ਨੀਰਵ ਮੋਦੀ ਕਰਜ਼ਾ ਘਪਲੇ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ ਦੇ ਦੋ ਮੁਲਾਜ਼ਮ ਬਰਖ਼ਾਸਤ
Published : Jan 21, 2019, 11:43 am IST
Updated : Jan 21, 2019, 11:43 am IST
SHARE ARTICLE
Punjab National Bank
Punjab National Bank

ਸਰਕਾਰ ਨੇ ਨੀਰਵ ਮੋਦੀ ਕਰਜ਼ਾ ਘਪਲੇ ਵਿਚ ਘਿਰੇ ਪੰਜਾਬ ਨੇਸ਼ਨਲ ਬੈਂਕ ਦੇ ਦੋ ਕਾਰਜਕਾਰੀ ਨਿਰਦੇਸ਼ਕਾਂ (ਈਡੀ) ਨੂੰ ਬੈਂਕ  ਦੇ ਕੰਮ ਵਿਚ ਅਸਫ਼ਲ........

ਨਵੀਂ ਦਿੱਲੀ :  ਸਰਕਾਰ ਨੇ ਨੀਰਵ ਮੋਦੀ ਕਰਜ਼ਾ ਘਪਲੇ ਵਿਚ ਘਿਰੇ ਪੰਜਾਬ ਨੇਸ਼ਨਲ ਬੈਂਕ ਦੇ ਦੋ ਕਾਰਜਕਾਰੀ ਨਿਰਦੇਸ਼ਕਾਂ (ਈਡੀ) ਨੂੰ ਬੈਂਕ  ਦੇ ਕੰਮ ਵਿਚ ਅਸਫ਼ਲ ਰਹਿਣ ਦੇ ਆਧਾਰ 'ਤੇ ਨੌਕਰੀ ਤੋਂ ਕੱਢ ਦਿਤਾ ਹੈ। ਵਿੱਤ ਮੰਤਰਾਲੇ ਦੀ ਅਧਿਸੂਚਨਾ ਅਨੁਸਾਰ ਕੇ.ਵੀ. ਬ੍ਰਹਮਾਜੀ ਰਾਵ ਅਤੇ ਸੰਜੀਵ ਸ਼ਰਨ ਨੂੰ 18 ਜਨਵਰੀ ਨੂੰ ਬਰਖ਼ਾਸਤ ਕਰ ਦਿਤਾ ਗਿਆ।  ਸਬੰਧਤ ਆਦੇਸ਼ ਹੁਣ ਤੋਂ ਹੀ ਲਾਗੂ ਹੋ ਗਿਆ ਹੈ। ਇਲਜ਼ਾਮ ਹੈ ਕਿ ਇਹ ਅਧਿਕਾਰੀ ਸਵਿਫ਼ਟ (ਸੁਸਾਇਟੀ ਫ਼ਾਰ ਵਰਲਡਵਾਇਡ ਇੰਟਰਬੈਂਕ ਫ਼ਾਇਨੈਂਸ਼ਿਅਲ ਟੈਲੀਕਮਿਊਨੀਕੇਸ਼ਨ) ਨੂੰ ਬੈਂਕ ਦੀ ਕੋਰ ਬੈਂਕਿੰਗ ਨਾਲ ਜੋੜਨ ਦੀ ਭਾਰਤੀ ਰਿਜ਼ਰਵ ਬੈਂਕ ਦੀ ਸਲਾਹ ਲੈਣ ਵਿਚ ਅਸਫ਼ਲ ਰਹੇ।

ਇਹ ਸਰਕੂਲਰ 2016 ਵਿਚ ਜਾਰੀ ਕੀਤਾ ਗਿਆ ਸੀ। ਰਾਵ ਨੇ ਇਸ ਮਹੀਨੇ ਅਤੇ ਸ਼ਰਨ ਨੇ ਇਸ ਸਾਲ ਮਈ ਵਿਚ ਸੇਵਾਮੁਕਤ ਹੋਣਾ ਸੀ। ਪਿਛਲੇ ਸਾਲ ਅਗੱਸਤ ਵਿਚ ਸਰਕਾਰ ਨੇ ਇਲਾਹਾਬਾਦ ਬੈਂਕ ਦੀ ਊਸ਼ਾ ਅਨੰਤਸੁਬਰਮਨੀਅਮ ਨੂੰ ਦੇਸ਼ ਦੇ ਸੱਭ ਤੋਂ ਵੱਡੇ ਬੈਂਕਿੰਗ ਘਪਲੇ ਵਿਚ ਬਰਖ਼ਾਸਤ ਕਰ ਦਿਤਾ ਸੀ। ਹੀਰਿਆਂ ਦਾ ਕਾਰੋਬਾਰੀ ਨੀਰਵ ਮੋਦੀ ਇਸ ਘਪਲੇ ਦਾ ਸੂਤਰਧਾਰ ਹੈ। ਇਲਾਹਾਬਾਦ ਬੈਂਕ ਵਿਚ ਜਾਣ ਤੋਂ ਪਹਿਲਾਂ ਊਸ਼ਾ ਪੀਏਨਬੀ ਦੀ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਅਧਿਕਾਰੀ (ਸੀਈਓ) ਸਨ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement