ਮੁੱਖ ਮੰਤਰੀ ਅਤੇ ਮੰਤਰੀ ਆਬਕਾਰੀ ਆਮਦਨ ਸੰਬੰਧੀ ਵੱਖ ਵੱਖ ਬੋਲੀਆਂ ਬੋਲ ਰਹੇ ਹਨ: ਅਕਾਲੀ ਦਲ
Published : May 16, 2020, 7:53 pm IST
Updated : May 16, 2020, 7:53 pm IST
SHARE ARTICLE
Photo
Photo

ਮਜੀਠੀਆ ਅਤੇ ਚੀਮਾ ਨੇ ਹਰਦਿਆਲ ਕੰਬੋਜ਼ ਤੇ ਮਦਨ ਲਾਲ ਜਲਾਲਪੁਰ ਨੂੰ ਗਿਰਫਤਾਰ ਕਰਨ ਅਤੇ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੀ ਹਾਈਕੋਰਟ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ

ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਸਰਕਾਰ ਦੇ ਪਹਿਲੇ ਸਾਲ ਦੌਰਾਨ ਆਬਕਾਰੀ ਆਮਦਨ ਵਿਚ ਵਾਧਾ ਵਿਖਾਉਣ ਲਈ ਅੰਕੜਿਆਂ ਨੂੰ ਤੋੜ ਮਰੋੜ ਰਹੇ ਹਨ ਅਤੇ ਲੋਕਾਂ ਅੱਗੇ ਝੂਠ ਬੋਲ ਰਹੇ ਹਨ। ਪਾਰਟੀ ਨੇ ਕਿਹਾ ਕਿ ਜਿੱਥੇ ਤਕ ਪਿਛਲੇ ਤਿੰਨ ਸਾਲਾਂ ਦੌਰਾਨ ਸ਼ਰਾਬ ਤੋਂ ਹੋਣ ਵਾਲੀ ਟੈਕਸਾਂ ਦੀ ਉਗਰਾਹੀ ਦਾ ਸੰਬੰਧ ਹੈ, ਕਾਂਗਰਸ ਸਰਕਾਰ ਨੇ ਲਗਾਤਾਰ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

PhotoPhoto

ਅਕਾਲੀ ਦਲ ਨੇ ਕਾਗਰਸੀਆਂ ਵੱਲੋਂ ਚਲਾਈਆਂ ਜਾ ਰਹੀਆਂ ਨਕਲੀ ਸ਼ਰਾਬ ਦੀ ਫੈਕਟਰੀਆਂ ਉੱਤੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸ ਸੰਬੰਧੀ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ਼ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ 2 ਹਜ਼ਾਰ ਰੁਪਏ ਦੇ ਨਜਾਇਜ਼ ਸ਼ਰਾਬ ਘੁਟਾਲੇ ਅਤੇ ਕਾਂਗਰਸੀ ਮੰਤਰੀਆਂ ਦੇ ਕਹਿਣ ਮੁਤਾਬਿਕ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਹੋਏ 3600 ਕਰੋੜ ਰੁਪਏ ਦੇ ਆਬਕਾਰੀ ਆਮਦਨ ਦੇ ਨੁਕਸਾਨ ਦੀ ਜਾਂਚ ਹਾਈਕੋਰਟ ਦੀ ਨਿਗਰਾਨੀ ਵਿਚ ਬਣਾਈ ਇੱਕ ਕਮੇਟੀ ਤੋਂ ਕਰਵਾਉਣ ਦੀ ਵੀ ਮੰਗ ਕੀਤੀ ਹੈ।

PhotoPhoto

ਪਾਰਟੀ ਨੇ ਕਿਹਾ ਕਿ ਪੰਜਾਬੀ ਇਸ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੀ ਇੱਕ ਸੁਤੰਤਰ ਜਾਂਚ ਚਾਹੁੰਦੇ ਹਨ ਅਤੇ ਪੰਜਾਬੀਆਂ ਦੀ ਇਸ ਮੰਗ ਨੂੰ ਪੂਰਾ ਕਰਨਾ ਮੁੱਖ ਮੰਤਰੀ ਦਾ ਫਰਜ਼ ਹੈ। ਇਸ ਸੰਬੰਧੀ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਬਨਿਟ ਮੰਤਰੀਆਂ ਵੱਲੋਂ ਕਾਰਜਪਾਲਿਕਾ ਦੀ ਸ਼ਕਤੀ ਉੱਤੇ ਉਠਾਏ ਸਵਾਲ ਮਗਰੋਂ ਪੈਦਾ ਹੋਇਆ ਸੰਵਿਧਾਨਿਕ ਸੰਕਟ ਹੁਣ ਆਬਕਾਰੀ ਘਾਟੇ ਉੱਤੇ ਮੁੱਖ ਮੰਤਰੀ ਅਤੇ ਮੰਤਰੀਆਂ ਵੱਲੋਂ ਪ੍ਰਗਟਾਏ ਬਿਲਕੁੱਲ ਹੀ ਵਿਰੋਧੀ ਵਿਚਾਰਾਂ ਨਾਲ ਹੋਰ ਡੁੰਘਾ ਹੋ ਗਿਆ ਹੈ।

PhotoPhoto

ਮੁੱਖ ਮੰਤਰੀ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ ਆਬਕਾਰੀ ਆਮਦਨ ਦੇ ਹੋਏ ਨੁਕਸਾਨ ਸੰਬੰਧੀ ਸਹੀ ਜਾਣਕਾਰੀ ਦੇਣ ਲਈ ਆਖਦਿਆਂ ਅਕਾਲੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਕੀ ਉਹ ਇਹ ਬਿਆਨ ਦੇਣ ਲਈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਨੂੰ ਆਬਕਾਰੀ ਆਮਦਨ ਵਿਚ 3600 ਕਰੋੜ ਦਾ ਘਾਟਾ ਪਿਆ ਹੈ, ਆਪਣੇ ਕੈਬਨਿਟ ਸਾਥੀਆਂ ਖ਼ਿਲਾਫ ਕਾਰਵਾਈ ਕਰਨਗੇ? ਉਹਨਾਂ ਕਿਹਾ ਕਿ ਮੰਤਰੀਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਕੀ ਉਹ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਸਹਿਮਤ ਹਨ ਕਿ ਆਬਕਾਰੀ ਆਮਦਨ ਵਿਚ ਘਾਟੇ ਦੀ ਬਜਾਇ ਸੂਬੇ ਨੇ ਹਰ ਸਾਲ ਔਸਤ 1.6 ਫੀਸਦੀ ਵਾਧਾ ਦਰਜ ਕੀਤਾ ਹੈ।

MajithiaPhoto

ਉਹਨਾਂ ਕਿਹਾ ਕਿ ਦੋਵਾਂ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ, ਕਿਉਂਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਕੌਣ ਝੂਠ ਬੋਲ ਰਿਹਾ ਹੈ? ਮੁੱਖ ਮੰਤਰੀ ਜਾਂ ਮੰਤਰੀ। ਉਹਨਾਂ ਕਿਹਾ ਕਿ ਮੰਤਰੀਆਂ ਨੇ ਆਪਣੇ ਆਪ ਨੂੰ ਅਸਲੀ ਅਤੇ ਬਾਕੀਆਂ ਨੂੰ ਨਕਲੀ ਕਾਂਗਰਸੀ ਕਹਿਣ ਵਾਲਿਆਂ ਉੱਤੇ ਵੀ ਵਿਅੰਗ ਕੀਤਾ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਮੀਡੀਆ ਅਤੇ ਟਵਿੱਟਰ ਉੱਤੇ ਸਰਗਰਮ ਦੋਵੇਂ ਕਿਸਮ ਦੇ ਕਾਂਗਰਸੀਆਂ ਨੂੰ ਹੁਣ ਆਪਣੀ ਪਹਿਚਾਣ ਬਾਰੇ ਜਾਣੂ ਕਰਵਾ ਦੇਣਾ ਚਾਹੀਦਾ ਹੈ।
ਅਕਾਲੀ ਆਗੂਆਂ ਨੇ ਸਰਕਾਰੀ ਖਜ਼ਾਨਾ ਲੁੱਟਣ ਅਤੇ ਸੈਨੇਟਾਈਜ਼ਰਾਂ ਲਈ ਇਸਤੇਮਾਲ ਹੁੰਦੇ ਈਥਾਇਲ ਅਲਕੋਹਲ ਨਾਲ ਨਕਲੀ ਸ਼ਰਾਬ ਬਣਾ ਕੇ ਸ਼ਰਾਬ ਪੀਣ ਵਾਲਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਪਾਉਣ ਲਈ ਕਾਂਗਰਸੀ ਆਗੂਆਂ ਦੀ ਸਖਤ ਨਿਖੇਧੀ ਕੀਤੀ।

PhotoPhoto

ਉਹਨਾਂ ਕਿਹਾ ਕਿ ਇਸ ਸੰਬੰਧੀ ਸਰਕਾਰ ਵੱਲੋਂ  ਕਾਰਵਾਈ ਨਾ ਕਰਨ ਨਾਲ ਇਹ ਸੁਨੇਹਾ ਜਾ ਰਿਹਾ ਹੈ ਕਿ ਇਹ ਸ਼ਰਾਬ ਮਾਫੀਆ ਨਾਲ ਅੰਦਰਖਾਤੇ ਮਿਲੀ ਹੋਈ ਹੈ, ਜਿਸ ਨੂੰ ਕਿ ਕਾਂਗਰਸੀ ਵੱਲੋਂ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪਣੇ ਖਾਸ ਬੰਦਿਆਂ ਰਾਹੀਂ ਇੱਕ ਨਕਲੀ ਸ਼ਰਾਬ ਦੀ ਫੈਕਟਰੀ ਚਲਾਉਣ ਵਾਸਤੇ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਕੰਬੋਜ਼ ਨੂੰ ਗਿਰਫਤਾਰ ਨਾ ਕਰਨ ਜਾਂ ਖੰਨਾ ਵਿਚ ਨਕਲੀ ਸ਼ਰਾਬ ਦੀ ਫੈਕਟਰੀ ਦੀ ਪੁਸ਼ਤਪਨਾਹੀ ਕਰਨ ਵਾਲੇ ਕਾਂਗਰਸੀ ਆਗੂਆਂ ਖ਼ਿæਲਾਫ ਕਾਰਵਾਈ ਨਾ ਕਰਨ ਦੀ ਹੋਰ ਕੋਈ ਵਜ੍ਹਾ ਨਹੀਂ ਹੋ ਸਕਦੀ।

Congress made application for joining new members in partyCongress 

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂਆਂ ਨੇ ਮੁੱਖ ਮੰਤਰੀ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ  ਕਾਂਗਰਸ ਸਰਕਾਰ ਨੇ ਸੱਤਾ ਦੇ ਪਹਿਲੇ ਸਾਲ 2017-18 ਵਿਚ 5100 ਕਰੋੜ ਰੁਪਏ ਦੇ ਆਬਕਾਰੀ ਮਾਲੀਏ ਦੀ ਉਗਰਾਹੀ ਕੀਤੀ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੂਰਾ ਸੱਚ ਦੱਸਣਾ ਚਾਹੀਦਾ ਸੀ ਅਤੇ ਇਹ ਵੇਰਵਾ ਸਾਂਝਾ ਕਰਨਾ ਚਾਹੀਦਾ ਸੀ ਕਿ ਇਸ ਰਾਸ਼ੀ ਵਿਚੋਂ 400 ਕਰੋੜ ਰੁਪਏ ਸ਼ਰਾਬ ਦੇ ਠੇਕੇਦਾਰਾਂ ਕੋਲੋਂ ਅਕਾਲੀ ਭਾਜਪਾ ਦੀ ਸਰਕਾਰ ਦੌਰਾਨ ਪਿਛਲੇ ਵਿੱਤੀ ਸਾਲ (2016-17) ਦੀ ਲਾਇਸੰਸ ਫੀਸ ਵਜੋਂ ਇਕੱਠੇ ਕੀਤੇ ਸਨ।

Akali DalAkali Dal

ਉਹਨਾਂ ਕਿਹਾ ਕਿ ਇਹ ਵੀ ਸੱਚ ਹੈ ਕਿ ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਆਬਕਾਰੀ ਆਮਦਨ ਵਿਚ ਔਸਤ ਹਰ ਸਾਲ 12.5 ਫੀਸਦੀ ਦਾ ਵਾਧਾ ਦਰਜ ਹੋਇਆ ਸੀ ਜਦਕਿ ਕਾਂਗਰਸ ਸਰਕਾਰ ਪ੍ਰਤੀ ਸਾਲ ਸਿਰਫ 1.6 ਫੀਸਦੀ ਵਾਧੇ ਦਾ ਦਾਅਵਾ ਕਰ ਰਹੀ ਹੈ। ਇਸ ਦੌਰਾਨ ਡੇਰਾ ਬੱਸੀ ਦੇ ਵਿਧਾਇਕ ਐਨਕੇ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੇ ਘਨੌਰ ਨਕਲੀ ਸ਼ਰਾਬ ਦੀ ਫੈਕਟਰੀ ਦੇ ਜ਼ੀਰਕਪੁਰ ਵਾਲੇ ਠੇਕੇ ਤੋਂ ਇੱਕ ਲਾਈਟ ਸਟਿੰਗ ਆਪਰੇਸ਼ਨ ਕਰਕੇ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਗੈਰਕਾਨੂੰਨੀ ਸ਼ਰਾਬ ਸ਼ਰੇਆਮ ਵੇਚੀ ਜਾ ਰਹੀ ਸੀ।

Akali-BJPAkali-BJP

ਉਹਨਾਂ ਕਿਹਾ ਕਿ 2 ਮਈ ਨੂੰ ਸੰਬੰਧਤ ਏਈਟੀਸੀ ਨਾਲ ਵੀ ਗੱਲ ਕੀਤੀ ਸੀ, ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਕੁੱਝ ਕਾਂਗਰਸੀ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾ ਰਹੇ ਹਨ ਅਤੇ ਕੁੱਝ ਇਸ ਨਕਲੀ ਸ਼ਰਾਬ ਨੂੰ ਵੇਚ ਰਹੇ ਹਨ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ 200 ਰੁਪਏ ਦੀ ਨਕਲੀ ਸ਼ਰਾਬ ਜਾਨੀ ਵਾਕਰ ਬਲਿਊ ਲੇਬਲ ਦੇ ਡੱਬਿਆਂ ਵਿਚ ਪਾ ਕੇ 11000 ਰੁਪਏ ਦੀ ਵੇਚੀ ਜਾ ਰਹੀ ਸੀ।

ਅਕਾਲੀ ਆਗੂਆਂ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਨਕਲੀ ਸ਼ਰਾਬ ਕਿਸੇ ਵੀ ਕੇਸ ਵਿਚ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਬਲਾਚੌਰ ਵਿਧਾਇਕ ਹੇਮਰਾਜ ਕਾਕੂ ਦੇ ਭਤੀਜੇ ਦੀ ਮਿਸਾਲ ਦਿੱਤੀ, ਨਕਲੀ ਸ਼ਰਾਬ ਵੇਚਦਿਆਂ ਫੜੇ ਜਾਣ ਉੱਤੇ ਜਿਸ ਨੇ ਐਸਡੀਐਮ ਨੂੰ ਸ਼ਰੇਆਮ ਧਮਕੀ ਦਿੱਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement