ਹਨ। ਇਨ੍ਹਾਂ ਵਿਚ ਸ਼ਾਮਲ ਹਨ:
ਸਾਰੀਆਂ ਸਿਹਤ ਸੇਵਾਵਾਂ (ਆਯੂਸ਼ ਸਣੇ)।
ਖੇਤੀਬਾੜੀ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ, ਜਿਸ ਵਿੱਚ ਮੱਛੀ ਪਾਲਣ (ਝੀਂਗਾ ਉਤਪਾਦ ਵੀ ਸ਼ਾਮਲ ਹਨ), ਬਾਗਵਾਨੀ, ਪਸ਼ੂਪਾਲਣ, ਰੁੱਖ ਲਾਉਣ (50 ਫ਼ੀ ਸਦੀ ਮਜਦੂਰਾਂ ਦੇ ਨਾਲ ਚਾਹ, ਕਾਫ਼ੀ ਅਤੇ ਰਬੜ), ਏਪੀਐਮਸੀ ਦੁਆਰਾ ਸੰਚਾਲਿਤ ਮੰਡੀਆਂ ਆਦਿ।
ਬੱਚਿਆਂ, ਅਪੰਗਾਂ, ਸੀਨੀਅਰ ਨਾਗਰਿਕਾਂ, ਮਾਨਸਿਕ ਰੂਪ ਤੋਂ ਅਪੰਗ, ਆਬਜ਼ਰਵੇਸ਼ਨ ਹੋਮ, ਆਂਗਨਵਾੜੀਆਂ ਆਦਿ ਦਾ ਸੰਚਾਲਨ।
File photo
ਈਪੀਐਫ਼ਓ ਦੁਆਰਾ ਸਮਾਜਕ ਸੁਰੱਖਿਆ ਪੈਨਸ਼ਨ, ਭਵਿੱਖ ਨਿਧੀ ਸੇਵਾਵਾਂ ਦੀ ਅਦਾਇਗੀ।
ਮਨਰੇਗਾ ਕਾਮਿਆਂ (ਸਿੰਚਾਈ ਅਤੇ ਪਾਣੀ ਸੰਭਾਲ ਕੰਮਾਂ ਲਈ ਦਿਤੀ ਜਾਣ ਵਾਲੀ ਪ੍ਰਾਥਮਿਕਤਾ), ਸਾਰਵਜਨਕ ਸੇਵਾਵਾਂ ਜਿਵੇਂ ਤੇਲ ਅਤੇ ਗੈਸ ਖੇਤਰ, ਡਾਕ ਸੇਵਾਵਾਂ, ਬਿਜਲੀ ਖੇਤਰ, ਪਾਣੀ, ਸਫ਼ਾਈ, ਦੂਰਸੰਚਾਰ ਅਤੇ ਇੰਟਰਨੈਟ ਆਦਿ।
ਮਾਲ ਦੀ ਆਵਾਜਾਈ, ਲੋਡਿੰਗ/ਅਨਲੋਡਿੰਗ। ਸਾਰੀ ਮਾਲ ਆਵਾਜਾਈ ਨੂੰ ਪਲਾਈ ਕਰਨ ਦੀ ਆਗਿਆ ਹੋਵੇਗੀ।
ਰਾਜਮਾਰਗਾਂ ਉਤੇ ਟਰੱਕਾਂ ਅਤੇ ਢਾਬਿਆਂ ਲਈ ਦੁਕਾਨਾਂ ਬਾਰੇ ਘੱਟੋ-ਘੱਟ ਦੂਰੀ ਤੈਅ ਕੀਤੀ ਗਈ ਹੈ। ਦੋ ਡਰਾਈਵਰਾਂ ਅਤੇ ਇਕ ਸਹਾਇਕ ਨਾਲ ਸਾਰੇ ਟਰੱਕਾਂ ਅਤੇ ਦੂਜੇ ਮਾਲ/ਵਾਹਕ ਵਾਹਨਾਂ ਦੀ ਆਵਾਜਾਈ ਦੀ ਆਗਿਆ ਹੋਵੇਗੀ।
ਮਾਲ ਦੀ ਡਿਲੀਵਰੀ ਤੋਂ ਬਾਅਦ ਜਾਂ ਪਿਕਅਪ ਲਈ ਖਾਲੀ ਟਰੱਕ/ਵਾਹਨ ਨੂੰ ਵਾਪਸ ਜਾਣ ਦੀ ਆਗਿਆ ਦਿਤੀ ਜਾਵੇਗੀ।
File photo
ਜ਼ਰੂਰੀ ਵਸਤਾਂ ਅਤੇ ਸਪਲਾਈ ਲਈ ਭੂਮੀ ਬੰਦਰਗਾਹਾਂ ਦਾ ਸੰਚਾਲਨ।
ਵਿੱਤੀ ਖੇਤਰ, ਬੈਂਕ, ਏਟੀਐਮ, ਡਿਜਿਟਲ ਭੁਗਤਾਨ ਪ੍ਰਣਾਲੀ, ਸੇਬੀ, ਆਈਆਰਡੀਏ ਅਤੇ ਬੀਮਾ ਸਬੰਧੀ ਗਤੀਵਿਧੀਆਂ, ਜ਼ਰੂਰੀ ਵਸਤਾਂ ਦੀ ਸਪਲਾਈ।
ਭੋਜਨ ਅਤੇ ਕਰਿਆਨੇ ਦਾ ਸਾਮਾਨ (ਨਿੱਤ ਵਰਤੋਂ ਲਈ), ਸਫ਼ਾਈ ਦੀਆਂ ਵਸਤਾਂ, ਫਲ ਅਤੇ ਸਬਜੀਆਂ, ਡੇਅਰੀ ਅਤੇ ਦੁੱਧ ਬੂਥ, ਮੁਰਗੀ ਪਾਲਣ, ਦੁੱਧ ਅਤੇ ਮੱਛੀ, ਪਸ਼ੂ ਚਾਰਾ ਅਤੇ ਚਾਰੇ ਨਾਲ ਸਬੰਧਤ ਦੁਕਾਨਾਂ ਅਤੇ ਗੱਡੀਆਂ।
ਈ-ਕਾਮਰਸ, ਕੋਰੀਅਰ ਸੇਵਾਵਾਂ, ਨਿਜੀ ਸੁਰੱਖਿਆ ਸੇਵਾਵਾਂ, 50 ਫ਼ੀ ਸਦੀ ਸਮਰਥਾ ਨਾਲ ਆਈਟੀ ਅਤੇ ਆਈਟੀ ਸਬੰਧਤ ਸੇਵਾਵਾਂ, ਪ੍ਰਸਾਰਨ, ਡੀਟੀਐਚ ਅਤੇ ਕੇਬਲ ਸੇਵਾਵਾਂ ਸਹਿਤ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਲਈ ਡਾਟਾ ਅਤੇ ਕਾਲ ਸੈਂਟਰ ਸਣੇ ਵਪਾਰਕ ਅਤੇ ਨਿਜੀ ਅਦਾਰਿਆਂ ਨੂੰ ਸੂਚੀਬੱਧ ਕੀਤਾ ਗਿਆ ਹੈ ।ਨਿਜੀ ਰੂਪ ਤੋਂ ਸੇਵਾ ਦੇਣ ਵਾਲੇ ਵਿਅਕਤੀ ਜਿਵੇਂ ਬਿਜਲੀ ਮੈਕੇਨਿਕ (ਇਲੈਕਟਰੀਸ਼ਿਅਨ), ਆਈਟੀ, ਪਲੰਬਰ, ਮੋਟਰ ਮੈਕੇਨਿਕ ਅਤੇ ਤਰਖਾਣ ਦੀਆਂ ਸੇਵਾਵਾਂ।
ਸੂਚੀਬੱਧ ਉਦਯੋਗਕ ਅਦਾਰੇ। ਸੂਚੀਬੱਧ ਦੇ ਰੂਪ ਵਿਚ ਉਸਾਰੀ ਗਤੀਵਿਧੀਆਂ।
ਸਰਕਾਰੀ ਦਫ਼ਤਰ।