
ਪਿਛਲੇ ਦੋ ਹਫ਼ਤਿਆਂ ਦੌਰਾਨ ਨਵੇਂ ਮਾਮਲਿਆਂ ਵਿਚ ਇੱਕੋ ਦਿਨ ਦਾ ਇਹ ਸਭ ਤੋਂ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ
ਪੰਜਾਬ ਵਿਚ ਕੋਰੋਨਾ ਵਾਇਰਸ ਨੇ ਮੁੜ ਸਿਰ ਚੁੱਕਿਆ ਹੈ। ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਦੌਰਾਨ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਬੀਤੇ 24 ਘੰਟਿਆਂ ਦੌਰਾਨ 127 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 3267 ਹੋ ਗਈ ਹੈ। ਜਦਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਚਾਰ ਵਿਅਕਤੀ ਦੀ ਮੌਤ ਹੋ ਚੁੱਕੀ ਹੈ।
Corona Virus
ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 71 ਹੋ ਗਈ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਨਵੇਂ ਮਾਮਲਿਆਂ ਵਿਚ ਇੱਕੋ ਦਿਨ ਦਾ ਇਹ ਸਭ ਤੋਂ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ। ਫਿਕਰ ਦੀ ਗੱਲ ਇਹ ਵੀ ਹੈ ਕਿ ਪੰਜਾਬ ਵਿਚ ਮੌਤ ਦਰ ਵੱਧ ਕੇ 2.1 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਤ ਦਰ ਵਿਚ ਆਉਂਦੇ ਦਿਨਾਂ ਦੌਰਾਨ ਵਾਧਾ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
Corona Virus
ਸੂਬੇ ਦੇ 12 ਜ਼ਿਲ੍ਹਿਆਂ ਵਿਚ ਨਵੇਂ ਮਾਮਲੇ ਪਾਏ ਗਏ ਹਨ। 2612 ਮਾਮਲੇ ਤਾਂ 11 ਜ਼ਿਲ੍ਹਿਆਂ ਵਿਚ ਹੀ ਦੇਖੇ ਜਾ ਸਕਦੇ ਹਨ। ਅੰਮ੍ਰਿਤਸਰ ਵਿਚ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਜ਼ਿਲ੍ਹੇ ਵਿਚ ਵਾਇਰਸ ਕਾਰਨ ਹੁਣ ਤੱਕ 21 ਵਿਅਕਤੀ ਦਮ ਤੋੜ ਚੁੱਕੇ ਹਨ।
Corona Virus
ਬੀਤੇ 24 ਘੰਟਿਆਂ ਦੌਰਾਨ ਲੁਧਿਆਣਾ ਵਿਚ 33, ਜਲੰਧਰ ਵਿਚ 23, ਅੰਮ੍ਰਿਤਸਰ ਵਿਚ 20, ਸੰਗਰੂਰ ਵਿਚ 15, ਪਟਿਆਲਾ ਵਿਚ 10, ਮੁਹਾਲੀ ਵਿਚ 11, ਪਠਾਨਕੋਟ, ਕਪੂਰਥਲਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿਚ 2-2, ਮੋਗਾ, ਰੋਪੜ, ਗੁਰਦਾਸਪੁਰ, ਫਰੀਦਕੋਟ, ਤਰਨਤਾਰਨ, ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ਵਿਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ।
Corona Virus
ਦੱਸ ਦਈਏ ਕਿ ਜਿਨ੍ਹਾਂ 11 ਜ਼ਿਲ੍ਹਿਆਂ ਵਿਚ ਸਭ ਤੋਂ ਜ਼ਿਆਦਾ ਮਾਮਲੇ ਹਨ, ਉਨ੍ਹਾਂ ’ਚ ਅੰਮ੍ਰਿਤਸਰ ਵਿਚ 633, ਜਲੰਧਰ ਵਿਚ 347 , ਲੁਧਿਆਣਾ ਵਿਚ 387, ਗੁਰਦਾਸਪੁਰ ਵਿਚ 169, ਤਰਨਤਾਰਨ ਵਿਚ 168, ਪਟਿਆਲਾ ਵਿਚ 169, ਮੁਹਾਲੀ ਵਿਚ 175, ਪਠਾਨਕੋਟ 145, ਹੁਸ਼ਿਆਰਪੁਰ ਵਿਚ 141, ਸੰਗਰੂਰ ਵਿਚ 158, ਅਤੇ ਨਵਾਂਸ਼ਹਿਰ ਵਿਚ ਪੀੜਤਾਂ ਦੀ ਗਿਣਤੀ 120 ਤੱਕ ਪਹੁੰਚ ਗਈ ਹੈ।
Corona Virus
ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿਚ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100 ਤੋਂ ਥੱਲੇ ਹੈ। ਹੁਣ ਤੱਕ 2343 ਵਿਅਕਤੀਆਂ ਨੇ ਕੋਰੋਨਾ ‘ਤੇ ਫਤਿਹ ਵੀ ਹਾਸਲ ਕੀਤੀ ਹੈ ਤੇ 87 ਵਿਅਕਤੀ ਅੱਜ ਹੀ ਸਿਹਤਯਾਬ ਹੋਏ ਹਨ। ਇਸ ਸਮੇਂ 753 ਮਰੀਜ਼ ਇਲਾਜ ਅਧੀਨ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।