IPL 2024: ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ 18 ਅਪ੍ਰੈਲ ਨੂੰ ਮੁਹਾਲੀ ’ਚ ਹੋਵੇਗਾ ਮੁਕਾਬਲਾ

By : BALJINDERK

Published : Apr 16, 2024, 8:06 pm IST
Updated : Apr 16, 2024, 8:06 pm IST
SHARE ARTICLE
Punjab Cricket Association Maharaja Yadavindra Singh Stadium
Punjab Cricket Association Maharaja Yadavindra Singh Stadium

IPL 2024: ਮੁਹਾਲੀ ਸਟੇਡੀਅਮ ’ਚ ਖਿਡਾਰੀ ਕਰਨਗੇ ਅਭਿਆਸ, ਮੁੰਬਈ ਦੀ ਟੀਮ ਚੰਡੀਗੜ੍ਹ ਪਹੁੰਚੀ

IPL 2024:ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਅਪ੍ਰੈਲ ਵੀਰਵਾਰ ਨੂੰ ਮੁਹਾਲੀ ’ਚ ਹੋਵੇਗਾ। ਇਹ ਮੈਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਇਸ ਦੇ ਲਈ ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਪਹਿਲਾਂ ਹੀ ਚੰਡੀਗੜ੍ਹ 'ਚ ਮੌਜੂਦ ਹੈ।

ਇਹ ਵੀ ਪੜੋ:Nagal news : ਵਿਆਹੁਤਾ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਮੁੰਬਈ ਇੰਡੀਅਨਜ਼ ਦੀ ਟੀਮ ਵੀ ਚੰਡੀਗੜ੍ਹ ਪਹੁੰਚ ਚੁੱਕੀ ਹੈ। ਇਸ 'ਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਪੀਯੂਸ਼ ਚਾਵਲਾ ਅਤੇ ਟੀਮ ਦੇ ਹੋਰ ਖਿਡਾਰੀ ਵੀ ਮੌਜੂਦ ਹਨ। ਦੋਵੇਂ ਟੀਮਾਂ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਇਲੈਵਨ ਦੇ ਖਿਡਾਰੀ 18 ਅਪ੍ਰੈਲ ਨੂੰ ਹੋਣ ਵਾਲੇ ਮੈਚ ਲਈ ਅੱਜ ਸ਼ਾਮ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿਚ ਅਭਿਆਸ ਕਰਨਗੇ। ਇਸ ਦੇ ਲਈ 16 ਅਤੇ 17 ਅਪ੍ਰੈਲ ਨੂੰ ਦੋਵਾਂ ਟੀਮਾਂ ਦਾ ਅਭਿਆਸ ਪ੍ਰੋਗਰਾਮ ਤੈਅ ਕੀਤਾ ਗਿਆ ਹੈ।

ਇਹ ਵੀ ਪੜੋ:Jagraon Court Complex : ਜਗਰਾਉਂ ਕੋਰਟ ਕੰਪਲੈਕਸ ’ਚ ਜਬਰ-ਜ਼ਨਾਹ ਦਾ ਮਾਮਲਾ, ਮੁਲਜ਼ਮ ਫਾਇਨਾਂਸਰ ਨੂੰ ਕੀਤਾ ਕਾਬੂ 


ਮੌਸਮ ਵਿਭਾਗ ਨੇ 18 ਤਰੀਕ ਨੂੰ ਵੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਕਾਰਨ ਖੇਡ ਵਿਚ ਕੁਝ ਵਿਘਨ ਪੈ ਸਕਦਾ ਹੈ। ਹਾਲਾਂਕਿ ਇਸ ਸਟੇਡੀਅਮ ’ਚ ਵਿਸ਼ੇਸ਼ ਡਰੇਨੇਜ ਸਿਸਟਮ ਲਗਾਇਆ ਗਿਆ ਹੈ। ਜਿਸ ਕਾਰਨ ਮੀਂਹ ਪੈਣ ਤੋਂ ਕੁਝ ਦੇਰ ਬਾਅਦ ਹੀ ਪਾਣੀ ਦਾ ਨਿਕਾਸ ਹੋ ਜਾਂਦਾ ਹੈ।

ਇਹ ਵੀ ਪੜੋ:Gurdaspur News : ਗੁਰਦਾਸਪੁਰ ਪੁਲਿਸ ਨੇ ਦੁਕਾਨ ਤੋਂ ਮੋਬਾਈਲ ਫੋਨ ਚੋਰੀ ਕਰਨ ਵਾਲੇ ਅੱਠ ਮੁਲਜ਼ਮ ਫੜੇ 

ਪੰਜਾਬ ਕਿੰਗਜ਼ ਇਲੈਵਨ ਦਾ ਟਾਪ ਆਰਡਰ ਲਗਾਤਾਰ ਖਰਾਬ ਪ੍ਰਦਰਸ਼ਨ ਕਰ ਰਿਹਾ ਹੈ। ਇਸ 2024 ਸੀਜ਼ਨ 'ਚ ਪੰਜ ਮੈਚ ਖੇਡਦੇ ਹੋਏ ਕਪਤਾਨ ਸ਼ਿਖਰ ਧਵਨ ਨੇ ਸਿਰਫ 152 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਸੈਮ ਕੁਰਨ ਨੇ 126 ਦੌੜਾਂ ਅਤੇ ਪ੍ਰਭੂ ਸਿਮਰਨ ਨੇ ਵੀ 6 ਮੈਚਾਂ 'ਚ 119 ਦੌੜਾਂ ਬਣਾਈਆਂ ਹਨ। ਇਸੇ ਤਰ੍ਹਾਂ ਜੌਨੀ ਬੇਅਰਸਟੋ ਨੇ 6 ਮੈਚਾਂ 'ਚ ਸਿਰਫ 96 ਦੌੜਾਂ ਬਣਾਈਆਂ ਹਨ। ਇਸ ਕਾਰਨ ਟੀਮ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਮ ਲਈ ਸਮੱਸਿਆ ਇਹ ਹੈ ਕਿ ਟਾਪ ਆਰਡਰ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ।

ਇਹ ਵੀ ਪੜੋ:Onion Export: ਭਾਰਤ ਸ਼੍ਰੀਲੰਕਾ ਅਤੇ ਯੂਏਈ ਨੂੰ ਕਰੇਗਾ ਪਿਆਜ਼ ਨਿਰਯਾਤ, 10,000 ਮੀਟ੍ਰਿਕ ਟਨ ਦੇ ਨਿਰਯਾਤ ਨੂੰ ਮਨਜ਼ੂਰੀ

(For more news apart from  Punjab Kings XI and Mumbai Indians competition on April 18 in Mohali  News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement