Sushant Rajput ਕਿਉਂ ਹਾਰ ਗਿਆ ਜ਼ਿੰਦਗੀ ਦੀ ਜੰਗ, ਆਤਮ ਹਤਿਆ ਪਿੱਛੇ ਕੀ ਹੋ ਸਕਦੇ ਹਨ ਕਾਰਨ
Published : Jun 16, 2020, 2:41 pm IST
Updated : Jun 16, 2020, 2:41 pm IST
SHARE ARTICLE
Sushant Singh Rajput Depression Psychiatric Mental Health
Sushant Singh Rajput Depression Psychiatric Mental Health

ਉਸ ਨੂੰ ਅਪਣੇ ਬਾਰੇ ਕਹੀਆਂ ਜਾਣ ਵਾਲੀਆਂ ਆਮ ਗੱਲਾਂ ਵੀ...

ਚੰਡੀਗੜ੍ਹ: ਸੁਸ਼ਾਤ ਸਿੰਘ ਰਾਜਪੂਤ ਜੋ ਕਿ ਇਕ ਬਹੁਤ ਹੀ ਮਸ਼ਹੂਰ ਅਦਾਕਾਰ ਸਨ। ਉਸ ਨੇ ਅਪਣੀ ਜ਼ਿੰਦਗੀ ਤੋਂ ਹਾਰ ਮੰਨ ਲਈ ਤੇ ਇਸ ਦੁਨੀਆ ਨੂੰ ਛੱਡ ਕੇ ਜਾਣ ਦਾ ਫ਼ੈਸਲਾ ਕਰ ਲਿਆ। ਉਸ ਨੂੰ ਪਰਿਵਾਰ ਵੱਲੋਂ ਖੂਬ ਮਿਲਿਆ ਤੇ ਉਸ ਨੂੰ ਕੁਦਰਤ ਵੱਲੋਂ ਵੀ ਸਾਰੇ ਸੁਪਨੇ ਪੂਰੇ ਕਰਨ ਦਾ ਮੌਕਾ ਮਿਲਿਆ, ਇਸ ਦੇ ਬਾਵਜੂਦ ਸੁਸ਼ਾਂਤ ਨੂੰ ਅਪਣੀ ਜ਼ਿੰਦਗੀ ਪਸੰਦ ਨਹੀਂ ਆਈ।

Dr. Kunal Kala Dr. Kunal Kala

ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਚੈਨਲ ਦੇ ਡੀਐਮ ਨਿਰਮਤ ਕੌਰ ਵੱਲੋਂ ਡਾ. ਕੁਨਾਲ ਕਾਲਾ ਨਾਲ ਰਾਬਤਾ ਕਾਇਮ ਕੀਤਾ ਗਿਆ। ਉਹਨਾਂ ਨੇ ਇਸ ਇੰਟਰਵਿਊ ਵਿਚ ਦਸਿਆ ਕਿ ਲੋਕ ਅਕਸਰ ਹੀ ਡਿਪਰੈਸ਼ਨ ਕਾਰਨ ਭਿਆਨਕ ਕਦਮ ਚੁੱਕ ਲੈਂਦੇ ਹਨ। ਡਿਪਰੈਸ਼ਨ ਹੋਣਾ ਆਤਮਹੱਤਿਆ ਦੀ ਨਿਸ਼ਾਨੀ ਹੈ। ਜਿਹੜੀ ਵਿਅਕਤੀ ਡਿਪਰੈਸ਼ਨ ਵਿਚ ਹੁੰਦੇ ਹਨ ਉਹਨਾਂ ਬਾਰੇ ਜੇ ਕੋਈ ਗੱਲ ਕਰਦਾ ਹੈ ਤਾਂ ਉਹ ਉਸ ਨੂੰ ਵੀ ਨਾਕਾਰਾਤਮਕ ਤਰੀਕੇ ਨਾਲ ਗ੍ਰਹਿਣ ਕਰਦੇ ਹਨ।

Dr. Kunal Kala Dr. Kunal Kala

ਉਸ ਨੂੰ ਅਪਣੇ ਬਾਰੇ ਕਹੀਆਂ ਜਾਣ ਵਾਲੀਆਂ ਆਮ ਗੱਲਾਂ ਵੀ ਬੁਰੀਆਂ ਲਗਦੀਆਂ ਹਨ। ਉਹਨਾਂ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ, ਖਾਣ-ਪੀਣ ਵਿਚ ਕੁੱਝ ਚੰਗਾ ਨਹੀਂ ਲਗਦਾ ਤੇ ਉਹਨਾਂ ਨੂੰ ਅਪਣੇ ਆਲੇ ਦੁਆਲੇ ਦਾ ਮਾਹੌਲ ਵੀ ਚੰਗਾ ਨਹੀਂ ਲਗਦਾ। ਅਪਣੇ ਬਾਰੇ ਲਗਦਾ ਹੈ ਕਿ ਉਹ ਬਹੁਤ ਬੁਰਾ ਹੈ ਤੇ ਉਸ ਨੂੰ ਦੁਨੀਆ ਵੀ ਗਲਤ ਲਗਦੀ ਹੈ। ਲੋਕਾਂ ਨੂੰ ਇਸ ਬਿਮਾਰੀ ਦਾ ਸਮੇਂ ਸਿਰ ਟ੍ਰੀਟਮੈਂਟ ਨਹੀਂ ਮਿਲਦਾ ਜਿਸ ਕਾਰਨ ਉਹਨਾਂ ਦੀ ਹਾਲਤ ਦਿਨ-ਬ-ਦਿਨ ਹੋਰ ਵਿਗੜ ਜਾਂਦੀ ਹੈ।

Sushant Singh RajputSushant Singh Rajput

ਇਕ Endogenous Depression ਹੁੰਦਾ ਹੈ ਜਿਸ ਵਿਚ ਕੋਈ ਬਾਹਰਲੀ ਪਰੇਸ਼ਾਨੀ ਨਹੀਂ ਹੁੰਦੀ ਹੈ ਤੇ ਅਪਣੇ ਅੰਦਰ ਹੀ ਪੈਦਾ ਹੁੰਦੀ ਹੈ। ਜਦੋਂ ਕੋਈ ਵਿਅਕਤੀ ਅਪਣਾ ਦੁੱਖ ਦੂਜਿਆਂ ਨੂੰ ਸਾਂਝਾ ਕਰਦਾ ਹੈ ਤਾਂ ਕਈ ਵਾਰ ਉਹਨਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਫੈਸਲਾ ਕਰ ਦਿੰਦਾ ਹੈ ਕਿ ਉਹ ਹੁਣ ਤੋਂ ਕਿਸੇ ਨੂੰ ਅਪਣਾ ਦੁੱਖ ਨਹੀਂ ਦਸੇਗਾ, ਇਸ ਤੋਂ ਬਾਅਦ ਉਹ ਸਾਰੇ ਦੁੱਖ ਅਪਣੇ ਅੰਦਰ ਲੁਕੋ ਕੇ ਰੱਖ ਲੈਂਦਾ ਹੈ ਜੋ ਕਿ ਬਾਅਦ ਵਿਚ ਡਿਪਰੈਸ਼ਨ ਦਾ ਕਾਰਨ ਬਣਦਾ ਹੈ।

DepressionDepression

ਉਹ ਅਪਣੇ ਆਪ ਨੂੰ ਲੋਕਾਂ ਸਾਹਮਣੇ ਇੰਝ ਪੇਸ਼ ਕਰਦੇ ਹਨ ਕਿ ਉਹਨਾਂ ਦੀ ਜ਼ਿੰਦਗੀ ਵਿਚ ਕੋਈ ਦੁੱਖ ਨਹੀਂ ਹੈ। ਮੌਜੂਦਾ ਸਮੇਂ ਵਿਚ ਲੋਕਾਂ ਵਿਚ ਤਣਾਅ ਬਹੁਤ ਵੱਧ ਚੁੱਕਾ ਹੈ। ਹਰ ਵਰਗ ਦਾ ਵਿਅਕਤੀ ਤਣਾਅ ਹੇਠ ਜੀ ਰਿਹਾ ਹੈ। ਛੋਟੇ ਛੋਟੇ ਬੱਚੇ ਅਪਣੇ ਪੇਪਰਾਂ ਜਾਂ ਪੜ੍ਹਾਈ ਨੂੰ ਲੈ ਕੇ ਤਣਾਅ ਰੱਖਦੇ ਹਨ ਉੱਥੇ ਹੀ ਨੌਜਵਾਨ ਲੋਕ ਸੋਸ਼ਲ ਮੀਡੀਆ ਦਾ ਤਣਾਅ ਚੁੱਕੀ ਫਿਰਦੇ ਹਨ, ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਉਹਨਾਂ ਦੀ ਵੀਡੀਉ ਨੂੰ ਕੋਈ ਲਾਇਕ ਨਹੀਂ ਕਰਦਾ, ਉਸ ਦੀ ਪੋਸਟ ਨੂੰ ਕਿਸੇ ਪਸੰਦ ਨਹੀਂ ਕੀਤਾ।

Social Media Social Media

ਲੋਕਾਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਜੇ ਤੁਹਾਨੂੰ ਕੋਈ ਦੁਖ ਹੈ ਵੀ, ਉਸ ਨੂੰ ਛੁਪਾ ਕੇ ਰੱਖੋ। ਜਦੋਂ ਕਿਸੇ ਨੂੰ ਡਿਪਰੈਸ਼ਨ ਹੁੰਦਾ ਹੈ ਤੇ ਉਸ ਨੂੰ ਸਮੇਂ ਤੇ ਇਲਾਜ ਨਾ ਮਿਲ ਸਕਣਾ ਆਤਮਹੱਤਿਆ ਦੀ ਨਿਸ਼ਾਨੀ ਹੁੰਦੀ ਹੈ। ਇਸ ਦਾ ਹੱਲ ਇਹੀ ਹੈ ਕਿ ਅਪਣੇ ਕਿਸੇ ਕਰੀਬੀ ਨਾਲ ਅਪਣਾ ਦੁੱਖ ਸਾਂਝਾ ਕਰੋ ਤੇ ਛੋਟੀ ਛੋਟੀ ਗੱਲ ਤੇ ਗੁੱਸਾ ਕਰਨਾ ਜਾਂ ਉਸ ਨੂੰ ਡਿਪਰੈਸ਼ਨ ਦਾ ਨਾਮ ਦੇਣਾ ਬੰਦ ਕਰ ਦਿਓ। ਸਭ ਕੁੱਝ ਇਨਸਾਨ ਤੇ ਨਿਰਭਰ ਕਰਦਾ ਹੈ ਉਹ ਚਾਹੇ ਤਾਂ ਅਪਣੇ ਆਪ ਨੂੰ ਬਚਾ ਸਕਦਾ ਹੈ ਤੇ ਨਾ ਚਾਹੇ ਤਾਂ ਉਹ ਅਪਣੀ ਜਾਨ ਗੁਆ ਵੀ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement