Kapurthala News : ਗੱਤਕਾ ਅਧਿਆਪਕ ਦੇ ਅਗਵਾ ਤੇ ਕਤਲ ਮਾਮਲੇ ’ਚ ਸੱਤ ਕਾਬੂ
Published : May 16, 2025, 9:18 pm IST
Updated : May 16, 2025, 9:18 pm IST
SHARE ARTICLE
ਗੱਤਕਾ ਅਧਿਆਪਕ ਦੇ ਅਗਵਾ ਤੇ ਕਤਲ ਮਾਮਲੇ ’ਚ ਸੱਤ ਕਾਬੂ
ਗੱਤਕਾ ਅਧਿਆਪਕ ਦੇ ਅਗਵਾ ਤੇ ਕਤਲ ਮਾਮਲੇ ’ਚ ਸੱਤ ਕਾਬੂ

Kapurthala News : ਪੁਲਿਸ ਵੱਲੋ ਟੈਕਨੀਕਲ ਸੈਲ ਤੇ ਖੁਫੀਆ ਸੋਰਸ ਰਾਹੀ ਦੋਸ਼ੀਆਂ ਨੂੰ 24 ਘੰਟੇ ’ਚ ਗ੍ਰਿਫਤਾਰ ਕਰ ਕੇ ਅਗਵਾ ਤੇ ਕਤਲ ਦੇ ਕੇਸ ਨੂੰ ਸੁਲਝਾਇਆ

 Kapurthala News in Punjabi : ਪੰਜਾਬ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਵੱਲੋ ਟੈਕਨੀਕਲ ਸੈਲ ਤੇ ਖੁਫੀਆ ਸੋਰਸ ਰਾਹੀ ਦੋਸ਼ੀਆਂ ਨੂੰ 24 ਘੰਟੇ ’ਚ ਗ੍ਰਿਫਤਾਰ ਕਰ ਕੇ ਅਗਵਾ ਤੇ ਕਤਲ ਦੇ ਕੇਸ ਨੂੰ ਸੁਲਝਾਇਆ। ਇਸ ਸਬੰਧੀ ਗੌਰਵ ਤੂਰਾ ਆਈ.ਪੀ.ਐਸ.ਐਸ.ਐਸ.ਪੀ.ਕਪੂਰਥਲਾ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਅਫਸਰ ਥਾਣਾ ਫੱਤੂਢੀਗਾ ਸੋਨਮਦੀਪ ਕੌਰ ਨੂੰ ਮਿਤੀ 14 ਮਈ ਨੂੰ ਇਤਲਾਹ ਮਿਲੀ ਕਿ ਮਾਝਾ ਪੈਟਰੋਲ ਪੰਪ ਨੇੜੇ ਪਿੰਡ ਫੱਤੂਢੀਗਾ ਵਿਖੇ ਸੜਕ ਕਿਨਾਰੇ ਝਾੜੀਆ ਵਿੱਚ ਕਿਸੇ ਨਾਮਲੂਮ ਵਿਅਕਤੀ ਦੀ ਲਾਸ਼ ਪਈ ਹੈ।

ਜਿਸ ’ਤੇ ਤੁਰੰਤ ਮੌਕਾ ਪਰ ਪੁੱਜ ਕੇ ਲਵਾਰਸ਼ ਲਾਸ਼ ਨੂੰ ਕਬਜਾ ਪੁਲਿਸ ਵਿੱਚ ਲੈ ਕੇ ਸਨਾਖ਼ਤ ਲਈ 72 ਘੰਟਿਆ ਲਈ ਸਿਵਲ ਹਸਪਤਾਲ ਕਪੂਰਥਲਾ ਮੋਰਚਰੀ ਵਿੱਚ ਰੱਖਵਾਈ ਗਈ ਅਤੇ ਪਿਛਲੇ ਦਿਨਾਂ ’ਚ ਗੁੰਮਸ਼ੁਦਾ ਹੋਏ ਵਿਅਕਤੀਆਂ ਦੇ ਇਸ਼ਤਿਹਾਰਾਂ ਦੀ ਪੜਤਾਲ ਕੀਤੀ ਗਈ ਜੋ ਲਾਸ਼ ਦਾ ਹੁਲੀਆ ਗੁੰਮਸ਼ੁਦਾ ਸੋਧ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਸਰਹਾਲੀ ਕਲਾਂ ਥਾਣਾ ਸਰਹਾਲੀ ਕਲਾ ਜ਼ਿਲ੍ਹਾ ਤਰਨਤਾਰਨ ਨਾਲ ਮੇਲ ਖਾਂਦਾ ਹੋਣ ਕਰ ਕੇ ਉਸਦੇ ਪਰਿਵਾਰਕ ਮੈਬਰਾਂ ਨਾਲ ਸੰਪਰਕ ਕੀਤਾ ਗਿਆ ਜੋ ਸੋਧ ਸਿੰਘ ਦੇ ਭਰਾ ਜੁਗਰਾਜ ਸਿੰਘ ਨੇ ਸਿਵਲ ਕਪੂਰਥਲਾ ਪੁੱਜ ਕੇ ਲਾਸ਼ ਦੀ ਸਨਾਖਤ ਕੀਤੀ ਅਤੇ ਜੁਗਰਾਜ ਸਿੰਘ ਦੇ ਬਿਆਨਾਂ ’ਤੇ ਅ/ਧ 103 (1), 140(1), 351 (3) ਬੀਐਨਐਸ ਥਾਣਾ ਫੱਤੂਢਿੰਗਾ ਬਰ ਖਿਲਾਫ਼ ਜਗਮੋਹਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਭੁਲੱਬ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਅਤੇ ਹੋਰ ਅਣਪਛਾਤਿਆ ਖਿਲਾਫ਼ ਦਰਜ ਰਜਿਸਟਰ ਕੀਤਾ ਗਿਆ।

ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਚ ਰੱਖਦੇ ਹੋਏ, ਪ੍ਰਭਜੋਤ ਸਿੰਘ ਵਿਰਕ ਐਸ.ਪੀ.ਡੀ. ਕਪੂਰਥਲਾ ਅਤੇ ਗੁਰਮੀਤ ਸਿੰਘ ਫਫਸ਼ ਉਪ ਪੁਲਿਸ ਕਪਤਾਨ ਸਬ ਡਵੀਜਨ ਸੁਲਤਾਨਪੁਰ ਲੋਧੀ ਜੀ ਦੀ ਅਗਵਾਈ ਹੇਠ ਤੁਰੰਤ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਜਿਸ ’ਚ ਪਰਮਿੰਦਰ ਸਿੰਘ ਡੀ.ਐਸ.ਪੀ.ਡਿਟੈਕਟਿਵ ਕਪੂਰਥਲਾ, ਇੰਸਪੈਕਟਰ ਜਰਨੈਲ ਸਿੰਘ ਆਈ/ਸੀ ਸੀ.ਆਈ.ਏ.ਕਪੂਰਥਲਾ, ਇੰਸਪੈਕਟਰ ਸੋਨਮਦੀਪ ਕੌਰ ਮੁੱਖ ਅਫਸਰ ਥਾਣਾ ਫੱਤੂਢੀਗਾ ਅਤੇ ਇੰਸਪੈਕਟਰ ਅਰਜਨ ਸਿੰਘ ਦੀ ਪੁਲਿਸ ਟੀਮ ਸ਼ਾਮਲ ਸੀ।ਟੀਮਾਂ ਨੇ ਮੌਕੇ ਦਾ ਦੌਰਾ ਕੀਤਾ। ਤਕਨੀਕੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਰਾਹੀਂ ਵਿਸਤ੍ਰਿਤ ਜਾਂਚ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ ਦੀ ਪਾਲਣਾ ਕੀਤੀ ਗਈ।

ਜਾਣਕਾਰੀ ਮਿਲਣ ਤੋਂ 12 ਘੰਟਿਆਂ ਦੇ ਅੰਦਰ, ਕਪੂਰਥਲਾ ਪੁਲਿਸ ਨੇ ਮਾਮਲੇ ਦੇ ਮਾਸਟਰਮਾਈਂਡ ਜਗਮੋਹਣ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਭੁਲੱਥ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਨੂੰ 15 ਮਈ ਨੂੰ ਗ੍ਰਿਫਤਾਰ ਕਰਕੇ ਪੁੱਛ ਗਿੱਛ ਕੀਤੀ। ਜਿਸ ਨੇ ਪੁੱਛ ਗਿੱਛ ਦੌਰਾਨ ਦੋਨਾਂ ’ਚ ਕੋਈ ਗੱਲਬਾਤ ਸੀ, ਜਿਸਦਾ ਉਸਨੂੰ ਇਤਰਾਜ ਸੀ। ਉਸਨੇ ਇਸ ਬਾਰੇ ਆਪਣੇ ਜੀਜਾ ਗੁਰਨੇਕ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਕਟਾਰੀਆ ਥਾਣਾ ਬਹਿਰਾਮ ਜ਼ਿਲ੍ਹਾ ਸ਼ਭਸ਼ ਨਗਰ ਨਾਲ ਗੱਲ ਕੀਤੀ। ਜੋ ਮਿਤੀ 9 ਮਈ ਨੂੰ ਸ਼ੁਭਾ ਉਸਦੇ ਘਰ ਭੁਲੱਥ ਵਿਖੇ ਆ ਗਿਆ। ਜਿਸਨੂੰ ਉਸਨੇ ਦੱਸਿਆ ਕਿ ਅੱਜ ਸੋਧ ਸਿੰਘ ਨੇ ਆਪਣੇ ਘਰ ਜਾਣਾ ਹੈ। ਜਿਸਨੂੰ ਅੱਜ ਸੋਧਾ ਲਾਉਣਾ ਹੈ। ਜਿੱਥੇ ਉਹਨਾ ਦੋਨਾਂ ਨੇ ਸੋਧ ਸਿੰਘ ਉਕਤ ਨੂੰ ਅਗਵਾ ਕਰਕੇ ਕਤਲ ਕਰਨ ਦੀ ਪਲੈਨਿੰਗ ਕੀਤੀ। ਉਸਦੇ ਜੀਜਾ ਗੁਰਨੇਕ ਸਿੰਘ ਨੇ ਆਪਣੇ ਪੁੱਤਰ ਪੋਹਲਜੀਤ ਸਿੰਘ, ਰਨਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ ਉਰਫ ਪਿੰਦਾ, ਜਸ਼ਨਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਮਲਕੀਤ ਸਿੰਘ ਵਾਸੀਆਨ ਕਟਾਰੀਆ ਥਾਣਾ ਬਹਿਰਾਮ ਜ਼ਿਲ੍ਹਾ SBS ਨਗਰ, ਰਾਮ ਬਹਾਦਰ ਪੁੱਤਰ ਸੁੱਚਾ ਰਾਮ ਵਾਸੀ ਸੱਲ ਖੁਰਦ ਥਾਣਾ ਸਦਰ ਬੰਗਾ ਜ਼ਿਲ੍ਹਾSBS ਨਗਰ, ਮੁਖਤਿਆਰ ਸਿੰਘ ਉਰਫ ਮਿਲਨ ਪੁੱਤਰ ਕੁਲਵੀਰ ਸਿੰਘ ਵਾਸੀ ਪਿੰਡ ਠਿੰਡਾ ਥਾਣਾ ਮਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਭੁਲੱਥ ਬੁਲਾ ਲਿਆ। ਜੋ ਗੁਰਨੇਕ ਸਿੰਘ ਅਤੇ ਉਸਦੇ ਸਾਥੀਆ ਨੇ ਸੋਧ ਸਿੰਘ ਦਾ ਪਿੱਛਾ ਕਰਕੇ ਉਸਨੂੰ ਮੁੰਡੀ ਮੋੜ ਨੇੜੇ ਤੋ ਅਗਵਾ ਕਰਕੇ ਕਾਰ ਵਿੱਚ ਸੁੱਟ ਲਿਆ ਤੇ ਉਸਦੀ ਕੁੱਟਮਾਰ ਕੀਤੀ ਤੇ ਉਸਨੂੰ ਗੜਸ਼ੰਕਰ ਨੇੜੇ ਸੁੰਨਸਾਨ ਜਗ੍ਹਾ ਪਰ ਲਿਜਾ ਕੇ ਮਿਤੀ 9/10-05-25 ਦੀ ਦਰਮਿਆਨੀ ਰਾਤ ਨੂੰ ਉਸਦਾ ਕਤਲ ਕਰ ਦਿੱਤਾ।  10 ਮਈ ਸਵੇਰੇ ਕਰੀਬ 5. AM ਵਜੇ ਗੁਰਨੇਕ ਸਿੰਘ ਅਤੇ ਉਸਦਾ ਲੜਕਾ ਪੋਹਲਜੀਤ ਸਿੰਘ ਆਪਣੀ ਕਾਰ ਮਾਰਕਾ ਟਵੇਰਾ ਨੰਬਰੀ PB 32 G 6440 ਰੰਗ ਲਾਲ ਵਿੱਚ ਸੋਧ ਸਿੰਘ ਦੀ ਲਾਸ਼ ਨੂੰ ਲੈ ਕੇ ਮਾਝਾ ਪੰਪ ਨੇੜੇ ਫੱਤੂਢੀਗਾ ਵਿਖੇ ਸੜਕ ਕਿਨਾਰੇ ਝਾੜੀਆ ਵਿੱਚ ਸੁੱਟ ਗਏ।

ਮੁਲਜ਼ਮ ਜਗਮੋਹਣ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਭੁਲੱਥ ਥਾਣਾ ਭੁਲੱਥ, ਗੁਰਨੇਕ ਸਿੰਘ ਪੁੱਤਰ ਮਨਜੀਤ ਸਿੰਘ, ਪੋਹਲਜੀਤ ਸਿੰਘ ਪੁੱਤਰ ਗੁਰਨੇਕ ਸਿੰਘ,ਰਨਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ ਉਰਫ ਪਿੰਦਾ, ਜਸ਼ਨਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਮਲਕੀਤ ਸਿੰਘ,  ਰਾਮ ਬਹਾਦਰ ਪੁੱਤਰ ਸੁੱਚਾ ਰਾਮ, ਮੁਖਤਿਆਰ ਸਿੰਘ ਉਰਫ ਮਿਲਨ ਪੁੱਤਰ ਕੁਲਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।

ਮੁਲਜ਼ਮਾਂ ਕੋਲੋਂ  2 ਕਾਰਾਂ ਮਾਰਕਾ ਟਵੇਰਾ ਅਤੇ ਕਾਰ ਸਵਿਫਟ ਬਰਾਮਦ ਕੀਤੀਆ ਗਈਆ ਹਨ, ਜਿਹਨਾਂ ’ਚੋ ਇਕ ਕਾਰ ਦੋਸ਼ੀ ਗੁਰਨੇਕ ਸਿੰਘ ਦੀ ਸੀ,ਜਿਸ ਵਿਚ ਮ੍ਰਿਤਕ ਨੂੰ ਅਗਵਾ ਕੀਤਾ ਗਿਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement