ਹਿਮਾਚਲ ‘ਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਨੇ ਪੰਜਾਬ 'ਚ ਹੜ੍ਹ ਆਉਣ ਦਾ ਖ਼ਤਰਾ ਕੀਤਾ ਪੈਦਾ
Published : Jul 16, 2019, 6:33 pm IST
Updated : Jul 16, 2019, 6:33 pm IST
SHARE ARTICLE
Punjab Heavy Rain
Punjab Heavy Rain

ਹਿਮਾਚਲ ਤੇ ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਨਾਲ ਹੜ੍ਹ ਦੀ ਸਥਿਤੀ ਬਣ ਗਈ ਹੈ...

ਚੰਡੀਗੜ੍ਹ: ਹਿਮਾਚਲ ਤੇ ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਨਾਲ ਹੜ੍ਹ ਦੀ ਸਥਿਤੀ ਬਣ ਗਈ ਹੈ। ਨਦੀਆਂ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਕੇ ਤਬਾਹੀ ਮਚਾਉਣ 'ਚ ਲੱਗੀਆਂ ਹਨ। ਸੈਂਕੜੇ ਪਿੰਡਾਂ ਵਿਚ ਹੜ੍ਹ ਦਾ ਪਾਣੀ ਦਾਖ਼ਲ ਹੋ ਗਿਆ। ਕਈ ਸਥਾਨਾਂ 'ਤੇ ਸੰਪਰਕ ਸੜਕ ਤਬਾਹ ਹੋ ਗਈ ਹੈ। ਨਦੀਆਂ ਦੇ ਬੰਨ੍ਹਾਂ 'ਤੇ ਪਾਣੀ ਦਾ ਦਬਾਅ ਅਤੇ ਰਿਸਾਵ ਜਾਰੀ ਹੈ। ਘੱਗਰ ਦਰਿਆ ’ਚ ਸਰਾਲਾ ਹੈੱਡ ’ਤੇ 15 ਜੁਲਾਈ ਦੀ ਰਾਤ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ’ਤੇ ਪੁੱਜ ਗਿਆ ਸੀ।

Himachal In Heavy Rain Himachal In Heavy Rain

 ਇੱਥੇ ਖ਼ਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ। ਇਸ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਘੱਗਰ ਦਰਿਆ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ। ਅੱਜ ਫਿਰ ਹਿਮਾਚਲ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਰਵੀਂ ਬਾਰਸ਼ ਹੋਈ ਹੈ। ਇਸ ਨਾਲ ਨਦੀਆਂ-ਨਾਲਿਆਂ ਵਿੱਚ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ।

Punjab In Heavy Rain Punjab In Heavy Rain

ਮਿਲੀ ਜਾਣਕਾਰੀ ਮੁਤਾਬਕ ਘੱਗਰ ਦਰਿਆ, ਐਸਵਾਈਐਲ ਨਹਿਰ, ਪੰਝੀ ਦਰ੍ਹਾ ਗੰਦਾ ਨਾਲਾ, ਭਾਗਨਾ ਡਰੇਨ ਤੇ ਝਾੜਵਾ ਡਰੇਨ ਸਮੇਤ ਹੋਰ ਨਦੀ ਨਾਲਿਆਂ ਵਿੱਚ ਆਏ ਪਾਣੀ ਕਾਰਨ ਦਰਜਨਾਂ ਪਿੰਡਾਂ ਦੀ ਫਸਲ ਡੁੱਬ ਗਈ ਹੈ। ਪਿੰਡ ਬਪਰੌਰ, ਗਦਾਪੁਰ, ਬੱਲੋਂਪੁਰ, ਰਾਏਪੁਰ ਨਨਹੇੜੀ, ਜੰਡਮੰਗੌਲੀ, ਸੰਧਾਰਸੀ, ਮਰਦਾਂਪੁਰ, ਪਿੱਪਲ ਮੰਗੌਲੀ, ਸਮਸਪੁਰ ਊਂਟਸਰ, ਸੰਜਰਪੁਰ, ਕਾਮੀ ਖੁਰਦ, ਜਮੀਤਗੜ੍ਹ ਦੇ ਖੇਤਾਂ ਵਿੱਚ ਪਾਣੀ ਫੈਲ ਗਿਆ ਹੈ।

ਪਟਿਆਲਾ ਜ਼ਿਲ੍ਹੇ ਵਿਚੋਂ ਕਈ ਹੋਰ ਨਦੀਆਂ ਨਾਲੇ ਲੰਘਦੇ ਹਨ। ਰਾਜਪੁਰਾ ਖੇਤਰ ਵਿੱਚੋਂ ਲੰਘਦੇ ਢਕਾਨਸੂ ਨਾਲੇ ਵਿੱਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਮਾਰਕੰਡੇ, ਟਾਂਗਰੀ, ਪੰਝੀਦਰੇ ਤੇ ਪਟਿਆਲਾ ਦੀ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਉਧਰ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਸਥਿਤੀ ਕਾਬੂ ਵਿੱਚ ਹੈ। ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸ਼ਤੀਆਂ ਆਦਿ ਸਮੇਤ ਸਾਰੇ ਪ੍ਰਬੰਧ ਕਰ ਲਏ ਗਏ ਹਨ। ਸਬੰਧਤ ਅਧਿਕਾਰੀਆਂ ਨੂੰ ਚੌਵੀ ਘੰਟੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement