ਪੰਜਾਬ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ 'ਚ ਟੀਕਾਕਰਨ ਮੁਹਿੰਮ ਜ਼ੋਰਾਂ ’ਤੇ : ਬਲਬੀਰ ਸਿੱਧੂ
Published : Jun 16, 2021, 9:49 pm IST
Updated : Jun 16, 2021, 9:49 pm IST
SHARE ARTICLE
Health minister balbir singh sidhu
Health minister balbir singh sidhu

ਉਨ੍ਹਾਂ ਦੱਸਿਆ ਕਿ ਟੀਕਾਕਰਨ ਮੁਹਿੰਮ ਵਾਰਡ-ਵਾਰ ਅਤੇ ਪਿੰਡ-ਵਾਰ ਚਲਾਈ ਜਾਵੇਗੀ

ਚੰਡੀਗੜ੍ਹ-ਹੈਲਥ ਕੇਅਰ ਵਰਕਰਾਂ, ਫਰੰਟਲਾਈਨ ਵਰਕਰਾਂ, ਬਜ਼ੁਰਗ ਨਾਗਰਿਕਾਂ, ਵਿਦਿਆਰਥੀਆਂ, ਵਿਦੇਸ਼ੀ ਯਾਤਰੀਆਂ, ਰਜਿਸਟਰਡ ਕਿਰਤੀਆਂ ਤੋਂ ਲੈ ਕੇ ਗੈਰ-ਰਜਿਸਟਰਡ ਕਿਰਤੀਆਂ ਤੱਕ ਪੰਜਾਬ ਸਰਕਾਰ ਹਰੇਕ ਨਾਗਰਿਕ ਨੂੰ ਟੀਕਾਕਰਨ ਦੇ ਦਾਇਰੇ ਹੇਠ ਲਿਆਉਣ ਲਈ ਢੁੱਕਵੇਂ ਕਦਮ ਚੁੱਕ ਰਹੀ ਹੈ ਜਿਸ ਤਹਿਤ ਟੀਕਾਕਰਨ ਮੁਹਿੰਮ ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰੀ ਪੋਰਟਲਾਂ ‘ਤੇ ਉਪਲੱਬਧ ਅੰਕੜੇ ਕੋਵਿਡ ਟੀਕਾਕਰਨ ਸਬੰਧੀ ਹੁਣ ਤੱਕ ਪ੍ਰਾਪਤ ਕੀਤੀ ਗਈ ਸਫ਼ਲਤਾ ਦੀ ਸਾਰਥਕ ਤਸਵੀਰ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲਈ ਜਨਤਕ ਤੌਰ ’ਤੇ ਦੋ ਕਿਸਮਾਂ ਦਾ ਟੀਕਾ ਭਾਵ ਕੋਵੈਕਸੀਨ ਅਤੇ ਕੋਵੀਸ਼ੀਲਡ ਉਪਲੱਬਧ ਹੈ।

ਇਹ ਵੀ ਪੜ੍ਹੋ-ਹਿਮਾਚਲ ਦੇ ਸਾਬਕਾ CM ਦਾ ਪੋਤਾ ਚੇਤਨ ਪਰਮਾਰ ਪਾਬੰਦੀਸ਼ੁਦਾ ਦਵਾਈਆਂ ਦੇ ਕਾਰੋਬਾਰ 'ਚ ਨਾਮਜ਼ਦ

Health minister balbir singh sidhuHealth minister balbir singh sidhu

ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਪਾਸੋਂ 5,98,060 ਕੋਵੈਕਸੀਨ ਖੁਰਾਕਾਂ ਦਾ ਕੋਟਾ ਮਿਲਿਆ ਹੈ ਜਦੋਂਕਿ ਕੋਵੈਕਸੀਨ ਲਈ ਰਾਜ ਦਾ ਖਰੀਦ ਕੋਟਾ 1,50,850 ਦੇ ਲਗਭਗ ਹੈ। ਭਾਰਤ ਸਰਕਾਰ ਪਾਸੋਂ ਮਿਲੀ ਕੋਵੈਕਸੀਨ ਦੀਆਂ ਲਗਭਗ 4,90,041 ਖੁਰਾਕਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਰਾਜ ਦੇ ਖਰੀਦ ਕੋਟੇ ’ਚੋਂ ਲੋਕਾਂ ਨੂੰ 66,032 ਖੁਰਾਕਾਂ ਲਗਾਈਆਂ ਗਈਆਂ ਹਨ। ਇਸੇ ਤਰਜ਼ ’ਤੇ ਭਾਰਤ ਸਰਕਾਰ ਵੱਲੋਂ ਕੋਵੀਸ਼ੀਲਡ ਦੀਆਂ 48,16,580 ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ 46,43,786 ਦੀ ਵਰਤੋਂ ਕੀਤੀ ਗਈ ਹੈ। ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਵੀਸ਼ੀਲਡ ਦੀਆਂ 5,86,000 ਖੁਰਾਕਾਂ ਦੀ ਖਰੀਦ ਕੀਤੀ ਹੈ ਜਿਸ 'ਚੋਂ 13.06.2021 ਤੱਕ 5,30,603 ਖੁਰਾਕਾਂ ਸਫ਼ਲਤਾਪੂਰਵਕ ਲੱਗਾ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ-NSCA ਵੱਲੋ ਕੇਂਦਰ ਨੂੰ SC ਪਰਿਵਾਰਾਂ ਦੀ 2.5 ਲੱਖ ਤੋਂ 8 ਲੱਖ ਰੁਪਏ ਆਮਦਨ ਹੱਦ ਵਧਾਉਣ ਦੀ ਅਪੀਲ

VaccinationVaccination

ਉਨ੍ਹਾਂ ਕਿਹਾ ਕਿ ਕੋਵਿਡ ਟੀਕਾ ਵੱਖ-ਵੱਖ ਸ਼੍ਰੇਣੀਆਂ ਜਿਵੇਂ ਹੈਲਥ ਕੇਅਰ ਵਰਕਰਜ਼, ਫਰੰਟਲਾਈਨ ਵਰਕਰਜ਼, 18-45 ਉਮਰ ਵਰਗ ਦੇ ਵਿਅਕਤੀਆਂ ਅਤੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਲਗਾਇਆ ਗਿਆ ਹੈ ਅਤੇ ਹੁਣ ਤੱਕ ਸਾਰੀਆਂ ਸ਼੍ਰੇਣੀਆਂ ਦੇ ਕੁੱਲ 58,15,339 ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਜਾ ਚੁੱਕਾ ਹੈ। ਵਿਦੇਸ਼ਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ, ਵਿਦੇਸ਼ਾਂ ਵਿੱਚ ਕੰਮ ਕਰਦੇ ਵਿਅਕਤੀਆਂ, ਦੁਕਾਨਦਾਰਾਂ, ਡਿਲਿਵਰੀ ਏਜੰਟਾਂ ਆਦਿ ਨੂੰ ਸ਼ਾਮਲ ਕਰਨ ਲਈ 18-44 ਉਮਰ ਵਰਗ ਦੇ ਟੀਕਾਕਰਨ ਦਾ ਵਿਸਥਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਮੁਹਿੰਮ ਵਾਰਡ-ਵਾਰ ਅਤੇ ਪਿੰਡ-ਵਾਰ ਚਲਾਈ ਜਾਵੇਗੀ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ 17 ਮਈ -12 ਜੂਨ ਦੇ ਅਰਸੇ ਦੌਰਾਨ ਪਾਜ਼ੇਟਿਵਿਟੀ ਦਰ ਲਗਭਗ ਇਕ-ਸਮਾਨ ਭਾਵ 4.4 ਫੀਸਦੀ ਤੱਕ ਰਹੀ ਹੈ।

ਇਹ ਵੀ ਪੜ੍ਹੋ-PNB ਘੁਟਾਲਾ : CBI ਨੇ ਮੇਹੁਲ ਚੋਕਸੀ ਵਿਰੁੱਧ ਦਾਇਰ ਕੀਤੀ ਨਵੀਂ ਚਾਰਜਸ਼ੀਟ

Covid 19 vaccineCovid 19 vaccine

ਇਸ ਰੁਝਾਨ ਤੋਂ ਇਹ ਪਤਾ ਚੱਲਦਾ ਹੈ ਕਿ ਸ਼ਹਿਰੀ ਖੇਤਰ ਜਿੱਥੇ ਉਦਯੋਗ ਹਨ ਜਾਂ ਜ਼ਿਆਦਾ ਆਬਾਦੀ ਘਣਤਾ ਵਾਲੇ ਜ਼ਿਲ੍ਹੇ ਜਿਵੇਂ ਲੁਧਿਆਣਾ, ਅੰਮਿ੍ਰਤਸਰ , ਐਸ.ਏ.ਐਸ.ਨਗਰ ਅਤੇ ਬਠਿੰਡਾ 'ਚ ਪੇਂਡੂ ਖੇਤਰ ਨਾਲੋਂ ਕੋਵਿਡ ਦੇ ਜ਼ਿਆਦਾ ਗਿਣਤੀ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਛੋਟੇ ਜ਼ਿਲ੍ਹੇ ਜਿਵੇਂ ਰੋਪੜ, ਮਾਨਸਾ ਅਤੇ ਮੁਕਤਸਰ ਦੇ ਪੇਂਡੂ ਖੇਤਰਾਂ 'ਚ ਸ਼ਹਿਰੀ ਖੇਤਰਾਂ ਦੀ ਤੁਲਨਾ ’ਚ ਕੋਵਿਡ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਪਿਛਲੇ ਹਫ਼ਤੇ ਸਾਰੇ ਜ਼ਿਲ੍ਹਿਆਂ 'ਚ 5 ਫੀਸਦੀ ਤੋਂ ਘੱਟ ਪਾਜ਼ੇਟਿਵਿਟੀ ਦਰ ਪਾਈ ਗਈ।ਜਨਵਰੀ ਤੋਂ ਅਪ੍ਰੈਲ 2021 ਦੇ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ 21 ਤੋਂ 40 ਸਾਲ ਤੱਕ ਦੀ ਅਬਾਦੀ ਦੂਜੇ ਉਮਰ ਵਰਗਾਂ ਨਾਲੋਂ ਵਧੇਰੇ ਪ੍ਰਭਾਵਤ ਹੋਈ ਹੈ।

ਇਹ ਵੀ ਪੜ੍ਹੋ-ਸੋਨੂੰ ਸੂਦ ਵਿਰੁੱਧ ਜਾਂਚ ਦੇ ਹੁਕਮ, ਕੋਵਿਡ ਦਵਾਈਆਂ ਦੀ ਖਰੀਦਦਾਰੀ ਨੂੰ ਲੈ ਕੇ ਬੰਬੇ ਹਾਈ ਕੋਰਟ ਸਖਤ

CoronavirusCoronavirus

ਸਿੱਧੂ ਨੇ ਸਪੱਸ਼ਟ ਕੀਤਾ ਕਿ ਮੌਤ ਦਰ ਇਸ ਸਮੇਂ ਦੌਰਾਨ ਸ਼ਹਿਰੀ ਇਲਾਕਿਆਂ ਨਾਲੋਂ ਪੰਜਾਬ ਦੇ ਪੇਂਡੂ ਇਲਾਕਿਆਂ 'ਚ ਵਧੇਰੇ ਰਹੀ ਹੈ। ਇਹ ਰੁਝਾਨ ਮਈ 2021 ਦੇ ਅੱਧ ਤੋਂ ਬਾਅਦ ਉਲਟ ਗਿਆ ਅਤੇ ਸ਼ਹਿਰੀ ਖੇਤਰਾਂ 'ਚ ਮੌਤ ਪੇਂਡੂ ਖੇਤਰਾਂ ਨਾਲੋਂ ਵਧ ਗਈ। ਉਨ੍ਹਾਂ ਕਿਹਾ ਕਿ ਇਸ ਲਈ ਸਾਰੀ ਯੋਗ ਅਬਾਦੀ ਨੂੰ ਟੀਕਾ ਲਗਵਾਉਣ ਦੀ ਜ਼ਰੂਰਤ ਹੈ ਅਤੇ ਸੂਬੇ 'ਚ ਮੌਤ ਦੌਰ ਨੂੰ ਘਟਾਉਣ ਲਈ ਆਈ.ਈ.ਸੀ. / ਬੀ.ਸੀ.ਸੀ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕਰਨਾ ਸਮੇਂ ਦੀ ਲੋੜ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸਿਵਲ ਸਰਜਨਾਂ ਨੂੰ ਟੀਕਾਕਰਨ ਮੁਹਿੰਮ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਪੰਜਾਬ ਸਰਕਾਰ ਨੇ ਨਿਰਧਾਰਤ ਟੀਚੇ ਨੂੰ ਪੂਰਾ ਕਰਨ ਲਈ ਟੀਕਿਆਂ ਦੀ ਸਪਲਾਈ ਵਧਾਉਣ ਲਈ ਭਾਰਤ ਸਰਕਾਰ ਨੂੰ ਪਹਿਲਾਂ ਹੀ ਕਹਿ ਦਿੱਤਾ ਹੈ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement