
ਟੀਵੀ ਸੀਰੀਅਲ ‘ਕਿਸ ਦੇਸ਼ ਮੇਂ ਹੈ ਮੇਰਾ ਦਿਲ ’ਤੋਂ ਉਸ ਨੇ ਸੁਰੂਆਤ...
ਪਟਿਆਲਾ: ਪ੍ਰਸਿੱਧ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਨੇ ਮੁੰਬਈ ਸਥਿਤ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਉਹ 34 ਸਾਲ ਦੇ ਸਨ। ਸੁਸ਼ਾਂਤ ਫਿਲਮ ਨਗਰੀ ਦੇ ਕਾਫੀ ਲੋਕਪ੍ਰਿਆ ਅਦਾਕਾਰ ਸਨ। ਮੁੱਢਲੀਆਂ ਖ਼ਬਰਾਂ ਮੁਤਾਬਿਕ, ਸੁਸ਼ਾਂਤ ਦੇ ਕੁਝ ਦੋਸਤ ਵੀ ਉਸਦੇ ਘਰ ਵਿੱਚ ਸਨ , ਉਹਨਾਂ ਨੇ ਉਸਦੇ ਕਮਰੇ ਦਾ ਦਰਵਾਜਾ ਜਦੋਂ ਤੋੜਿਆ ਦਾ ਰਾਜਪੂਤ ਲਟਕ ਰਿਹਾ ਸੀ। ਪੁਲੀਸ ਮੁਤਾਬਿਕ ਉਹ ਪਿਛਲੇ 6 ਮਹੀਨਿਆਂ ਤੋਂ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ।
Bhai Ranjit Singh Khalsa Dhadrinwale
ਟੀਵੀ ਸੀਰੀਅਲ ‘ਕਿਸ ਦੇਸ਼ ਮੇਂ ਹੈ ਮੇਰਾ ਦਿਲ ’ਤੋਂ ਉਸ ਨੇ ਸੁਰੂਆਤ ਕੀਤੀ ਸੀ। ਏਕਤਾ ਕਪੂਰ ਦੇ ਲੜੀਵਾਰ ‘ਪਵਿੱਤਰ ਰਿਸ਼ਤਾ’ ਨਾਲ ਉਸ ਨੂੰ ਪ੍ਰਸਿੱਧੀ ਮਿਲੀ। ਇਸ ਮਗਰੋਂ ਉਸਨੇ ਕੁਝ ਫਿਲਮਾਂ ‘ਚ ਵੀ ਕੰਮ ਕੀਤਾ। ਇਸ ਤੇ ਰਣਜੀਤ ਸਿੰਘ ਢੰਡਰੀਆਂਵਾਲੇ ਨੇ ਵੀ ਦੁਖ ਪ੍ਰਗਟਾਇਆ ਹੈ। ਉਹਨਾਂ ਨੇ ਟੀਵੀ ਚੈਨਲ ਤੇ ਉਹਨਾਂ ਦੇ ਖੁਦਕੁਸ਼ੀ ਦੀ ਖਬਰ ਵੇਖੀ ਸੀ। ਉਹਨਾਂ ਦਾ ਨਾਮ 10 ਵੱਡੇ ਐਕਟਰਾਂ ਵਿਚ ਆਉਂਦਾ ਸੀ।
Bhai Ranjit Singh Khalsa Dhadrinwale
ਲਾਕਡਾਊਨ ਹੋਣ ਕਰ ਕੇ ਡਿਪਰੈਸ਼ਨ ਹੋ ਗਿਆ, ਉਸ ਨੂੰ ਡਿਪਰੈਸ਼ਨ ਲਗਭਗ 6 ਮਹੀਨਿਆਂ ਤੋਂ ਸੀ ਜਿਸ ਤੋਂ ਬਾਅਦ ਉਸ ਨੇ ਅਪਣੀ ਜੀਵਨ ਲੀਲਾ ਖਤਮ ਕਰ ਲਈ। ਜੇ ਕੋਈ ਅਦਾਕਾਰ ਜਨਤਕ ਥਾਵਾਂ ਤੇ ਜਾਂਦਾ ਹੈ ਤਾਂ ਉਹਨਾਂ ਦੇ ਚਹੇਤੇ ਉਹਨਾਂ ਨੂੰ ਮਿਲਣ ਲਈ, ਫੋਟੋਆਂ ਖਿਚਵਾਉਣ ਲਈ ਉਤਸੁਕ ਰਹਿੰਦੇ ਹਨ ਕਿਉਂ ਕਿ ਉਹਨਾਂ ਨੂੰ ਪਿਆਰ ਕਰਦੇ ਹਨ। ਉਹਨਾਂ ਦੀ ਐਕਟਿੰਗ, ਉਹਨਾਂ ਦਾ ਡਾਂਸ ਸਭ ਕੁੱਝ ਦਰਸ਼ਕਾਂ ਨੂੰ ਪਸੰਦ ਹੁੰਦਾ ਹੈ।
Ranjit Singh Khalsa Dhadrianwale
ਪਰ ਜਿਹੜੀਆਂ ਟੈਨਸ਼ਨਾਂ ਹੁੰਦੀਆਂ ਹਨ ਜਾਂ ਹੋਰ ਮਜ਼ਬੂਰੀਆਂ ਹੁੰਦੀਆਂ ਹਨ ਇਹ ਵੱਡਾ ਛੋਟਾ ਨਹੀਂ ਦੇਖਦੀਆਂ, ਇਹ ਹਰ ਇਕ ਤੇ ਪੈ ਹੀ ਜਾਂਦੀਆਂ ਹਨ। ਇਸ ਦੇ ਚਲਦੇ ਕਈ ਵਾਰ ਮਰਨ ਨੂੰ ਦਿਲ ਵੀ ਕਰਦਾ ਹੈ। ਅਜਿਹਾ ਕਰਨ ਤੋਂ ਜੇ ਕਿਸੇ ਨੇ ਰੋਕਣਾ ਹੈ ਤਾਂ ਉਹ ਹੈ ਸਾਡੇ ਮਨ ਨੇ। ਅੰਦਰੋਂ ਆਈ ਆਵਾਜ਼ ਨੇ ਅਜਿਹਾ ਕਰਨ ਤੋਂ ਰੋਕਣਾ ਹੈ ਕਿ ਫਿਰ ਕੀ ਹੋ ਗਿਆ ਜੇ ਕੋਈ ਮੁਸੀਬਤ ਆ ਗਈ ਹੈ, ਮੁਸੀਬਤ ਤਾਂ ਸਭ ਤੇ ਆਉਂਦੀ ਹੈ, ਇਸ ਦਾ ਮਤਲਬ ਇਹ ਨਹੀਂ ਕਿ ਅਪਣੇ ਨੂੰ ਮੌਤ ਦੇ ਘਾਟ ਹੀ ਉਤਾਰ ਲਈਏ।
Sushant
ਜਿਹੜਾ ਇਨਸਾਨ ਪ੍ਰਮਾਤਮਾ ਨਾਲ ਪਿਆਰ ਕਰਦਾ ਹੈ ਉਹੀ ਅਪਣੇ ਆਪ ਨਾਲ ਪਿਆਰ ਕਰ ਸਕਦਾ ਹੈ। ਇਨਸਾਨ ਰੱਬ ਲੱਭਣ ਦੀ ਯਾਤਰਾ ਸ਼ੁਰੂ ਕਰਦਾ ਹੈ ਤਾਂ ਉਹ ਘੁੰਮ ਕੇ ਵੀ ਅਪਣੇ ਤੇ ਹੀ ਖਤਮ ਕਰਦਾ ਹੈ। ਜੇ ਕੋਈ ਦੁਨੀਆ ਵਿਚ ਮਸ਼ਹੂਰ ਹੋ ਜਾਂਦਾ ਹੈ ਉਸ ਵਿਚ ਫਿਰ ਵੀ ਇਕ ਕਮੀ ਰਹਿ ਜਾਂਦੀ ਹੈ ਉਹ ਗਿਆਨ ਦੀ ਕਮੀ, ਸਮਝ ਦੀ ਕਮੀ। ਲੋਕ ਚਾਹੁੰਦੇ ਹਨ ਉਹਨਾਂ ਨੂੰ ਲੋਕ ਪਸੰਦ ਕਰਨ ਪਰ ਉਸ ਤੋਂ ਜ਼ਰੂਰੀ ਹੈ ਅਪਣੇ ਆਪ ਨੂੰ ਆਪ ਪਸੰਦ ਕਰੋ।
Sushant Singh Rajput
ਹਰ ਬੰਦਾ ਇਹੀ ਚਾਹੁੰਦਾ ਹੈ ਕਿ ਲੋਕ ਉਸ ਦੀ ਕੀਮਤ ਪਾਉਣ ਪਰ ਅਪਣੀਆਂ ਨਜ਼ਰਾਂ ਵਿਚ ਅਪਣੀ ਕੀਮਤ ਪਹਿਲਾਂ ਪਾਓ। ਜੇ ਅਪਣੀ ਕੀਮਤ ਅਪਣੀਆਂ ਨਜ਼ਰਾਂ ਵਿਚ ਪਾ ਲਓਗੇ ਤਾਂ ਮਰਨ ਦਾ ਖਿਆਲ ਵੀ ਨਹੀਂ ਆਉਣਾ। ਜਿਹੜਾ ਮਰਜ਼ੀ ਆਹੁਦਾ ਹਾਸਲ ਕਰ ਲਓ ਪਰ ਸਭ ਤੋਂ ਜ਼ਰੂਰੀ ਹੈ ਅਪਣੀ ਮਤ ਵੱਡੀ ਕਰਨੀ। ਦੁਨੀਆ ਤੇ ਬਹੁਤ ਵੱਡੀਆਂ ਮੁਸੀਬਤਾਂ ਆਉਂਦੀਆਂ ਹਨ ਪਰ ਅਪਣੇ ਆਪ ਨੂੰ ਮਜ਼ਬੂਤ ਬਣਾਉਣਾ ਪੈਣਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।