ਹਰਸਿਮਰਤ ਕੌਰ ਬਾਦਲ ਨੇ ਕੀਤਾ ਏਮਜ਼ ਦਾ ਦੌਰਾ
Published : Jul 16, 2019, 9:43 am IST
Updated : Jul 16, 2019, 9:59 am IST
SHARE ARTICLE
Harsimrat Kaur Badal
Harsimrat Kaur Badal

1 ਸਤੰਬਰ ਨੂੰ ਹੋਵੇਗੀ ਏਮਜ਼ ਦੀ ਓ.ਪੀ.ਡੀ. ਸ਼ੁਰੂ: ਬੀਬੀ ਬਾਦਲ

ਬਠਿੰਡਾ 15 (ਰਜਿੰਦਰ ਅਬਲੂ): ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨੀਂ ਬਠਿੰਡਾ ਏਮਜ਼ ਦਾ ਦੌਰਾ ਕੀਤਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਇਲਾਜ ਦੇ ਲਈ ਦੂਸਰੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ, ਪਰ ਹੁਣ ਬਠਿੰਡਾ ਵਿਚ ਏਮਜ਼ ਦੇ ਬਣਨ ਨਾਲ ਉਹ ਬਹੁਤ ਖ਼ੁਸ਼ ਹਨ। ਇਸ ਮੌਕੇ ਉਨ੍ਹਾਂ ਪਰਮਾਤਮਾ ਦਾ ਧਨਵਾਦ ਕਰਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਬਾਦਲ ਸਾਹਿਬ ਦਾ ਧਨਵਾਦ ਕੀਤਾ।

Harsimrat Kaur Badal takes stock of work at the AIIMS siteHarsimrat Kaur Badal takes stock of work at the AIIMS site

ਉਨ੍ਹਾਂ ਕਿਹਾ ਕਿ ਇਹ ਮੰਗ ਬਾਦਲ ਸਾਹਿਬ ਨੇ ਰੱਖੀ ਸੀ, ਜਿਸ ਨੂੰ ਜੇਤਲੀ ਸਾਹਿਬ ਨੇ ਬਜਟ ਵਿਚ ਐਲਾਨ ਕੀਤਾ ਸੀ। ਇਸ ਦੇ ਬਾਅਦ ਪ੍ਰਧਾਨਮੰਤਰੀ ਮੋਦੀ ਨੇ ਬਠਿੰਡਾ ਏਮਜ਼ ਦਾ ਨੀਂਹ ਪਥਰ ਰੱਖਿਆ। 1 ਸੰਤਬਰ ਨੂੰ ਏਮਜ਼ ਦੀ ਓਪੀਡੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ ਲੋਕਾਂ ਦਾ ਇਥੇ ਇਲਾਜ਼ ਸ਼ੁਰੂ ਹੋ ਜਾਵੇਗਾ। ਨਾਲ ਹੀ ਹਰਸਿਮਰਤ ਨੇ ਕਿਹਾ ਕਿ ਜੂਨ 2020 ਤਕ ਇਹ ਹਸਪਤਾਲ ਪੂਰਾ ਬਣਕੇ ਤਿਆਰ ਹੋ ਜਾਵੇਗਾ। ਇਥੇ ਇਲਾਜ਼ ਸ਼ੁਰੂ ਹੋ ਜਾਵੇਗਾ। ਨਾਲ ਹੀ ਹਰਸਿਮਰਤ ਨੇ ਕਿਹਾ ਕਿ ਜੂਨ 2020 ਤਕ ਇਹ ਹਸਪਤਾਲ ਪੂਰਾ ਬਣਕੇ ਤਿਆਰ ਹੋ ਜਾਵੇਗਾ।

Harsimrat Kaur Badal Harsimrat Kaur Badal

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਉਹ ਖ਼ੁਦ ਇਥੇ ਏਮਜ਼ ਦਾ ਦੌਰਾ ਕਰਨ ਆਏ ਹਨ। ਜਿੱਥੇ ਆ ਕੇ ਉਨ੍ਹਾਂ ਦੇਖਿਆ ਕਿ ਏਮਜ਼ ਨੂੰ ਅਜੇ ਤਕ ਬਿਜਲੀ ਦੀ ਸੁਵਿਧਾ ਨਹੀਂ ਦਿਤੀ ਗਈ। ਉਨ੍ਹਾਂ ਕਿਹਾ ਕਿ ਆਖਰ ਕਦੋਂ ਤਕ ਇਸ ਤਰ੍ਹਾਂ ਜਨਰੇਟਰ ਦੇ ਸਹਾਰੇ ਬਿਜਲੀ ਪੈਂਦਾ ਕੀਤੀ ਜਾਵੇਗੀ। ਜਿਸ ਦੇ ਜਵਾਬ ਵਿਚ ਬੀਬੀ ਬਾਦਲ ਨੂੰ ਜਾਣੂ ਕਰਵਾਉਂਦੇ ਹੋਏ ਦਸਿਆ ਕਿ ਆਉਂਣ ਵਾਲੇ ਦੋ ਦਿਨਾਂ ਵਿਚ ਓਪੀਡੀ ਦੇ ਲਈ ਬਿਜਲੀ ਦੇ ਦਿਤੀ ਜਾਵੇਗੀ ਅਤੇ ਅਗਲੇ ਸਿਰਫ਼ 10 ਦਿਨਾਂ ਵਿਚ ਪੂਰਾ ਗਰੀਡ ਤਿਆਰ ਕਰ ਕੇ ਕਨੈਕਸ਼ਨ ਦੇ ਦਿਤਾ ਜਾਵੇਗਾ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement