ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਲੁਧਿਆਣਾ ਜ਼ਿਮਨੀ ਚੋਣਾਂ ’ਤੇ ਆਖੀਆਂ ਵੱਡੀਆਂ ਗੱਲਾਂ

By : JUJHAR

Published : Jun 16, 2025, 12:38 pm IST
Updated : Jun 16, 2025, 2:29 pm IST
SHARE ARTICLE
MLA Harmeet Singh Pathanmajra made some big statements on Ludhiana by-elections
MLA Harmeet Singh Pathanmajra made some big statements on Ludhiana by-elections

ਕਿਹਾ, ‘ਆਪ’ ਵਲੋਂ ਚੋਣ ਲੜ ਰਹੇ ਸੰਜੀਵ ਅਰੋੜਾ ਲੋਕਾਂ ਦੇ ਹਨ ਹਰਮਨ ਪਿਆਰੇ

ਆਉਣ ਵਾਲੇ ਸਮੇਂ ਵਿਚ ਲੁਧਿਆਣਾ ’ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਕਰ ਕੇ ਹਰੇਕ ਪਾਰਟੀ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਜ਼ੋਰ ਲਗਾ ਰਹੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਲੁਧਿਆਣਾ ਪੱਛਮੀ ਚੋਣਾਂ ਜਿੱਤਣ ਲਈ ਆਪਣੀ ਵਾਹ ਲਗਾ ਦਿਤੀ ਹੈ। ਜ਼ਿਮਣੀ ਚੋਣ ਵਕਾਰ ਦਾ ਸਵਾਲ ਇਸ ਕਰ ਕੇ ਬਣ ਜਾਂਦੀ ਹੈ ਕਿਉਂਕਿ 2027 ਵਿਚ ਪੰਜਾਬ ਦੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਲੁਧਿਆਣਾ ਜ਼ਿਮਨੀ ਚੋਣਾਂ ਦੇ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ‘ਆਪ’ ਵਲੋਂ ਸੰਜੀਵ ਅਰੋੜਾ ਇਹ ਚੋਣਾਂ ਲੜ ਰਹੇ ਹਨ।

ਜੋ ਕਿ ਇਕ ਬਹੁਤ ਵਧੀਆ ਇਨਸਾਨ ਹਨ। ਲੋਕਾਂ ਦੇ ਹਰਮਨ ਪਿਆਰੇ ਤੇ ਆਪਣੀ ਜੇਬ ’ਚੋਂ ਖ਼ਰਚਾ ਕਰਨ ਵਾਲੇ ਹਨ। ਕਈ ਵਿਅਕਤੀਆਂ ਨੂੰ ਹੁੰਦਾ ਹੈ ਕਿ ਮੈਂ ਰਾਜਨੀਤੀ ਵਿਚ ਆ ਕੇ ਪੈਸੇ ਕਮਾਉਣੇ ਹਨ ਪਰ ਸੰਜੀਵ ਅਰੋੜਾ ਅੱਜ ਤਕ ਕਿਸੇ ਤੋਂ ਫ਼ੰਡ ਨਹੀਂ ਲਿਆ। ਉਨ੍ਹਾਂ ਨੇ ਹਮੇਸਾ ਲੋਕਾਂ ਦੀ ਭਲਾਈ ਲਈ ਪੈਸੇ ਖ਼ਰਚੇ ਹਨ ਤੇ ਲੋਕਾਂ ਨੂੰ ਕਿਹਾ ਕਿ ਮੈਨੂੰ ਤਾਂ ਤੁਹਾਡੇ ਪਿਆਰ ਤੇ ਸਤਿਕਾਰ ਦੀ ਲੋੜ ਹੈ। ਅੱਜ ਦੇ ਸਮੇਂ ਵਿਚ ਅਜਿਹੇ ਲੀਡਰ ਬਹੁਤ ਘੱਟ ਲੱਭਦੇ ਹਨ। ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਵੀ ਕਹਿ ਦਿਤਾ ਹੈ ਕਿ ਸੰਜੀਵ ਅਰੋੜਾ ਨੂੰ ਅਸੀਂ ਮੰਤਰੀ ਬਣਾਵਾਂਗੇ। ਸਾਡੀ ਪਾਰਟੀ ਲੋਕਾਂ ਦੀ ਭਲਾਈ ਲਈ ਵਧੀਆ ਕੰਮ ਕਰ ਰਹੀ ਹੈ।

ਆਮ ਪਾਰਟੀ ਵਲੋਂ ਲੋਕਾਂ ਨੂੰ ਮੁਫ਼ਤ ਬਿਜਲੀ, ਸਿੱਖਿਆ ਦਿਤੀ ਜਾ ਰਹੀ ਹੈ ਤੇ ਨਸ਼ਿਆਂ ਵਿਰੁਧ ਵੀ ਮੁਹਿੰਮ ਚਲਾਈ ਜਾ ਰਹੀ ਹੈ। ਜਿੱਥੇ ਪਾਰਟੀ ਕਰ ਸਕਦੀ ਹੈ ਉਹ ਕਰ ਰਹੀ ਹੈ। ਅਜਿਹੇ ਉਪਰਾਲੇ ਪਹਿਲਾਂ ਕਿਸੇ ਪਾਰਟੀ ਨੇ ਨਹੀਂ ਕੀਤੇ। ਲੋਕਾਂ ਨੂੰ ਵੀ ਪਤਾ ਹੈ ਕਿ ਨਸ਼ਿਆਂ ਤੋਂ ਜੋ ਲੋਕਾਂ ਦੀ ਜਾਨ ਛੁੱਡਵਾ ਰਹੀ ਹੈ ਉਹ ਆਮ ਆਦਮੀ ਪਾਰਟੀ ਹੈ। ਇਸ ਤੋਂ ਪਹਿਲਾਂ  ਕਿਸੇ ਹੋਰ ਪਾਰਟੀ ਨੇ ਨਸ਼ਿਆਂ ਵਿਰੁਧ ਕੋਈ ਆਵਾਜ਼ ਨਹੀਂ ਉਠਾਈ। ਮੇਰੇ ਹਿਸਾਬ ਨਾਲ ਇਨ੍ਹਾਂ ਚੋਣਾਂ ਵਿਚ ਦੂਜੀਆਂ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਾ। ਸਿਰਫ਼ ਇਹ ਪਾਰਟੀਆਂ ਅਖ਼ਬਾਰਾਂ ਵਿਚ ਆਪਣੇ ਉਪਰੇ ਤੋਂ ਜਾਨ ਵਚਾਉਣ ਲਈ ਅੰਕੜੇ ਦਿਖਾਉਂਦੇ ਫਿਰਦੇ ਹਨ।

photophoto

ਕਾਂਗਰਸ ਵਾਲੇ ਤਾਂ ਆਪ ਹੀ ਇਕੱਠੇ ਨਹੀਂ ਤੁਰਦੇ ਚਾਰ-ਪੰਜ ਇਕ ਪਾਸੇ ਨੂੰ ਤੁਰਦੇ ਹਨ ਤੇ ਚਾਰ-ਪੰਜ ਦੂਜੇ ਪਾਸੇ ਨੂੰ ਤੁਰ ਪੈਂਦੇ ਹਨ। 2027 ਵਿਚ ਜਿੱਤਣ ਤੋਂ ਪਹਿਲਾਂ ਇਹ ਤਾਂ ਫ਼ੈਸਲਾ ਕਰ ਲੈਣ ਕਿ ਸਾਡਾ ਮੁੱਖ ਮੰਤਰੀ ਕੋਣ ਹੋਵੇਗਾ। ਪਹਿਲਾਂ ਇਕੱਠੇ ਹੋ ਕੇ ਦਿਖਾਉਣ ਫਿਰ ਮੈਂ ਕਹਿ ਸਕਦਾ ਹਾਂ ਕਿ ਇਹ ਜਿੱਤ ਸਕਦੇ ਹਨ। ਅਕਾਲੀ ਦਲ ਵਾਲੇ ਤਾਂ ਬਸ ਦੌੜ ਵਿਚ ਹਿੱਸਾ ਲੈ ਰਹੇ ਹਨ ਜੋ ਆਪਣਾ ਘੋੜਾ ਰੇਸ ਵਿਚ ਦੌੜਾਉਣਗੇ ਪਰ ਇਹ ਨਹੀਂ ਪਤਾ  ਕਿ ਉਹ ਇਕ ਕਿਲੋਮੀਟਰ ਦੌੜੇਗਾ ਜਾਂ ਦੋ ਕਿਲੋਮੀਟਰ ਦੌੜੇਗਾ ਇਹ ਤਾਂ ਲੋਕਾਂ ਨੂੰ ਪਤਾ ਕਿ ਕਿਸ ਦਾ ਘੋੜਾ ਦੌੜੇਗਾ।

ਲੋਕਾਂ ਨੂੰ ਸੱਭ ਕੁੱਝ ਪਤਾ ਹੈ ਕਿ ਇਨ੍ਹਾਂ ਦੇ ਪੱਲੇ ਕੁੱਝ ਨਹੀਂ ਹੈ। ਲੋਕ ਆਮ ਆਦਮੀ ਪਾਰਟੀ ਨਾਲ ਖੜ੍ਹੇ ਹਨ ਤੇ ‘ਆਪ’ ਨਾਲ ਹੀ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਬੀਜੇਪੀ ਨਾਲ ਗੱਠਜੋੜ ਕਰਦੇ ਹਨ ਤਾਂ ਉਹ ਫ਼ਿਰੋਜ਼ਪੁਰ ਵਾਲੇ ਹੁੰਦੇ ਨੇ ਉਹ ਵੀ ਤਾਂ ਦਿੱਲੀ ਵਾਲੇ ਹੁੰਦੇ ਹਨ। ਜਿਹੜੇ ਕਾਂਗਰਸੀ ਨੇ ਇਹ ਕਿਹੜੇ ਬੇਬੇ ਤੋਂ ਟਿਕਟ ਲੈ ਕੇ ਆਉਂਦੇ ਹਨ। ਸੋਨੀਆ ਗਾਂਧੀ ਵੀ ਤਾਂ ਦਿੱਲੀ ਦੀ ਹੀ ਹੈ। ਸਾਡੇ ਦਿੱਲੀ ਵਾਲੇ ਬੜੇ ਚੁਭਦੇ ਨੇ ਇਨ੍ਹਾਂ ਨੂੰ। ਉਨ੍ਹਾਂ ਕਿਹਾ ਕਿ ਪਹਿਲਾਂ ਤੁਸੀਂ ਉਨ੍ਹਾਂ ਦਾ ਖਹਿੜਾ ਛੱਡੋ ਤੇ ਲੋਕਲ ਪਾਰਟੀਆਂ ਬਣਾਓ।  ਪਹਿਲਾਂ ਤੁਸੀਂ ਦਿੱਲੀ ਵਾਲਿਆਂ ਤੋਂ ਟਿਕਟ ਨਾ ਮੰਗੋ ਇੱਥੋਂ ਵਾਲਿਆਂ ਤੋਂ ਟਿਕਟ ਮੰਗੋ ਫਿਰ ਅਸੀਂ ਵੀ ਤੁਹਾਡੇ ਪਿੱਛੇ ਤੁਰ ਪਵਾਂਗੇ।

ਸਾਡੇ ਦਿੱਲੀ ਵਾਲੇ ਤਾਂ ਪੰਜਾਬ ਵਿਚ ਘਰ-ਘਰ ਕੰਮ ਕਰਵਾ ਰਹੇ ਹਨ ਪਰ ਇਨ੍ਹਾਂ ਦੇ ਦਿੱਲੀ ਵਾਲੇ ਤਾਂ ਦਿਖਦੇ ਵੀ ਨਹੀਂ। ਡੋਪ ਟੈਸਟ ’ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਡੋਪ ਟੈਸਟ ਲਈ ਸਾਨੂੰ ਅੱਜ ਸੱਦ ਲੈਣ। ਜਿਹੜੇ ਡੋਪ ਟੈਸਟ ਦੀ ਗੱਲ ਕਰਦੇ ਹਨ ਉਹ ਬਿਨਾਂ ਦੱਸੇ ਤੋਂ ਇਕ ਤਰੀਕ ਜਾਂ ਦਿਨ ਰੱਖ ਲੈਣ ਦੱਸਣਾ ਨਹੀਂ ਕਿਸੇ ਹਸਪਤਾਲਾਂ ਵਿਚ ਹਫ਼ਤਾ-ਹਫ਼ਤਾ ਲਗਾ ਕੇ ਨਸ਼ੇ ਛੱਡ ਕੇ ਬੈਠ ਜਾਣ। ਪੰਜਾਬ ਦੇ ਸਾਡੇ ਐਮਐਲਏਜ਼ ਤੇ ਹੋਰ ਪਾਰਟੀ ਦੇ ਲੀਡਰਾਂ ਦੇ ਘਰਾਂ ’ਚ ਇਕ ਦਿਨ ਇਕ ਸਮੇਂ ਬਿਨਾਂ ਦੱਸੇ ਟੀਮਾਂ ਆਉਣ ਤੇ ਕਹਿਣ ਅਸੀਂ ਤੁਹਾਡਾ ਡੋਪ ਟੈਸਟ ਕਰਨਾ ਹੈ ਅਸੀਂ ਕਰਾਉਣ ਨੂੰ ਤਿਆਰ ਹਨ ਤੇ ਇਨ੍ਹਾਂ ਦੇ ਸਾਰੇ ਅਮਲੀ ਨਿਕਲ ਆਉਣੇ ਹਨ।

ਸਾਨੂੰ ਕੋਈ ਲੈਣਾ ਦੇਣਾ ਨਹੀਂ ਕਿ ਤੁਸੀਂ ਅਫ਼ੀਮ, ਭੁੱਕੀ ਜਾਂ ਫਿਰ ਸ਼ਰਾਬ ਪੀਂਦੇ ਹੋ ਪਰ ਇਹ ਦੱਸੋ ਕਿ ਤੁਸੀਂ ਲੋਕਾਂ ਦਾ ਕੀ ਭਲਾ ਕਰਦੇ ਹੋ। ਰਾਜਾ ਵੜਿੰਗ ਦੇ ਅਫ਼ੀਮ ਭੁੱਕੀ ਵਾਲੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਜਦੋਂ ਮੈਂ ਇਹ ਸਵਾਲ ਵਿਧਾਨ ਸਭਾ ’ਚ ਚੁੱਕਿਆ ਸੀ ਉਦੋਂ ਇਹ ਹਸਦੇ ਸੀ। ਜੇ ਪੰਜਾਬ ਵਿਚ ਖਸ-ਖਸ ਦੀ ਖੇਤੀ ਹੋਵੇਗੀ ਤਾਂ ਸਾਇਦ ਪੰਜਾਬ ਵਿਚ ਸਨਥੈਟਿਕ ਨਸ਼ਾ ਖ਼ਤਮ ਹੋ ਸਕਦਾ ਹੈ। ਜੇ ਇਹ ਖੇਤੀ ਵੀ ਨਹੀਂ ਹੋ ਸਕਦੀ ਤਾਂ ਅਫ਼ੀਮ ਤੇ ਭੁੱਕੀ ਦੇ ਠੇਕੇ ਖੁਲ੍ਹ ਜਾਣ ਤੇ ਇਨ੍ਹਾਂ ਦੇ ਪਰਮਿਟ ਬਣਾਏ ਜਾਣ ਤਾਂ ਕੋਈ ਹਰਜ ਨਹੀਂ ਹੈ ਸਾਰਾ ਸਨਥੈਟਿਕ ਨਸ਼ਾ ਖ਼ਤਮ ਹੋ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement