Kamal Kaur Murder: ਵੱਖ-ਵੱਖ ਜਥੇਬੰਦੀਆਂ ਵੱਲੋਂ ਕਮਲ ਕੌਰ ਦੇ ਕਤਲ ਨੂੰ ਲੈ ਕੇ ਅੰਮ੍ਰਿਤਪਾਲ ਮਹਿਰੋਂ ਦੀ ਸਖ਼ਤ ਨਿੰਦਾ
Published : Jun 16, 2025, 2:48 pm IST
Updated : Jun 16, 2025, 2:48 pm IST
SHARE ARTICLE
Kamal Kaur Murder: Various organizations strongly condemn Amritpal Mehron for the murder of Kamal Kaur.
Kamal Kaur Murder: Various organizations strongly condemn Amritpal Mehron for the murder of Kamal Kaur.

Kamal Kaur Murder: Various organizations strongly condemn Amritpal Mehron for the murder of Kamal Kaur.

Kamal Kaur Murder : ਸੋਸ਼ਲ ਮੀਡੀਆ ਉੱਤੇ ਕੰਚਨ ਕੁਮਾਰੀ ਜਿਸ ਨੂੰ ਲੈ ਕੇ ਕਮਲ ਕੌਰ ਭਾਬੀ ਦੇ ਨਾਮ ਤੋਂ ਜਾਣਦੇ ਹਨ। ਬੀਤੇ ਦਿਨੀ ਉਸ ਦਾ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਉਸਦੇ ਸਾਥੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਕਮਲ ਕੌਰ ਦੇ ਕਤਲ ਨੂੰ ਲੈ ਕੇ ਵੱਖ -ਵੱਖ ਸੰਸਥਾਵਾਂ ਨੇ ਵੀ ਵਿਰੋਧ ਵੀ ਕੀਤਾ ਹੈ।

ਕੈਨੇਡਾ ਤੋਂ ਦਾ ਖਾਲਸਾ ਟੂਡੇ ਦਾ ਸੀਈਓ ਸੁਖੀ ਚਾਹਲ  ਨੇ ਮਹਿਰੋਂ ਦੀ ਕੀਤੀ ਨਿੰਦਾ

ਪੰਜਾਬ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਕੁਮਾਰੀ (ਜਿਸਨੂੰ ਕਮਲ ਕੌਰ ਵੀ ਕਿਹਾ ਜਾਂਦਾ ਹੈ) ਦਾ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸਦੇ ਸਾਥੀਆਂ ਦੇ ਹੱਥੋਂ ਬੇਰਹਿਮੀ ਨਾਲ ਇੱਕ ਵੀਡੀਓ ਜਾਰੀ ਕਰਕੇ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ - ਸਿਰਫ਼ ਭਿਆਨਕ ਹੀ ਨਹੀਂ ਹੈ; ਇਹ ਸਿੱਖ ਧਰਮ ਦੇ ਸਿਧਾਂਤਾਂ ਦਾ ਅਪਮਾਨ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੈਨੂੰ ਬਿਲਕੁਲ ਸਪੱਸ਼ਟ ਕਰਨ ਦਿਓ, ਮੈਂ ਕੰਚਨ ਕੁਮਾਰੀ ਦੀ ਸੋਸ਼ਲ ਮੀਡੀਆ ਸਮੱਗਰੀ ਨਾਲ ਸਹਿਮਤ ਹੋ ਸਕਦਾ ਹਾਂ ਜਾਂ ਨਹੀਂ - ਪਰ ਇਹ ਪੂਰੀ ਤਰ੍ਹਾਂ ਅਪ੍ਰਸੰਗਿਕ ਹੈ। ਇੱਕ ਸੱਭਿਅਕ, ਲੋਕਤੰਤਰੀ ਸਮਾਜ ਵਿੱਚ, ਸਾਡੇ ਕੋਲ ਅਸਹਿਮਤੀ ਪ੍ਰਗਟ ਕਰਨ ਲਈ ਕਾਨੂੰਨ, ਸੰਸਥਾਵਾਂ ਅਤੇ ਫੋਰਮ ਹਨ - ਸੱਭਿਆਚਾਰਕ ਜਾਂ ਧਾਰਮਿਕ ਸੁਰੱਖਿਆ ਦੇ ਝੂਠੇ ਝੰਡੇ ਹੇਠ ਕੀਤੇ ਗਏ ਬੇਰਹਿਮ ਫਾਂਸੀ ਨਹੀਂ। ਸੁਖੀ ਚਾਹਲ ਨੇ ਲਿਖਿਆ ਹੈ ਕਿ ਮਹਿਰੋਂ ਪਰਿਵਾਰ ਨੂੰ ਛੱਡ ਕੇ ਯੂਏਈ ਭੱਜ ਗਿਆ ਹੈ। ਇਹ ਕਿਸੇ ਯੋਧੇ ਦਾ ਕੰਮ ਨਹੀਂ ਹੈ। ਇਹ ਇੱਕ ਕਾਇਰ ਦਾ ਕੰਮ ਹੈ।

ਅੰਮ੍ਰਿਤਪਾਲ ਸਿੰਘ ਨੇ ਜੋ ਕੀਤਾ ਉਹ ਸਿੱਖ ਧਰਮ ਦਾ ਅਪਮਾਨ

ਕਿਸੇ ਵੀ ਵਿਅਕਤੀ, ਸੰਪਰਦਾ, ਜਾਂ ਸਵੈ-ਘੋਸ਼ਿਤ ਨਿਹੰਗ ਨੂੰ ਜੱਜ, ਜਿਊਰੀ ਅਤੇ ਫਾਂਸੀ ਦੇਣ ਵਾਲੇ ਵਜੋਂ ਕੰਮ ਕਰਨ ਦਾ ਅਧਿਕਾਰ ਨਹੀਂ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਦੀਆਂ ਕਾਰਵਾਈਆਂ ਖਾਲਸੇ ਦੀ ਭਾਵਨਾ ਦਾ ਮਜ਼ਾਕ ਉਡਾਉਂਦੀਆਂ ਹਨ, ਜਿਸਦੀ ਸਥਾਪਨਾ ਗੁਰੂ ਸਾਹਿਬ ਦੁਆਰਾ ਨਿਰਦੋਸ਼ਾਂ ਦੀ ਰੱਖਿਆ ਲਈ ਕੀਤੀ ਗਈ ਸੀ, ਹਿੰਸਾ ਰਾਹੀਂ ਔਰਤਾਂ ਨੂੰ ਚੁੱਪ ਕਰਾਉਣ ਲਈ ਨਹੀਂ। ਅਧਿਆਤਮਿਕ ਸੇਵਾ ਵਿੱਚ ਕੰਮ ਕਰਨ ਦੇ ਉਸਦੇ ਦਾਅਵੇ ਅਪਰਾਧਿਕ ਵਿਵਹਾਰ ਲਈ ਕੱਟੜਪੰਥੀ ਜਾਇਜ਼ਤਾ ਤੋਂ ਵੱਧ ਕੁਝ ਨਹੀਂ ਹਨ।

ਦੂਜੇ ਪਾਸੇ ਨਿਹੰਗ ਸਿੰਘ ਭਾਈ ਗੁਰਬਖਸ਼ ਸਿੰਘ ਨੇ ਕਿਹਾ ਕਿ ਇਕ ਔਰਤ ਨੂੰ ਮਾਰਨਾ ਖ਼ਾਲਸੇ ਦਾ ਧਰਮ ਨਹੀਂ, ਨੀਲੇ ਬਾਣੇ ਵਾਲੇ ਇਹ ਕੰਮ ਕਰ ਨਹੀਂ ਸਕਦੇ। ਉੱਥੇ ਹੀ ਗੁਰਸਿਮਰਨ ਮੰਡ ਨੇ ਮਹਿਰੋਂ ਨੂੰ ਗਿੱਦੜ ਆਖਦਿਆਂ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਮਹਿਰੋਂ ਤੋਂ ਮਾਫ਼ੀ ਮੰਗਣ ਦੀ ਕੋਈ ਲੋੜ ਨਹੀਂ।

ਖ਼ੈਰ ਕਮਲ ਕੌਰ ਦੇ ਕਤਲ ਤੋਂ ਬਾਅਦ ਕੋਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸਹੀ ਤੇ ਕੋਈ ਗ਼ਲਤ ਦੱਸ ਰਿਹਾ ਹੈ। ਪਰ ਸਵਾਲ ਇਹ ਹੈ ਕਿ ਕਮਲ ਕੌਰ ਦੇ ਕਤਲ ਤੋਂ ਬਾਅਦ ਕੀ ਲੱਚਰਤਾ ਖ਼ਤਮ ਹੋ ਜਾਵੇਗੀ ? ਇਹ ਸਵਾਲ ਇਸ ਕਰਕੇ ਕਿਉਂਕਿ ਲਗਭਗ 4 ਦਹਾਕੇ ਪਹਿਲਾਂ ਲੱਚਰ ਗੀਤਾਂ ਕਰਕੇ ਅਮਰ ਸਿੰਘ ਚਮਕੀਲਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਚਮਕੀਲਾ ਮਰ ਗਿਆ ਪਰ ਉਸ ਦੇ ਗੀਤ ਅੱਜ ਵੀ ਪਹਿਲਾਂ ਨਾਲੋਂ ਜ਼ਿਆਦਾ ਲੋਕ ਸੁਣ ਰਹੇ ਨੇ।
ਸੋਸ਼ਲ ਮੀਡੀਆ ਉੱਤੇ ਲੱਚਰਤਾ ਫੈਲਾਉਣ ਵਾਲੀ ਕਮਲ ਕੌਰ ਦੇ ਕਤਲ ਤੋਂ ਬਾਅਦ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਪੁਲਿਸ ਭਾਲ ਰਹੀ ਹੈ। ਪਰ ਦੂਜੇ ਪਾਸੇ ਵੱਖ ਵੱਖ ਵਰਗਾਂ ਤੋਂ ਮਹਿਰੋਂ ਦੇ ਹੱਕ ਤੇ ਵਿਰੋਧ ਵਿਚ ਬਿਆਨ ਆ ਰਹੇ ਹਨ। ਸਮਾਜ 'ਚ ਫੈਲ ਰਹੀ ਲੱਚਰਤਾ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਬੱਚਿਆਂ ਨੂੰ ਗੁਰੂ ਤੋਂ ਦੂਰ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ। ਉੱਥੇ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡਗ੍ਰੰਥੀ ਮਲਕੀਤ ਸਿੰਘ ਨੇ ਕਮਲ ਕੌਰ ਦੇ ਕਤਲ ਦੀ ਕਾਰਵਾਈ ਨੂੰ ਸਹੀ ਠਹਿਰਾਇਆ ਹੈ।

ਜਿਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡਗ੍ਰੰਥੀ ਮਲਕੀਤ ਸਿੰਘ ਇਸ ਕਤਲ ਨੂੰ ਸਹੀ ਠਹਿਰਾ ਰਹੇ ਹਨ ਉੱਥੇ ਹੀ ਮਸ਼ਹੂਰ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਕਮਲ ਕੌਰ ਦੇ ਕਤਲ ਅਤੇ ਹੋਰ ਸੋਸ਼ਲ ਮੀਡੀਆ ਇਨਫ਼ਲੂਐਂਸਰਾਂ ਨੂੰ ਧਮਕੀਆਂ ’ਤੇ ਚਿੰਤਾ ਪ੍ਰਗਟ ਕੀਤੀ ਹੈ। ਨਾਲ ਹੀ ਉਨ੍ਹਾਂ ਮਹਿਰੋਂ ਦੇ ਕਾਰੇ ਨੂੰ ਕਾਇਰਾਨਾ ਕਰਾਰ ਦਿੱਤਾ ਹੈ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹੇ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

(For more news apart from Kamal Kaur Murder: Various organizations strongly condemn Amritpal Mehron for the murder of Kamal Kaur News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement