
Barnala News : ਨਸ਼ੀਲਾ ਪਦਾਰਥ, 25 ਹਜ਼ਾਰ ਡਰੱਗ ਮਨੀ ਤੇ 2 ਮੋਬਾਇਲ ਫੋਨ ਹੋਏ ਬਰਾਮਦ
Barnala News in Punjabi : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਸੱਸ ਨੰਹੁ ਕੋਲੋਂ 100 ਗ੍ਰਾਮ ਹੈਰੋਇਨ ਨਸ਼ੀਲਾ ਪਦਾਰਥ ਚਿੱਟਾ, 25 ਹਜ਼ਾਰ ਡਰੱਗ ਮਨੀ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਕਬਾਲ ਸਿੰਘ ਦੇ ਖਿਲਾਫ ਨਸ਼ੇ ਦਾ ਇੱਕ ਕੇਸ ਦਰਜ ਹੋਇਆ ਸੀ ਜਿਸ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਸੁਖਵਿੰਦਰ ਕੌਰ ਉਰਫ਼ ਸੋਨੀ ਅਤੇ ਉਸਦੀ ਸੱਸ ਜਸਵੀਰ ਕੌਰ ਨਿਵਾਸੀ ਜਗਜੀਤਪੁਰਾ ਤੱਕ ਪਹੁੰਚ ਕੀਤੀ। ਜਿੱਥੋਂ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਹੈਰੋਇਨ, ਡਰਗ ਮਨੀ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਉਹਨਾਂ ਕਿਹਾ ਕਿ ਫੜੀਆਂ ਗਈਆਂ ਸੱਸ ਨੰਹੁ ਦਾ ਮਾਣਯੋਗ ਅਦਾਲਤ ਤੋਂ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਕਿ ਪਤਾ ਚੱਲ ਸਕੇ ਇਸ ਧੰਦੇ ਵਿੱਚ ਉਹਨਾਂ ਨਾਲ ਹੋਰ ਕੌਣ-ਕੌਣ ਸ਼ਾਮਿਲ ਹਨ।
(For more news apart from Barnala police arrests mother-in-law with heroin News in Punjabi, stay tuned to Rozana Spokesman)