ਕੈਨੇਡਾ ਨੂੰ ਛੱਡ ਕੇ ਪੰਜਾਬ ਆਏ ਨੌਜਵਾਨ ਨੇ ਕੀਤੀ ਖੇਤੀ ਸ਼ੁਰੂ

By : JUJHAR

Published : Jun 16, 2025, 2:02 pm IST
Updated : Jun 16, 2025, 2:34 pm IST
SHARE ARTICLE
A young man who left Canada and came to Punjab started farming.
A young man who left Canada and came to Punjab started farming.

ਜਿੰਮੀ ਡਕਾਲਾ ਨੇ ਆਪਣੇ ਖੇਤਾਂ ’ਚ ਉਗਾਏ ਵੱਖ-ਵੱਖ ਫਲਾਂ ਵਾਲੇ ਪੌਦੇ

ਪੰਜਾਬ ਦੀ ਜੇ ਗੱਲ ਕਰੀਏ ਤਾਂ ਪੰਜਾਬ ਇਕ ਖੇਤੀ ਨਿਰਭਰ ਸੂਬਾ ਹੈ। ਲਗਾਤਾਰ ਪੰਜਾਬ ਦੇ ਖੇਤਾਂ ਵਿਚ ਹਰਿਆਲੀ ਦੇਖਣ ਨੂੰ ਮਿਲਦੀ ਹੈ। ਪੰਜਾਬ ਵਿਚ ਖੇਤੀ ਕਣਕ ਤੇ ਝੋਨੇ ਦੇ ਆਲੇ ਦੁਆਲੇ ਘੁੰਮਦੀ ਦਿਖਾਈ ਦਿੰਦੀ ਹੈ। ਅੱਜ ਅਸੀਂ ਅਜਿਹੇ ਨੌਜਵਾਨ ਦੀ ਗੱਲ ਕਰ ਰਹੇ ਹਾਂ ਜਿਸ ਨੇ ਵਿਦੇਸ਼ਾਂ ਨੂੰ ਛੱਡ ਕੇ ਆਪਣੇ ਪੰਜਾਬ ਵਿਚ ਖੇਤੀ ਕਰਨੀ ਪਸੰਦ ਕੀਤੀ ਹੈ। ਇਸ ਨੌਜਵਾਨ ਨੇ ਆਪਣੇ ਖੇਤਾਂ ਵਿਚ ਕੁੱਝ ਵੱਖ-ਵੱਖ ਕਿਸਮਾਂ ਦੀਆਂ ਜਿਵੇਂ ਇਲਾਈਚੀ, ਬਦਾਮ, ਲੀਚੀ ਅਤੇ ਅੰਜੀਰ ਆਦਿ ਵਰਗੇ ਫਲਾਂ ਦੇ ਪੌਦੇ ਉਗਾਏ ਹਨ।

ਇਹੀ ਡਰਾਈਫਰੂਟ ਕਸ਼ਮੀਰ ਵਿਚ ਮਿਲਦੇ ਹਨ ਤੇ ਸਾਡੇ ਤਕ ਪਹੁੰਚਦੇ-ਪਹੁੰਚਦੇ ਕਾਫ਼ੀ ਮਹਿੰਗੇ ਹੋ ਜਾਂਦੇ ਹਨ। ਇਹ ਨੌਜਵਾਨ ਕੈਨੇਡਾ ਦੀ ਧਰਤੀ ’ਤੇ ਵੀ ਖੇਤੀ ਕਰ ਕੇ ਆਇਆ ਹੈ ਤੇ ਅੱਜ ਪਟਿਆਲਾ ਵਿਚ ਆ ਕੇ ਆਪਣੇ ਖੇਤਾਂ ਵਿਚ ਖੇਤੀ ਕਰ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਜਿੰਮੀ ਡਕਾਲਾ ਨੇ ਕਿਹਾ ਕਿ ਪੰਜਾਬ ਦੇ ਹਰੇਕ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਬਾਹਰਲੇ ਮੁਲਕਾਂ ਵਿਚ ਜਾ ਕੇ ਕੰਮ ਕਰੇ ਤੇ ਮੇਰੇ ’ਤੇ ਵਾਹਿਗੁਰੂ ਜੀ ਬਹੁਤ ਕਿਰਪਾ ਰਹੀ ਕਿ ਮੈਂ ਦੋ-ਤਿੰਨ ਵਾਰ ਕੈਨੇਡਾ ਜਾ ਕੇ ਆਇਆ ਹਾਂ।

ਕੈਨੇਡਾ ’ਚ ਰਹਿਣ ਨਾਲੋਂ ਪੰਜਾਬ ਵਿਚ ਰਹਿਣਾ ਮੈਨੂੰ ਜ਼ਿਆਦਾ ਚੰਗਾ ਲੱਗਿਆ।  ਸਾਡਾ ਪੰਜਾਬ ਕਣਕ ਤੇ ਝੋਨੇ ਦੀ ਖੇਤੀ ਤਕ ਹੀ ਸੀਮਤ ਹੋ ਕੇ ਰਹਿ ਗਿਆ  ਹੈ। ਜਦ ਕਿ ਸਾਡੇ ਬਜ਼ੁਰਗ ਇਕੱਲੀ ਖੇਤੀ ਨਹੀਂ ਕਰਦੇ ਸੀ ਉਹ ਹੋਰ ਪੇਡ-ਪੌਦੇ ਵੀ ਲਾਉਂਦੇ ਸਨ ਤੇ ਪਸ਼ੂ ਵੀ ਨਾਲ ਰਖਦੇ ਸੀ। ਪੰਜਾਬ ਦੀ ਧਰਤੀ ’ਤੇ ਗੁਰੂ ਸਾਹਿਬ ਦੀ ਕਿਰਪਾ ਹੈ ਇਥੇ ਸਭ ਕੁੱਝ ਹੁੰਦਾ ਹੈ। ਪੰਜਾਬ ਦੀ ਧਰਤੀ ’ਤੇ ਹਰ ਕਿਸਮ ਦੀ ਖੇਤੀ ਕੀਤੀ ਜਾ ਸਕਦੀ ਹੈ।  ਉਨ੍ਹਾਂ ਕਿਹਾ ਕਿ ਮੈਂ ਆਪਣੇ ਖੇਤਾਂ ਤੇ ਘਰ ’ਚ ਇਲਾਈਚੀ, ਬਦਾਮ, ਲੀਚੀ, ਅੰਬ ਅਤੇ ਅੰਜੀਰ ਆਦਿ ਦੇ ਦਰੱਖ਼ਤ ਲਗਾਏ ਹੋਏ ਹਨ।

ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ  ਵਿਚ ਜ਼ਿਅਦਾ ਗਰਮੀ ਪੈ ਰਹੀ ਹੈ ਇਸ ਨੂੰ ਦੇਖਦੇ ਹੋਏ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦਰੱਖ਼ਤ ਲਗਾਉਣੇ ਚਾਹੀਦੇ ਹਨ। ਮੈਂ ਪੰਜਾਬ ਦੇ ਹਰ ਇਕ ਕਿਸਾਨ ਨੂੰ ਕਹਿੰਦਾ ਹਾਂ ਕਿ ਜ਼ਿਆਦਾ ਨਹੀਂ ਤਾਂ ਤੁਸੀਂ ਆਪਣੇ ਖੇਤਾਂ ਤੇ ਘਰ ਵਿਚ ਚਾਰ-ਚਾਰ ਦਰੱਖ਼ਤ ਲਗਾ ਕੇ ਤਾਂ ਦੇਖੋ। ਅਸੀਂ ਲੱਖਾਂ ਰੁਪਇਆਂ ਦੇ ਬੀਮੇ ਕਰਵਾਉਂਦੇ ਹਨ ਪਰ ਜੇ ਅਸੀਂ 2-4 ਹਜ਼ਾਰ ਰੁਪਏ ਦੇ ਬੂਟੇ ਆਪਣੇ ਖੇਤਾਂ ਵਿਚ ਲਗਾ ਲਈਏ ਤਾਂ ਉਹ 10 ਤੋਂ 15 ਸਾਲਾਂ ਵਿਚ ਸਾਨੂੰ ਚੰਗਾ ਮੁਨਾਫ਼ਾ ਦੇ ਸਕਦੇ ਹਨ ਇੰਨਾ ਬੀਮਾ ਕੰਪਨੀਆਂ ਵੀ ਨਹੀਂ ਦਿੰਦੀਆਂ।

ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਹਰ ਇਕ ਕਿਸਾਨ ਦੇ ਖੇਤਾਂ ਤਕ ਪਾਣੀ ਪਹੁੰਚਾ ਰਹੀ ਹੈ ਤੇ ਨਹਿਰਾਂ ਪੱਕੀਆਂ ਕੀਤੀਆਂ ਜਾ ਰਹੀਆਂ ਜੋ ਕਿ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਕੀਤਾ ਤੇ ਇਹ ਸ਼ਲਾਘਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਕਣਕ ਤੇ ਝੋਨੇ ਤਕ ਕਿਉਂ ਸੀਮਤ ਹਨ ਉਹ ਇਸ ਕਰ ਕੇ ਕਿਉਂਕਿ ਉਨ੍ਹਾਂ ਕੋਲ ਹੋਰ ਫ਼ਸਲਾਂ ਦੇ ਖ਼ਰੀਦਦਾਰ ਨਹੀਂ ਹਨ। ਸਾਡੀ ਸਰਕਾਰਾਂ ਤਾਂ ਕਣਕ ਤੇ ਝੋਨੇ ਦੀ ਫ਼ਸਲ ਤੋਂ ਇਲਾਵਾ ਹੋਰ ਫ਼ਸਲ ਖ਼ਰੀਦ ਦੀਆਂ ਹੀ ਨਹੀਂ। ਜਦੋਂ ਤਕ ਕਿਸਾਨ ਆਪ ਵਪਾਰੀ ਨਹੀਂ ਬਣ ਜਾਂਦਾ ਜਾਂ ਆਪਣੀ ਫ਼ਸਲ ਨੂੰ ਆਪ ਵੇਚਣਾ ਸ਼ੁਰੂ ਨਹੀਂ ਕਰਦਾ ਉਦੋਂ ਤਕ ਕਿਸਾਨ ਦਾ ਭਲਾ ਨਹੀਂ ਹੋ ਸਕਦਾ।

ਚਾਹੇ ਜਿਹੜੀ ਮਰਜੀ ਸਰਕਾਰ ਆ ਜਾਵੇ ਕਿਸਾਨ ਦਾ ਭਲਾ ਕਿਸੇ ਨੇ ਨਹੀਂ ਕਰਨਾ। ਜਿਹੜਾ ਕਿਸਾਨ ਸਾਰੀ ਦੁਨੀਆਂ ਦਾ ਢਿੱਡ ਭਰਦਾ ਸੀ ਅੱਜ ਦੇ ਸਮੇਂ ਵਿਚ ਉਹ ਸਰਕਾਰ ਤੋਂ ਮੁਫ਼ਤ ਵਾਲੀ ਕਣਕ ਲੈ ਕੇ ਗੁਜ਼ਾਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਫ਼ਸਲਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਛੇਤੀ ਹੋਣ ਜਿਨ੍ਹਾਂ ਵਿਚ ਸਾਡਾ ਖ਼ਰਚਾ ਘੱਟ ਹੋਵੇ ਤੇ ਆਪਣੀ ਫ਼ਸਲ ਨੂੰ ਅਸੀਂ ਆਪ ਵੇਚੀਏ। ਜਿਸ ਨਾਲ ਸਾਨੂੰ ਮੁਨਾਫ਼ਾ ਵੀ ਜ਼ਿਆਦਾ ਹੋਵੇਗਾ ਤੇ ਸਰਕਾਰਾਂ ਵਲ ਵੀ ਝਾਕਣਾ ਨਹੀਂ ਪਵੇਗਾ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement