250 ਕਰੋੜ ਤੋਂ ਸ਼ੁਰੂ ਹੋਵੇਗੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ
Published : May 16, 2019, 12:15 pm IST
Updated : May 16, 2019, 12:15 pm IST
SHARE ARTICLE
Guru Gobind Singh Stadium
Guru Gobind Singh Stadium

112 ਕਰੋੜ ਰੁਪਏ ਦਾ ਬੈਂਕ ਲੋਨ ਚੁਕਾਉਣ ਵਿਚ ਅਸਮਰਥ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ...

ਜਲੰਧਰ : 112 ਕਰੋੜ ਰੁਪਏ ਦਾ ਬੈਂਕ ਲੋਨ ਚੁਕਾਉਣ ਵਿਚ ਅਸਮਰਥ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਪੰਜਾਬ ਨੈਸ਼ਨਲ ਬੈਂਕ ਨੀਲਾਮ ਕਰਵਾਉਣ ਜਾ ਰਿਹਾ ਹੈ। ਇਸ ਲਈ ਰਾਖਵੀ ਬੋਲੀ 250 ਕਰੋੜ ਰੁਪਏ ਰੱਖੀ ਗਈ ਹੈ। 17 ਮਈ ਤੱਕ ਬੋਲੀ ਵਿਚ ਹਿੱਸਾ ਲੈਣ ਲਈ ਅਪੀਲ ਕੀਤੀ ਜਾ ਸਕਦੀ ਹੈ। ਇਸ ਲਈ ਇਛੁਕ ਬੋਲੀਦਾਤਾ ਨੂੰ 10 ਫ਼ੀਸਦੀ ਈਐਮਡੀ (ਅਰਨੈਸਟ ਮਨੀ ਡਿਪਾਜ਼ਿਟ) ਵੀ ਜਮ੍ਹਾਂ ਕਰਵਾਉਣਾ ਹੋਵੇਗਾ। ਈ-ਆਕਸ਼ਨ ਜ਼ਰੀਏ ਹੋਣ ਵਾਲੀ ਇਸ ਨੀਲਾਮੀ ਲਈ 25 ਕਰੋੜ ਦੀ ਰਕਮ ਬੈਂਕ ਵਿਚ ਜਮ੍ਹਾ ਕਰਵਾਉਣੀ ਹੋਵੇਗੀ।

ਟਰੱਸਟ ਨੇ ਕੁੱਲ 480.50 ਕਰੋੜ ਰੁਪਏ ਦੀ ਪ੍ਰਾਪਰਟੀ ਨੂੰ ਨੀਲਾਮੀ ਵਿਚ ਰੱਖਿਆ ਹੈ। 250 ਕਰੋੜ ਦੇ ਸਟੇਡੀਅਮ ਤੋਂ ਇਲਾਵਾ 230.50 ਕਰੋੜ ਦੀ ਦੂਜੀ ਪ੍ਰਾਪਰਟੀ ਵੀ ਸ਼ਾਮਲ ਹੈ, ਇਹ ਪ੍ਰਾਪਰਟੀ ਸੂਰੀਆ ਐਨਕਲੇਵ, ਮਹਾਰਾਜ ਰਣਜੀਤ ਸਿੰਘ ਐਵੇਨਿਊ, ਗੁਰੂ ਗੋਬਿੰਦ ਸਿੰਘ ਐਬੇਨਿਊ, ਸੂਰੀਆ ਐਨਕੇਲਵ ਐਕਸਟੈਨਸ਼ਨ ਵਿਚ ਸਥਿਤ ਹੈ। 17 ਮਈ ਤੱਕ ਅਪੀਲ ਆਉਣ ਤੋਂ ਬਾਅਦ ਬੋਲੀ ਦੀ ਆਖਰੀ ਮਿਤੀ ਦਾ ਐਲਾਨ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਇੰਪਰੂਵਮੈਂਟ ਟਰੱਸਟ ਨੇ 2011 ‘ਚ 94.97 ਏਕੜ ਸੂਰੀਆ ਐਨਕਲੇਵ ਐਕਸਟੈਨਸ਼ਨ ਸਕੀਮ ਲਈ 175 ਕਰੋੜ ਦਾ ਲੋਨ ਲਿਆ ਸੀ ਪਰ ਟਰੱਸਟ 7-8 ਸਾਲਾਂ ਵਿਚ ਵੀ ਰਕਮ ਦੀ ਪੂਰੀ ਅਦਾਇਗੀ ਨਹੀਂ ਕਰ ਸਕਿਆ।

ਪਿਛਲੇ ਸਾਲ 31 ਮਾਰਚ ਨੂੰ ਟਰੱਸਟ ਦੀ ਲੋਨ ਬਕਾਇਆ ਰਕਮ 112 ਕਰੋੜ ਸੀ ਅਤੇ ਟਰੱਸਟ ਦਾ ਅਕਾਉਂਟ ਪੀਐਨਬੀ ਬੈਂਕ ਵੱਲੋਂ ਐਨਪੀਏ (ਨਾਨ ਪਰਫਾਰਮਿੰਗ ਐਸੇਟ) ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੈਂਕ ਨੇ ਟਰੱਸਟ ਦੀ ਪ੍ਰਾਪਰਟੀ ‘ਤੇ ਕਬਜ਼ਾ ਲੈਣਾ ਸ਼ੁਰੂ ਕਰ ਦਿੱਤਾ। 28/8/18 ਨੂੰ ਬੈਂਕ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸਿੰਬਾਲਿਕ ਸੀਲ ਲਗਾ ਦਿੱਤਾ ਇਸ ਤੋਂ ਬਾਅਦ ਹੋਰ ਪ੍ਰਾਪਰਟੀ ‘ਤੇ ਕਬਜ਼ਾ ਕਰਦੇ ਹੋਏ 1/9/2018 ਨੂੰ ਹੋਰ ਪ੍ਰਾਪਰਟੀ ‘ਤੇ ਟਰੱਸਟ ਨੇ ਫਿਜ਼ੀਕਲੀ ਪੋਜੈਸ਼ਨ ਲੈ ਲਿਆ। ਟਰੱਸਟ ਨੇ ਬੈਂਕ ਤੋਂ ਲੋਨ ਲੈਂਦੇ ਸਮੇਂ 577 ਕਰੋੜ ਦੀ ਪ੍ਰਾਪਰਟੀ ਨੂੰ ਗਿਰਵੀ ਰੱਖਿਆ ਸੀ, ਜਿਸ ਵਿਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਕੀਮਤ 288 ਕਰੋੜ ਰੁਪਏ ਲਗਾਈ ਗਈ ਸੀ, ਜਦਕਿ ਹੋਰ ਪ੍ਰਾਪਰਟੀ ਦੀ ਕੀਮਤ 289 ਕਰੋੜ ਰੁਪਏ ਲਗਾਈ ਗਈ ਸੀ।

ਬੈਂਕ ਨੇ ਨੀਲਾਮੀ ਵਿਚ ਕੀਮਤਾਂ ਘਟਾਈਆਂ: ਪੰਜਾਬ ਨੈਸ਼ਨਲ ਬੈਂਕ ਵੱਲੋਂ ਟਰੱਸਟ ਦੀਆਂ ਜਾਇਦਾਦਾਂ ਦੀ ਪਹਿਲੀ ਵਾਰ ਈ-ਆਕਸ਼ਨ ਕਰਵਾਈ ਜਾ ਚੁੱਕੀ ਹੈ ਪਰ ਕੋਈ ਰਿਸਪਾਂਸ ਨਹੀਂ ਮਿਲਿਆ ਸੀ। ਇਸ ਕਾਰਨ ਬੈਂਕ ਵੱਲੋਂ ਇਸ ਵਾਰ ਜਾਇਦਾਦਾਂ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਹਨ। ਉਥੇ ਟਰੱਸਟ ਨੇ ਵੀ ਪਿਛਲੇ ਸਮੇਂ ਦੌਰਾਨ ਆਪਣੀਆਂ ਜਾਇਦਾਦਾਂ ਵੇਚਣ ਲਈ ਨੀਲਾਮੀ ਮੌਕੇ ਇਕ ਵੀ ਸਾਈਟ ਨਹੀਂ ਵਿਕ ਸਕੀ। ਕਿਹਾ ਜਾ ਸਕਦਾ ਹੈ ਕਿ ਪਬਲਿਕ ਦਾ ਟਰੱਸਟ ਜਾਇਦਾਦਾਂ ਪ੍ਰਤੀ ਮੋਹ ਭੰਗ ਹੋ ਚੁੱਕਾ ਹੈ ਹੁਣ ਬੈਂਕ ਨੂੰ ਕੀਮਤ ਘੱਟ ਕਰਕੇ ਕੀ ਰਿਸਪਾਂਸ ਮਿਲਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਨੀਲਾਮੀ ਦਾ ਆਖਰੀ ਤਰੀਕੇ ਬਾਰੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ।

ਟਰੱਸਟ ਨੇ ਨਿਗਮ ਤੋਂ ਲੈਣੇ ਹਨ 31 ਕਰੋੜ: ਇੰਪਰੂਵਮੈਂਟ ਟਰੱਸਟ ਨੇ ਨਗਰ ਨਿਗਮ ਤੋਂ 36 ਕਰੋੜ ਰੁਪਏ ਲੈਣੇ ਸਨ, ਜਿਸ ਵਿਚੋਂ 5 ਕਰੋੜ ਪਿਛਲੇ ਸਮੇਂ ਦੌਰਾਨ ਲੋਕਲ ਬਾਡੀ ਵਿਭਾਗ ਨੇ ਟਰੱਸਟ ਦੇ ਖਾਤੇ ਤੋਂ ਕੱਟ ਕੇ ਟਰੱਸਟ ਨੂੰ ਦਿੱਤੇ ਸਨ। ਇਸ ਤੋਂ ਬਾਅਦ 31 ਕਰੋੜ ਰੁਪਏ ਵਾਪਸ ਲੈਣ ਲਈ ਟਰੱਸਟ ਵੱਲੋਂ ਲੋਕਲ ਬਾਡੀ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਟਰੱਸਟ ਨੂੰ ਰਾਸ਼ੀ ਨਹੀਂ ਮਿਲ ਰਹੀ। ਨਿਗਮ ਦੀ ਹਾਲਤ ਇਸ ਸਮੇਂ ਬੇਹੱਦ ਪਤਲੀ ਹੈ। ਟਰੱਸਟ ਲੋਨ ਚੁਕਾਉਣ ਵਿਚ ਅਸਮਰੱਥ ਹੈ। ਟਰੱਸਟ ਨੇ ਪੀਐਨਬੀ ਦੇ ਲੋਨ ਦੇ ਨਾਲ-ਨਾਲ ਕਰੀਬ 250 ਕਰੋੜ ਰੁਪਏ ਦੀ ਇਨਹਾਂਸਮੈਂਟ ਦੀ ਰਾਸ਼ੀ ਸ਼ਾਮਲ ਹੈ ਜੋ ਕਿ ਕਿਸਾਨਾਂ ਨੂੰ ਅਦਾ ਕੀਤੀ ਜਾਣੀ ਹੈ। ਇਸ ਰਾਸ਼ੀ ਨੂੰ ਲੈ ਕੇ ਸੁਪਰੀਮ ਕਰੋਟ ਵਚਿਚ ਕੇਸ ਵਿਚਾਰ ਅਧੀਨ ਹਨ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement