ਸਿੱਧੂ ਮੂਸੇਵਾਲਾ ਮਾਮਲਾ: ਇਕ ਰਸੀਦ ਜ਼ਰੀਏ ਸ਼ਾਰਪ ਸੂਟਰਾਂ ਤੱਕ ਪਹੁੰਚੀ ਪੰਜਾਬ ਪੁਲਿਸ
Published : Jun 16, 2022, 4:38 pm IST
Updated : Jun 16, 2022, 4:38 pm IST
SHARE ARTICLE
Sidhu Moose Wala Case
Sidhu Moose Wala Case

ਇਹ ਰਸੀਦ ਹਰਿਆਣਾ ਦੇ ਪੈਟਰੋਲ ਪੰਪ ਦੀ ਸੀ। ਜੋ ਪੁਲਿਸ ਨੂੰ ਸ਼ਾਰਪ ਸ਼ੂਟਰਾਂ ਵੱਲੋਂ ਛੱਡੀ ਗਈ ਬੋਲੈਰੋ ਵਿਚੋਂ ਮਿਲੀ।



ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਇਕ ਰਸੀਦ ਜ਼ਰੀਏ ਸ਼ਾਰਪ ਸ਼ੂਟਰਾਂ ਕੋਲ ਪਹੁੰਚੀ ਹੈ। ਇਹ ਰਸੀਦ ਹਰਿਆਣਾ ਦੇ ਪੈਟਰੋਲ ਪੰਪ ਦੀ ਸੀ। ਜੋ ਪੁਲਿਸ ਨੂੰ ਸ਼ਾਰਪ ਸ਼ੂਟਰਾਂ ਵੱਲੋਂ ਛੱਡੀ ਗਈ ਬੋਲੈਰੋ ਵਿਚੋਂ ਮਿਲੀ। ਪੁਲਿਸ ਨੇ ਪੈਟਰੋਲ ਪੰਪ 'ਤੇ ਪਹੁੰਚ ਕੇ ਉਥੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਉਸ ਵਿਚ ਪੁਲਿਸ ਨੂੰ 2 ਸ਼ਾਰਪ ਸ਼ੂਟਰ ਨਜ਼ਰ ਆਏ। ਇਸ ਪ੍ਰਾਪਤੀ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਮੂਸੇਵਾਲਾ ਕਤਲਕਾਂਡ ਦਾ ਫੋਕਸ ਪੰਜਾਬ ਦੇ ਨਾਲ-ਨਾਲ ਹਰਿਆਣਾ ਵੱਲ ਸੀ। ਜਿਸ ਤੋਂ ਬਾਅਦ ਕੁਝ ਸ਼ੱਕੀ ਵਿਅਕਤੀਆਂ ਨੂੰ ਉਥੋਂ ਚੁੱਕ ਲਿਆ ਗਿਆ। ਪੁੱਛਗਿੱਛ ਤੋਂ ਬਾਅਦ ਬੋਲੈਰੋ ਦੇਣ ਵਾਲੇ ਪਵਨ ਬਿਸ਼ਨੋਈ ਅਤੇ ਨਸੀਬ ਖਾਨ ਨੂੰ ਫੜ ਲਿਆ ਗਿਆ। ਇਸ ਮਾਮਲੇ ਵਿਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Sidhu Moose WalaSidhu Moose Wala

ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਤੋਂ ਬਾਅਦ ਪੰਜਾਬ ਨੇ ਜਾਂਚ ਸ਼ੁਰੂ ਕੀਤੀ। ਫਿਰ ਪੁਲਿਸ ਦੇ ਹੱਥ ਸ਼ਾਰਪ ਸ਼ੂਟਰਾਂ ਦੀ ਬੋਲੈਰੋ ਗੱਡੀ ਲੱਗ ਗਈ। ਉਹ ਆਲਟੋ 'ਚ ਸਵਾਰ ਹੋ ਕੇ ਫਰਾਰ ਹੋ ਗਿਆ ਸੀ। ਪੁਲਿਸ ਨੂੰ ਬੋਲੈਰੋ ਵਿਚੋਂ ਡੀਜ਼ਲ ਭਰਨ ਦੀ ਰਸੀਦ ਮਿਲੀ। ਇਹ ਰਸੀਦ 25 ਮਈ ਨੂੰ ਹਰਿਆਣਾ ਦੇ ਫਤਿਹਾਬਾਦ ਦੇ ਬੀਸਲਾ ਸਥਿਤ ਇਕ ਪੈਟਰੋਲ ਪੰਪ ਤੋਂ ਮਿਲੀ ਸੀ। ਪੰਜਾਬ ਪੁਲਿਸ ਤੁਰੰਤ ਉਥੇ ਪਹੁੰਚ ਗਈ। ਜਦੋਂ ਪੁਲਿਸ ਨੇ 25 ਮਈ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਉਸ ਵਿਚ ਹਰਿਆਣਾ ਦੇ ਬਦਮਾਸ਼ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਨਜ਼ਰ ਆਏ। ਹੁਣ ਪੰਜਾਬ ਪੁਲਿਸ ਮੂਸੇਵਾਲਾ ਕਤਲ ਕਾਂਡ ਦੇ 4 ਸ਼ਾਰਪ ਸ਼ੂਟਰਾਂ ਦੀ ਭਾਲ ਕਰ ਰਹੀ ਹੈ। ਇਹਨਾਂ ਵਿਚੋਂ ਸਭ ਤੋਂ ਪਹਿਲਾਂ ਹਰਿਆਣਾ ਦੇ ਸੋਨੀਪਤ ਵਿਚ ਸਥਿਤ ਗੜ੍ਹੀ ਸਿਸਾਨਾ ਪਿੰਡ ਦਾ ਪ੍ਰਿਆਵਰਤ ਫੌਜੀ ਹੈ।

Sidhu MoosewalaSidhu Moosewala

ਦੂਜਾ ਸੋਨੀਪਤ ਦੇ ਸੇਰਸਾ ਪਿੰਡ ਦਾ ਅੰਕਿਤ ਜਾਂਟੀ ਉਰਫ਼ ਅੰਕਿਤ ਸੇਰਸਾ ਹੈ। ਬਾਕੀ 2 ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਸਿੰਘ ਰੂਪਾ ਹਨ। ਇਸ ਮਾਮਲੇ ਵਿਚ ਦਿੱਲੀ ਪੁਲਿਸ ਨੇ 8 ਸ਼ਾਰਪ ਸ਼ੂਟਰ ਦੱਸੇ ਸਨ। ਇਹਨਾਂ ਵਿਚੋਂ ਮਹਾਰਾਸ਼ਟਰ ਦੇ ਸ਼ਾਰਪ ਸ਼ੂਟਰ ਸੌਰਵ ਮਹਾਕਾਲ ਅਤੇ ਸੰਤੋਸ਼ ਜਾਧਵ ਨੂੰ ਅਜੇ ਤੱਕ ਪੰਜਾਬ ਪੁਲਿਸ ਮੂਸੇਵਾਲਾ ਦੀ ਹੱਤਿਆ ਵਿਚ ਸ਼ਾਮਲ ਨਹੀਂ ਮੰਨ ਰਹੀ ਹੈ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Sidhu Moose WalaSidhu Moose Wala

ਸੰਦੀਪ ਕੇਕੜਾ: ਸੰਦੀਪ ਕੇਕੜਾ ਨੇ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤੀ। ਫਿਰ ਵਿਦੇਸ਼ ਬੈਠੇ ਗੈਂਗਸਟਰਾਂ ਅਤੇ ਸ਼ਾਰਪ ਸ਼ੂਟਰਾਂ ਨੂੰ ਪੂਰੀ ਜਾਣਕਾਰੀ ਦਿੱਤੀ।

ਮਨਪ੍ਰੀਤ ਮੰਨਾ: ਜੇਲ੍ਹ ਵਿਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੇ ਆਪਣੀ ਕੋਰੋਲਾ ਕਾਰ ਮਨਪ੍ਰੀਤ ਭਾਊ ਕੋਲ ਪਹੁੰਚਾਈ। ਜਿਸ ਦੀ ਵਰਤੋਂ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਦੇ ਕਤਲ 'ਚ ਕੀਤੀ ਸੀ।

ਸਰਾਜ ਮਿੰਟੂ: ਜੇਲ੍ਹ ਵਿਚ ਬੰਦ ਗੈਂਗਸਟਰ ਸਰਾਜ ਮਿੰਟੂ ਨੇ ਮਨਪ੍ਰੀਤ ਭਾਊ ਨਾਲ ਸੰਪਰਕ ਕੀਤਾ। ਉਹਨਾਂ ਨੇ ਇਹ ਕੋਰੋਲਾ ਕਾਰ 2 ਬਦਮਾਸ਼ਾਂ ਨੂੰ ਦਿੱਤੀ ਸੀ। ਇਹ ਦੋਵੇਂ ਸ਼ਾਰਪ ਸ਼ੂਟਰ ਹੋ ਸਕਦੇ ਹਨ। ਸਾਰਜ ਮਿੰਟੂ ਗੋਲਡੀ ਬਰਾੜ ਅਤੇ ਸਚਿਨ ਥਾਪਨ ਦਾ ਕਰੀਬੀ ਹੈ।

ਮਨਪ੍ਰੀਤ ਭਾਊ: ਮਨਪ੍ਰੀਤ ਭਾਊ ਨੇ ਮੰਨਾ ਵੱਲੋਂ ਭੇਜੀ ਕੋਰੋਲਾ ਕਾਰ ਲਈ। ਫਿਰ ਸਾਰਜ ਮਿੰਟੂ ਦੇ ਕਹਿਣ 'ਤੇ ਉਸ ਨੂੰ 2 ਬਦਮਾਸ਼ ਤੱਕ ਪਹੁੰਚਾਇਆ।

ਪ੍ਰਭਦੀਪ ਪੱਬੀ: ਪ੍ਰਭਦੀਪ ਸਿੰਘ ਪੱਬੀ ਨੇ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦਿੱਤੀ। ਇਹ ਦੋਵੇਂ ਜਨਵਰੀ 2022 ਵਿਚ ਹਰਿਆਣਾ ਤੋਂ ਆਏ ਸਨ। ਦੋਵਾਂ ਨੇ ਮੂਸੇਵਾਲਾ ਦੇ ਘਰ ਅਤੇ ਆਲੇ-ਦੁਆਲੇ ਦੀਆਂ ਸੜਕਾਂ ਦੀ ਰੇਕੀ ਵੀ ਕੀਤੀ ਸੀ। ਪੱਬੀ ਦੀ ਅਦਾਲਤ ਨੇ 3 ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਿਸ ਉਸਨੂੰ ਸ਼ਾਰਪ ਸ਼ੂਟਰਾਂ ਦੇ ਨਾਮ ਅਤੇ ਪਤੇ ਦੱਸਣ ਲਈ ਪ੍ਰਾਪਤ ਕਰੇਗੀ।

ਮੋਨੂੰ ਡਾਗਰ: ਗੋਲਡੀ ਬਰਾੜ ਦੇ ਕਹਿਣ 'ਤੇ ਮੋਨੂੰ ਡਾਗਰ ਨੇ 2 ਸ਼ੂਟਰ ਮੁਹੱਈਆ ਕਰਵਾਏ ਸਨ। ਫਿਰ ਸੂਟਰਾਂ ਦੀ ਟੀਮ ਬਣਾਉਣ ਵਿਚ ਉਹਨਾਂ ਦੀ ਮਦਦ ਕੀਤੀ। ਜਿਸ ਨੇ ਬਾਅਦ ਵਿਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ

ਪਵਨ ਬਿਸ਼ਨੋਈ ਅਤੇ ਨਸੀਬ: ਇਹਨਾਂ ਦੋਵਾਂ ਨੇ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ਾਰਪ ਸੂਟਰਾਂ ਤੱਕ ਬਲੈਰੋ ਗੱਡੀ ਪਹੁੰਚਾਈ। ਇਸ ਤੋਂ ਇਲਾਵਾ ਇਹਨਾਂ ਸ਼ਾਰਪ ਸ਼ੂਟਰਾਂ ਨੂੰ ਲੁਕਾਉਣ ਵਿਚ ਮਦਦ ਕੀਤੀ।

ਚਰਨਜੀਤ ਸਿੰਘ: ਕਾਤਲਾਂ ਨੂੰ ਹਥਿਆਰ, ਜਾਅਲੀ ਨੰਬਰ ਪਲੇਟਾਂ ਦਿੱਤੀਆਂ

ਲਾਰੈਂਸ ਬਿਸ਼ਨੋਈ: ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement