ਇਰਾਨ ਦੇ 31 'ਚੋਂ 25 ਸੂਬੇ ਹੜ੍ਹ ਦੀ ਲਪੇਟ 'ਚ ਆਏ
Published : Mar 30, 2019, 12:43 pm IST
Updated : Mar 30, 2019, 12:43 pm IST
SHARE ARTICLE
25 of the 31 Iranian people came under the flood
25 of the 31 Iranian people came under the flood

ਬਚਾਅ ਕਾਰਜਾਂ ਦੌਰਾਨ ਮੌਤਾਂ ਦੀ ਗਿਣਤੀ 44 ਹੋਈ, 43 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ

ਇਰਾਨ- ਇਰਾਨ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ ਦਿਨੀਂ ਅਚਾਨਕ ਆਏ ਹੜ੍ਹ ਕਾਰਨ ਮੌਤਾਂ ਦੀ ਗਿਣਤੀ ਵਧ ਕੇ ਹੁਣ 44 ਹੋ ਗਈ ਹੈ, ਜਦਕਿ 100 ਤੋਂ ਜ਼ਿਆਦਾ ਲੋਕ ਇਸ ਹੜ੍ਹ ਦੌਰਾਨ ਜ਼ਖ਼ਮੀ ਹੋ ਗਏ ਦੱਸੇ ਜਾ ਰਹੇ ਹਨ। ਭਿਆਨਕ ਹੜ੍ਹ ਦਾ ਪਾਣੀ ਕਾਰਾਂ ਅਤੇ ਹੋਰ ਵਾਹਨਾਂ ਨੂੰ ਖਿਡੌਣਿਆਂ ਦੀ ਤਰ੍ਹਾਂ ਵਹਾਅ ਕੇ ਲੈ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਅਤੇ ਢਿੱਗਾਂ ਡਿਗਣ ਨਾਲ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਜਦਕਿ ਕਈ ਪਰਿਵਾਰਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ, ਹੜ੍ਹ ਨਾਲ ਖੇਤੀ ਖੇਤਰ ਵਿਚ ਅਰਬਾਂ ਡਾਲਰ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ,

fggIran Flood

ਕਿਉਂਕਿ ਕੁੱਝ  ਇਲਾਕੇ ਹੜ੍ਹ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਦੇਸ਼ ਵਿਚ ਕਈ ਸੜਕਾਂ ਅਤੇ ਇਮਾਰਤਾਂ ਹੜ੍ਹ ਵਿਚ ਵਹਿ ਗਈਆਂ। ਇਰਾਨੀ ਰੈੱਡ ਕ੍ਰਿਸੇਂਟ ਅਨੁਸਾਰ 43 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹੜ੍ਹ ਤੋਂ ਬਚਾਇਆ ਗਿਆ ਹੈ ਅਤੇ 27 ਹਜ਼ਾਰ ਦੇ ਕਰੀਬ ਲੋਕਾਂ ਨੂੰ ਐਮਰਜੈਂਸੀ ਕੇਂਦਰਾਂ ਵਿਚ ਸ਼ਰਨ ਦਿਤੀ ਗਈ ਹੈ। ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਅਨੁਸਾਰ ਦੇਸ਼ ਦੇ 31 ਵਿਚੋਂ ਘੱਟੋ ਘੱਟ 25 ਸੂਬੇ ਭਿਆਨਕ ਹੜ੍ਹ ਕਾਰਨ ਪ੍ਰਭਾਵਤ ਹੋਏ ਹਨ। ਇਸ ਲਈ ਸਰਕਾਰ ਨੇ  ਸਾਰੇ ਅਧਿਕਾਰੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਹੋਇਆ ਹੈ, ਕਿਉਂਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਹਾਲੇ ਵੀ ਹੜ੍ਹ ਆ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement