ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਆਰਥਕ ਪੈਕੇਜ ਨੂੰ ਆਮ ਆਦਮੀ ਪਾਰਟੀ ਨੇ ਦਸਿਆ ਹਵਾਈ ਝੂਲਾ
Published : May 16, 2020, 9:31 pm IST
Updated : May 16, 2020, 9:31 pm IST
SHARE ARTICLE
1
1

ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਆਰਥਕ ਪੈਕੇਜ ਨੂੰ ਆਮ ਆਦਮੀ ਪਾਰਟੀ ਨੇ ਦਸਿਆ ਹਵਾਈ ਝੂਲਾ

ਫ਼ਾਜ਼ਿਲਕਾ,16 ਮਈ (ਅਨੇਜਾ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਦਿਨ ਜਾਰੀ ਕੀਤੇ ਗਏ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਨਾਲ ਸੂਬੇ ਦੀ ਘਰੇਲੂ ਇੰਡਸਟਰੀ ਨੂੰ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦਿਤੀ ਅਤੇ ਸਮੂਹ ਇੰਡਸਟਰੀਜ਼ ਮਾਲਕਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ ਅਤੇ ਘਰੇਲੂ ਇੰਡਸਟਰੀ ਇਸ ਚਿੰਤਾ 'ਚ ਹੈ ਕਿ ਕੋਰੋਨਾ ਵਾਇਰਸ ਦੇ ਤਾਲਾਬੰਦੀ ਦਾ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ ਅਤੇ ਕੇਂਦਰ ਸਰਕਾਰ ਦਾ ਇਹ ਆਰਥਿਕ ਪੈਕੇਜ ਇਕ ਹਵਾਈ ਝੂਲਾ ਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਪਾਰ ਇੰਡਸਟਰੀ ਟ੍ਰੇਡ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਅਤੇ ਵਾਈਸ ਪ੍ਰਧਾਨ ਅਨਿਲ ਠਾਕੁਰ ਨੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਮੰਦੀ ਦੀ ਮਾਰ ਝੱਲਣ ਤੋਂ ਬਾਅਦ ਹੁਣ ਤਾਲਾਬੰਦੀ ਦੀ ਮਾਰ ਸਹਿ ਰਹੇ ਇੰਡਸਟਰੀ ਮਾਲਕਾਂ, ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਆਰਥਿਕ ਪੈਕੇਜ ਜਾਰੀ ਕਰਨ ਦੇ ਨਾਲ-ਨਾਲ ਟੈਕਸਾਂ ਅਤੇ ਹੋਰ ਖ਼ਰਚਿਆਂ 'ਚ ਰਾਹਤ ਦਿੰਦੀ।


ਆਗੂਆਂ ਨੇ ਕਿਹਾ ਕਿ ਸੂਬੇ ਦਾ ਉਦਯੋਗ ਪਹਿਲਾਂ ਹੀ ਵਿੱਤੀ ਬੋਝ ਦੇ ਥੱਲੇ ਹੈ ਅਤੇ ਹੁਣ ਦੂਜਾ ਲੇਬਰ ਦੀ ਘਾਟ ਕਾਰਨ ਵੀ ਉਨ੍ਹਾਂ ਨੂੰ ਦੁੱਗਣੀ ਮਾਰ ਪਵੇਗੀ। ਨੀਨਾ ਮਿੱਤਲ ਨੇ ਕਿਹਾ ਕਿ ਇੰਡਸਟਰੀ ਅਤੇ ਮਜ਼ਦੂਰਾਂ ਦਾ ਆਪਸ 'ਚ ਨੂੰਹ ਮਾਸ ਦਾ ਰਿਸ਼ਤਾ ਹੁੰਦਾ ਹੈ। ਪਿਛਲੇ ਲੰਮੇ ਸਮੇਂ ਤੋਂ ਹਾਲਾਤ ਅਨੁਕੂਲ ਨਹੀਂ ਰਹੇ ਕਿਉਂਕਿ ਕਰੋਨਾ ਵਾਇਰਸ ਨੇ ਚਾਰੋਂ ਤਰਫ਼ ਤੋਂ ਸ਼ਿਕੰਜਾ ਕਸਿਆ ਹੋਇਆ ਹੈ ਅਤੇ 2 ਮਹੀਨਿਆਂ ਤੋਂ ਬੰਦ ਪਈ ਇੰਡਸਟਰੀ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਅਨਿਲ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਗਰੀਕਲਚਰ ਇੰਡਸਟਰੀ ਲਈ ਵੀ ਕੋਈ ਖਾਸ ਐਲਾਨ ਨਹੀਂ ਕੀਤਾ ਅਤੇ ਇਸ ਆਰਥਿਕ ਪੈਕੇਜ 'ਚ ਇੰਡਸਟਰੀ ਦੇ ਹੱਥ ਕੁਝ ਵੀ ਨਹੀਂ ਆਇਆ ਅਤੇ ਹੈਰਾਨਗੀ ਦੀ ਗੱਲ ਹੈ ਕਿ ਇਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਘਰੇਲੂ ਉਤਪਾਦਾਂ ਨੂੰ ਖ਼ਰੀਦਣ ਉਤੇ ਜ਼ੋਰ ਦੇ ਰਹੇ ਹਨ। ਪਰ ਦੇਸ਼ ਦੀ ਇੰਡਸਟਰੀ ਬਿਨ੍ਹਾਂ ਫਾਈਨਾਂਸ ਦੇ ਅੱਗੇ ਕਿਵੇਂ ਵਧੇਗੀ ਇਹ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ। ਆਰਥਿਕ ਪੈਕੇਜ 'ਤੇ ਬੋਲਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਲਟਾ ਕਿਸਾਨਾਂ ਨੂੰ ਹੋਰ ਕਰਜ਼ੇ ਥੱਲੇ ਦੱਬਣ ਦੀ ਕੋਸ਼ਿਸ਼ ਕੀਤੀ ਹੈ ਅਤੇ ਟੀਡੀਐੱਸ ਦਾ ਫ਼ਾਇਦਾ ਨਾ ਤਾਂ ਗ੍ਰਾਹਕ ਨੂੰ ਹੋਵੇਗਾ ਅਤੇ ਨਾ ਹੀ ਇੰਡਸਟਰੀ 'ਤੇ ਕੰਪਨੀਆਂ ਨੂੰ। ਉਨ੍ਹਾਂ ਹੈਰਾਨੀ ਜਤਾਈ ਕਿ ਕੇਂਦਰ ਸਰਕਾਰ ਹਰ ਵਰਗ ਨੂੰ ਆਰਥਿਕ ਪੈਕੇਜ 'ਚੋਂ ਕੀ ਦੇਣਾ ਚਾਹੁੰਦੀ ਹੈ।

11


ਅਜਿਹਾ ਲੱਗ ਰਿਹਾ ਹੈ ਕਿ ਨਵੀਂ ਇੰਡਸਟਰੀ ਨੂੰ ਵਾਧਾ ਦੇਣ ਦੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਅਤੇ ਐੱਮਐੱਸਐੱਮਈ ਜੋ ਬਿਨ੍ਹਾਂ ਗਾਰੰਟੀ ਦੇ ਲੋਨ ਦੀ ਸਕੀਮ ਹੈ ਉਸ 'ਚ ਪੁਰਾਣੀ ਇੰਡਸਟਰੀ ਨੂੰ ਹੀ ਲਾਭ ਮਿਲੇਗਾ ਲੇਕਿਨ ਜੋ ਵੀ ਇੰਡਸਟਰੀ ਨੇ ਜਿੰਨਾ ਲੋਨ ਲਿਆ ਹੋਵੇਗਾ। ਉਸਦਾ 20 ਪ੍ਰਤੀਸ਼ਤ ਤੱਕ ਹੀ ਲੋਨ ਬੈਂਕ ਦੇਣਗੇ ਜਦਕਿ 20 ਫ਼ੀਸਦੀ ਨਾਲ ਕਾਰੋਬਾਰ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ? ਲੇਬਰ ਦੇ ਮੁੱਦੇ ਤੇ ਬੋਲਦਿਆਂ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਰੁਣ ਵਧਵਾ ਨੇ ਕਿਹਾ ਕਿ ਮਨਰੇਗਾ ਸਕੀਮ ਦੇ ਤਹਿਤ ਲੇਬਰ ਨੂੰ ਆਪਣੇ ਹੀ ਖੇਤਰ 'ਚ ਕੰਮ ਦੇਣ ਦੀ ਜੋ ਸਕੀਮ ਰੱਖੀ ਗਈ ਉਸ ਨਾਲ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਲੇਬਰ ਦੀ ਕਮੀ ਆ ਜਾਵੇਗੀ ਕਿਉਂਕਿ ਪ੍ਰਵਾਸੀ ਮਜ਼ਦੂਰ ਪਹਿਲਾਂ ਹੀ ਆਪਣੇ ਰਾਜਾਂ 'ਚ ਜਾਣ ਲਈ ਕਾਹਲੇ ਹਨ ਅਤੇ ਦਿਨ ਰਾਤ ਭੁੱਖਮਰੀ ਦਾ ਸ਼ਿਕਾਰ ਹੋ ਕੇ ਪੈਦਲ ਘਰਾਂ ਨੂੰ ਜਾ ਰਹੇ ਹਨ। ਆਪ ਆਗੂਆਂ ਨੇ ਕੇਂਦਰ ਸਰਕਾਰ ਅਤੇ ਖਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਲੋਕਡਾਊਨ ਦੀ ਸਥਿਤੀ ਝੱਲ ਰਹੇ ਇੰਡਸਟਰੀ, ਵਪਾਰੀ, ਛੋਟੇ ਦੁਕਾਨਦਾਰ ਅਤੇ ਆਮ ਲੋਕਾਂ ਲਈ ਰਾਹਤ ਭਰੇ ਆਰਥਿਕ ਪੈਕੇਜਾਂ ਦਾ ਐਲਾਨ ਕਰਨ ਨਾ ਕਿ ਕੋਈ ਹਵਾਈ ਛੁਰਲੀ ਛੱਡਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement