
ਮੁੱਖ ਮੁਲਜ਼ਮ ਸੈਦੁਲ ਅਮੀਨ ਦੀ ਹੋ ਚੁੱਕੀ ਗ੍ਰਿਫ਼ਤਾਰੀ
ਜਲੰਧਰ: ਜਲੰਧਰ ਵਿਖੇ ਭਾਜਪਾ ਆਗੂ ਮਨੋਰੰਜਨ ਕਾਲੀਆਂ ਦੇ ਘਰ ਉੱਤੇ ਹਮਲੇ ਦੀ ਜਾਂਚ ਹੁਣ NIA ਕਰੇਗੀ। ਇਸ ਮਾਮਲੇ ਦੀ ਪਹਿਲਾਂ ਜਾਂਚ ਪੰਜਾਬ ਪੁਲਿਸ ਕਰ ਰਹੀ ਸੀ। ਭਾਜਪਾ ਆਗੂ ਮਨੋਰੰਜਨ ਕਾਲੀਆਂ ਦੇ ਘਰ ਉੱਤੇ ਬੀਤੀ 8 ਅਪ੍ਰੈਲ ਨੂੰ ਹਮਲਾ ਹੋਇਆ ਸੀ। ਪੰਜਾਬ ਪੁਲਿਸ ਇਸ ਮਾਮਲੇ ਵਿੱਚ ਮੁਖ ਮੁਲਜ਼ਮ ਸੈਦੁਲ ਅਮੀਨ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।