
ਬੀਤੀ 10 ਅਪ੍ਰੈਲ ਨੂੰ ਡੀਜੇ ਬਰਿਕਸ ਨਾਮਕ ਪਿੰਡ ਆਸਲ ਉਤਾੜ ਵਿਖੇ ਸਥਿਤ ਭੱਠੇ ਉਤੇ ਦੋ ਕੰਮ ਕਰਦੇ ਮਜ਼ਦੂਰਾਂ ਦੇ ਝਗੜੇ ਵਿਚਕਾਰ ਹਰਮੇਸ਼ ਸਿੰਘ ਦੁਆਰਾ
ਵਲਟੋਹਾ,15ਅਪ੍ਰੈਲ (ਗੁਰਬਾਜ ਸਿੰਘ): ਬੀਤੀ 10 ਅਪ੍ਰੈਲ ਨੂੰ ਡੀਜੇ ਬਰਿਕਸ ਨਾਮਕ ਪਿੰਡ ਆਸਲ ਉਤਾੜ ਵਿਖੇ ਸਥਿਤ ਭੱਠੇ ਉਤੇ ਦੋ ਕੰਮ ਕਰਦੇ ਮਜ਼ਦੂਰਾਂ ਦੇ ਝਗੜੇ ਵਿਚਕਾਰ ਹਰਮੇਸ਼ ਸਿੰਘ ਦੁਆਰਾ ਸੁਖਚੈਨ ਸਿੰਘ ਵਾਸੀ ਪਿੰਡ ਮਹਿੰਦੀਪੁਰ ਦਾ ਵਾਲ ਕੱਟਣ ਵਾਲੀ ਕੈਂਚੀ ਮਾਰ ਕੇ ਕਤਲ ਕਰ ਦਿਤਾ ਗਿਆ ।ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ.ਐਸ.ਪੀ ਰਾਜਬੀਰ ਸਿੰਘ ਸਬ ਡਵੀਜ਼ਨ ਭਿੱਖੀਵਿੰਡ ਨੇ ਦਸਿਆ ਕਿ ਡੀ ਜੇ ਬ੍ਰਿਕਸ ਭੱਠੇ ਉਤੇ ਕੰਮ ਕਰਨ ਵਾਲੇ ਦੋਵੇਂ ਮਜ਼ਦੂਰ ਆਪਸ ਵਿਚ ਜੀਜਾ-ਸਾਲਾ ਸਨ ਅਤੇ ਭੱਠੇ ਉਤੇ ਹੀ ਬਣੇ ਕਮਰਿਆਂ ਵਿਚ ਰਹਿੰਦੇ ਸਨ।
File photo=
ਬੀਤੀ 10 ਅਪ੍ਰੈਲ ਨੂੰ ਹਰਮੇਸ਼ ਸਿੰਘ ਪੁੱਤਰ ਦੇਸ ਰਾਜ ਸਿੰਘ ਅਤੇ ਉਸ ਦੀ ਪਤਨੀ ਮਾਹਣੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ।ਜਿਸ ਨੂੰ ਨਿਪਟਾਉਣ ਲਈ ਸੁਖਚੈਨ ਸਿੰਘ ਗਿਆ ਤਾਂ ਹਰਮੇਸ਼ ਸਿੰਘ ਸੁਖਚੈਨ ਸਿੰਘ ਦੇ ਗੱਲ ਪੈ ਗਿਆ ਅਤੇ ਵਾਲ ਕੱਟਣ ਵਾਲੀ ਕੈਂਚੀ ਨਾਲ ਸੁਖਚੈਨ ਸਿੰਘ ਉਤੇ ਵਾਰ ਕਰ ਦਿਤੇ ।ਭੱਠੇ ਦੇ ਮਾਲਕ ਦੀਦਾਰ ਸਿੰਘ ਦੁਆਰਾ ਸੁਖਚੈਨ ਸਿੰਘ ਨੂੰ ਸਿਵਲ ਹਸਪਤਾਲ ਪੱਟੀ ਲਿਆਂਦੇ ਸਮੇਂ ਹੀ ਉਸ ਦੀ ਰਸਤੇ ਚਿ ਮੌਤ ਹੋ ਗਈ। ਦੋਸ਼ੀ ਮੌਕੇ ਤੋਂ ਕੈਂਚੀ ਸਮੇਤ ਫ਼ਰਾਰ ਹੋ ਗਿਆ। ਪੁਲਿਸ ਦੁਆਰਾ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।
ਮੁਖ਼ਬਰ ਦੁਆਰਾ ਇਤਲਾਹ ਕੀਤੀ ਗਈ ਕਿ ਹਰਮੇਸ਼ ਸਿੰਘ 'ਸਿੰਘ ਗ਼ਜ਼ਲਾਂ ਵਾਲੇ' ਪੁੱਲ ਦੇ ਕੋਲ ਦੇਖਿਆ ਗਿਆ ਹੈ ।ਪੁਲਿਸ ਨੇ ਤੁਰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ।ਪੁਛ -ਗਿਛ ਦੌਰਾਨ ਦੋਸ਼ੀ ਨੇ ਇਕਬਾਲੇ ਜੁਰਮ ਕਰਦੇ ਹੋਏ ਗ਼ਜ਼ਲ ਤੋਂ ਭੰਗਾਲਾ ਰੋਡ ਉਤੇ ਸੜਕ ਦੇ ਕਿਨਾਰੇ ਸਫ਼ੈਦੇ ਹੇਠਾਂ ਲੁਕਾ ਛੁਪਾ ਕੇ ਰੱਖੀ ਕੈਂਚੀ ਪੁਲਿਸ ਦੇ ਹਵਾਲੇ ਕਰ ਦਿਤੀ। ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਦੁਆਰਾ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।